December 27, 2025
ਖਾਸ ਖ਼ਬਰਪੰਜਾਬਰਾਸ਼ਟਰੀ

ਵਿਆਹਾਂ ਦਾ ਸੀਜ਼ਨ ਸ਼ੁਰੂ: ਬਾਜ਼ਾਰਾਂ ਵਿੱਚ ਤੇਜ਼ੀ, ਦੁਕਾਨਦਾਰਾਂ ਦੇ ਚਿਹਰਿਆਂ ’ਤੇ ਰੌਣਕ

ਵਿਆਹਾਂ ਦਾ ਸੀਜ਼ਨ ਸ਼ੁਰੂ: ਬਾਜ਼ਾਰਾਂ ਵਿੱਚ ਤੇਜ਼ੀ, ਦੁਕਾਨਦਾਰਾਂ ਦੇ ਚਿਹਰਿਆਂ ’ਤੇ ਰੌਣਕ

ਮਾਲੇਰਕੋਟਲਾ- ਵਿਆਹਾਂ ਦਾ ਸੀਜ਼ਨ ਸ਼ੁਰੂ ਹੋਣ ਨਾਲ ਬਾਜ਼ਾਰਾਂ ਵਿੱਚ ਗਾਹਕਾਂ ਦੀ ਭੀੜ ਵਧ ਗਈ ਹੈ, ਜਿਸ ਨਾਲ ਦੁਕਾਨਦਾਰਾਂ ਦੇ ਚਿਹਰਿਆਂ ’ਤੇ ਰੌਣਕ ਆ ਗਈ ਹੈ ਅਤੇ ਕਰੋੜਾਂ ਰੁਪਏ ਦੇ ਕਾਰੋਬਾਰ ਦੀ ਉਮੀਦ ਹੈ। ਖਾਸ ਤੌਰ ’ਤੇ ਸਰਾਫ਼ਾ (ਗਹਿਣੇ), ਕੱਪੜਾ, ਇਲੈਕਟ੍ਰੋਨਿਕਸ, ਫਰਨੀਚਰ ਅਤੇ ਭਾਂਡਿਆਂ ਦੇ ਬਾਜ਼ਾਰਾਂ ਵਿੱਚ ਖਰੀਦਦਾਰੀ ਵਿੱਚ ਵੱਡਾ ਵਾਧਾ ਦਰਜ ਕੀਤਾ ਗਿਆ ਹੈ। ਕਾਰੋਬਾਰੀਆਂ ਅਨੁਸਾਰ, ਦੀਵਾਲੀ ਤੋਂ ਬਾਅਦ ਲੋਕ ਸੋਨੇ-ਚਾਂਦੀ ਦੇ ਗਹਿਣੇ, ਵਰਕ ਵਾਲੇ ਸੂਟ ਅਤੇ ਸਾੜੀਆਂ ਵੱਡੀ ਮਾਤਰਾ ਵਿੱਚ ਖਰੀਦ ਰਹੇ ਹਨ। ਵਿਆਹਾਂ ਵਿੱਚ ਇੱਕ ਆਮ ਪਰਿਵਾਰ ਔਸਤਨ 3 ਤੋਂ 5 ਲੱਖ ਰੁਪਏ ਦੇ ਗਹਿਣੇ ਅਤੇ 2 ਲੱਖ ਰੁਪਏ ਤੱਕ ਦੇ ਫਰਿੱਜ, ਟੀਵੀ, ਵਾਸ਼ਿੰਗ ਮਸ਼ੀਨ ਵਰਗੇ ਬਿਜਲਈ ਉਪਕਰਨ ਖਰੀਦਦਾ ਹੈ।

ਇਸ ਸੀਜ਼ਨ ਦੌਰਾਨ ਸ਼ਹਿਰ ਦੇ ਮੈਰਿਜ ਪੈਲੇਸ ਅਤੇ ਟੈਂਟ, ਭਾਂਡਿਆਂ ਆਦਿ ਦਾ ਕੰਮ ਕਰਨ ਵਾਲੇ ਲੋਕਾਂ ਲਈ ਵੀ ਇਹ ਸਮਾਂ ਸ਼ੁੱਭ ਸਾਬਤ ਹੋ ਰਿਹਾ ਹੈ। ਹਾਲਾਂਕਿ, ਜ਼ਿਆਦਾ ਬੁਕਿੰਗਾਂ ਕਾਰਨ ਪਰਿਵਾਰਾਂ ਨੂੰ ਹਲਵਾਈ, ਬਹਿਰੇ, ਬੈਂਡ ਅਤੇ ਘੋੜੀਆਂ ਦਾ ਪ੍ਰਬੰਧ ਕਰਨ ਵਿੱਚ ਕੁਝ ਮੁਸ਼ਕਲਾਂ ਆ ਰਹੀਆਂ ਹਨ। ਕੁੱਲ ਮਿਲਾ ਕੇ, ਵਿਆਹਾਂ ਦੀਆਂ ਰਸਮਾਂ ਲਈ ਸ਼ਗਨ ਵਜੋਂ ਭਾਂਡੇ ਅਤੇ ਦਾਜ ਲਈ ਫਰਨੀਚਰ ਸਮੇਤ ਹਰ ਤਰ੍ਹਾਂ ਦੀ ਖਰੀਦਦਾਰੀ ਜ਼ੋਰਾਂ ’ਤੇ ਹੈ, ਜਿਸ ਨੇ ਮੰਦੀ ਦੇ ਮਾਹੌਲ ਨੂੰ ਦੂਰ ਕਰ ਦਿੱਤਾ ਹੈ।

Related posts

ਮੁੱਖ ਮੰਤਰੀ ਦੀ ਅਗਵਾਈ ਵਾਲੀ ਕੈਬਨਿਟ ਨੇ ਗਡਵਾਸੂ ਦੇ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ ਲਈ ਯੂ.ਜੀ.ਸੀ. ਸਕੇਲ ਨੂੰ ਦਿੱਤੀ ਮਨਜ਼ੂਰੀ

Current Updates

ਸੁਪਰੀਮ ਕੋਰਟ ‘Digital Arrest’ ਦੀਆਂ ਵਧਦੀਆਂ ਘਟਨਾਵਾਂ ਤੋਂ ਫ਼ਿਕਰਮੰਦ, ਕੇਂਦਰ ਤੋਂ ਜਵਾਬ ਮੰਗਿਆ

Current Updates

ਬਿਹਾਰ ਸਰਕਾਰ ’ਚ ਮੰਤਰੀ ਨਿਤਿਨ ਨਬੀਨ ਭਾਜਪਾ ਦਾ ਕੌਮੀ ਕਾਰਜਕਾਰੀ ਪ੍ਰਧਾਨ ਨਿਯੁਕਤ

Current Updates

Leave a Comment