December 27, 2025
ਖਾਸ ਖ਼ਬਰਰਾਸ਼ਟਰੀ

ਦੱਖਣੀ ਅਫਰੀਕਾ 270 ਦੌੜਾਂ ‘ਤੇ ਆਲ ਆਊਟ

ਦੱਖਣੀ ਅਫਰੀਕਾ 270 ਦੌੜਾਂ 'ਤੇ ਆਲ ਆਊਟ

ਨਵੀਂ ਦਿੱਲੀ- ਦੱਖਣੀ ਅਫਰੀਕਾ ਨੇ ਭਾਰਤ ਨੂੰ ਲੜੀ ਦੇ ਤੀਜੇ ਇੱਕ ਰੋਜ਼ਾ ਮੈਚ ਵਿੱਚ ਜਿੱਤਣ ਲਈ 271 ਦੌੜਾਂ ਦਾ ਟੀਚਾ ਦਿੱਤਾ। ਵਿਸ਼ਾਖਾਪਟਨਮ ਦੇ ਵਾਈਐਸ ਰਾਜਸ਼ੇਖਰ ਰੈਡੀ ਸਟੇਡੀਅਮ ਵਿੱਚ ਭਾਰਤ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਦੱਖਣੀ ਅਫਰੀਕਾ ਦੀ ਟੀਮ 47.5 ਓਵਰਾਂ ਵਿੱਚ 270 ਦੌੜਾਂ ’ਤੇ ਆਲ ਆਊਟ ਹੋ ਗਈ। ਭਾਰਤ ਲਈ ਕੁਲਦੀਪ ਯਾਦਵ ਅਤੇ ਪ੍ਰਸਿਧ ਕ੍ਰਿਸ਼ਨਾ ਨੇ ਚਾਰ-ਚਾਰ ਵਿਕਟਾਂ ਲਈਆਂ।ਦੱਖਣੀ ਅਫਰੀਕਾ ਦੇ ਕੁਇੰਟਨ ਡੀ ਕੌਕ ਨੇ 106 ਦੌੜਾਂ ਬਣਾਈਆਂ, ਜੋ ਕਿ ਭਾਰਤ ਵਿਰੁੱਧ ਉਨ੍ਹਾਂ ਦਾ ਸੱਤਵਾਂ ਸੈਂਕੜਾ ਸੀ। ਕਪਤਾਨ ਤੇਂਬਾ ਬਾਵੁਮਾ ਨੇ 48 ਦੌੜਾਂ ਬਣਾਈਆਂ। ਭਾਰਤ ਨੇ ਪਹਿਲਾ ਇੱਕ ਰੋਜ਼ਾ ਜਿੱਤਿਆ ਸੀ ਅਤੇ ਦੱਖਣੀ ਅਫਰੀਕਾ ਨੇ ਰਾਏਪੁਰ ਵਿੱਚ ਮੈਚ ਜਿੱਤਣ ਤੋਂ ਬਾਅਦ ਲੜੀ 1-1 ਨਾਲ ਬਰਾਬਰ ਕਰ ਲਈ ਸੀ। ਇਸ ਤੋਂ ਪਹਿਲਾਂਭਾਰਤ ਦੇ ਕਪਤਾਨ ਕੇ.ਐਲ. ਰਾਹੁਲ ਨੇ ਅੱਜ ਲਗਾਤਾਰ 20 ਹਾਰਾਂ ਤੋਂ ਬਾਅਦ ਟਾਸ ਜਿੱਤਿਆ।

ਦੱਖਣੀ ਅਫਰੀਕਾ: ਰਿਆਨ ਰਿਕੇਲਟਨ, ਕੁਇੰਟਨ ਡੀ ਕਾਕ (ਵਿਕਟਕੀਪਰ), ਟੇਂਬਾ ਬਾਵੁਮਾ (ਕਪਤਾਨ), ਮੈਥਿਊ ਬ੍ਰੀਟਜ਼ਕੇ, ਏਡੇਨ ਮਾਰਕਰਮ, ਡਿਵਾਲਡ ਬ੍ਰੇਵਿਸ, ਮਾਰਕੋ ਜਾਨਸਨ, ਕੋਰਬਿਨ ਬੋਸ਼, ਕੇਸ਼ਵ ਮਹਾਰਾਜ, ਲੁੰਗੀ ਐਨਗਿਡੀ, ਓਟਨੀਲ ਬਾਰਟਮੈਨ ਭਾਰਤ: ਰੋਹਿਤ ਸ਼ਰਮਾ, ਯਸ਼ੱਸਵੀ ਜੈਸਵਾਲ, ਵਿਰਾਟ ਕੋਹਲੀ, ਰਿਤੂਰਾਜ ਗਾਇਕਵਾੜ, ਕੇ ਐਲ ਰਾਹੁਲ (ਕਪਤਾਨ) ਰਾਵਿੰਦਰ ਜਡੇਜਾ, ਤਿਲਕ ਵਰਮਾ, ਹਰਸ਼ਿਤ ਰਾਣਾ, ਕੁਲਦੀਪ ਯਾਦਵ, ਅਰਸ਼ਦੀਪ ਸਿੰਘ, ਪ੍ਰਸੀਦ ਕ੍ਰਿਸ਼ਨ।

Related posts

ਬੀਐੱਸਐੱਫ ਤੇ ਏਐੱਨਟੀਐੱਫ ਵੱਲੋਂ 25 ਕਿਲੋ ਹੈਰੋਇਨ ਅਤੇ ਪਿਸਤੌਲ ਸਮੇਤ ਇਕ ਕਾਬੂ

Current Updates

ਸਿਹਤ ਮੰਤਰੀ ਨੇ ਮੀਡੀਆ ਨੂੰ ਸਰਕਾਰ ਦੀਆਂ ਉਸਾਰੂ ਨੀਤੀਆਂ ਅਤੇ ਪਹਿਲਕਦਮੀਆਂ ਦਾ ਸਕਾਰਾਤਮਕ ਪੱਖ ਪੇਸ਼ ਕਰਨ ਦੀ ਕੀਤੀ ਅਪੀਲ

Current Updates

ਟਰੰਪ ਦੇ ਪਹਿਲੇ ਕਾਰਜਕਾਲ ਦੌਰਾਨ ਭਾਰਤ-ਅਮਰੀਕਾ ਸਹਿਯੋਗ ਦੀਆਂ ਕਾਮਯਾਬੀਆਂ ਨੂੰ ਅੱਗੇ ਵਧਾਉਣ ਦਾ ਮੌਕਾ: ਮੋਦੀ

Current Updates

Leave a Comment