ਨਵੀਂ ਦਿੱਲੀ- ਦਿੱਲੀ ਹਾਈ ਕੋਰਟ ਨੇ ਅੱਜ ਪਤੰਜਲੀ ਆਯੁਰਵੇਦ ਨੂੰ ਸਵਾਲ ਕੀਤਾ ਕਿ ਉਹ ਦੂਜੇ ਚਵਨਪ੍ਰਾਸ਼ ਉਤਪਾਦਾਂ ਨੂੰ ਧੋਖਾ ਕਿਵੇਂ ਕਹਿ ਸਕਦੀ ਹੈੈ। ਇਸ ਸਬੰਧੀ ਡਾਬਰ ਇੰਡੀਆ ਨੇ ਪਤੰਜਲੀ ਖ਼ਿਲਾਫ਼ ਪਟੀਸ਼ਨ ਦਾਇਰ ਕਰ ਕੇ ਪਤੰਜਲੀ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਸੀ।

ਅਦਾਲਤ ਨੇ ਇਸ ਮਾਮਲੇ ’ਤੇ ਆਪਣਾ ਫੈਸਲਾ ਰਾਖਵਾਂ ਰੱਖ ਲਿਆ। ਹਾਈ ਕੋਰਟ ਨੇ ਕਿਹਾ ਕਿ ਯੋਗ ਗੁਰੂ ਰਾਮਦੇਵ ਦੀ ਪਤੰਜਲੀ ਨੂੰ ਆਪਣੇ ਇਸ਼ਤਿਹਾਰਾਂ ਵਿੱਚ ਕੋਈ ਹੋਰ ਸ਼ਬਦ ਵਰਤਣ ਬਾਰੇ ਸੋਚਣਾ ਚਾਹੀਦਾ ਹੈ, ਉਨ੍ਹਾਂ ਦੇ ਉਤਪਾਦ ਅਤੇ ਦੂਜਿਆਂ ਵਿਚਕਾਰ ਤੁਲਨਾ ਦੀ ਇਜਾਜ਼ਤ ਹੈ ਪਰ ਦੂਜੇ ਉਤਪਾਦਾਂ ਨੂੰ ਹੇਠਲੇ ਪੱਧਰ ਦੇ ਦਿਖਾਉਣਾ ਸਹੀ ਨਹੀਂ ਹੈ।
