ਚੰਡੀਗੜ੍ਹ- ਪੰਜਾਬ ਵਿਧਾਨ ਸਭਾ ਵੱਲੋਂ ਬੇਅਦਬੀ ਖਿਲਾਫ਼ ਬਿੱਲ ਬਾਰੇ ਬਣਾਈ ਸਿਲੈਕਟ ਕਮੇਟੀ ਨੇ ਪੰਜਾਬ ਦੇ ਲੋਕਾਂ ਤੋਂ ਸੁਝਾਅ ਮੰਗੇ ਹਨ। ਇਸ ਸਬੰਧੀ ਸਿਲੈਕਟ ਕਮੇਟੀ ਦੇ ਮੈਂਬਰਾਂ ਨੇ ਕਿਹਾ ਕਿ ਪੰਜਾਬ ਦੇ ਲੋਕ 31 ਅਗਸਤ 2025 ਤੱਕ ਆਪਣੇ ਸੁਝਾਅ ਦੇ ਸਕਦੇ ਹਨ। ਸਿਲੈਕਟ ਕਮੇਟੀ ਨੇ ਆਮ ਲੋਕਾਂ ਤੋਂ ਸੁਝਾਅ ਲੈਣ ਵਾਸਤੇ ਵਟਸਐਪ ਨੰਬਰ 80544 95560 ਜਾਰੀ ਕੀਤਾ ਹੈ। ਇਸ ਤੋਂ ਇਲਾਵਾ ਲੋਕ ਆਪਣੇ ਸੁਝਾਅ ਈ-ਮੇਲ secy–vs–punjab@nic.in ਜਾਂ pvs.legislation@gmail.com ਰਾਹੀਂ ਵੀ ਭੇਜ ਸਕਦੇ ਹਨ। ਸਿਲੈਕਟ ਕਮੇਟੀ ਦੇ ਮੈਂਬਰਾਂ ਨੇ ਕਿਹਾ ਕਿ ਪੰਜਾਬ ਦੇ ਲੋਕ ਆਪਣੇ ਸੁਝਾਅ ਆਪਣੇ ਵਿਧਾਇਕ, ਵਟਸਐਪ ਅਤੇ ਡਾਕ ਰਾਹੀਂ ਵੀ ਭੇਜ ਸਕਦੇ ਹਨ। 31 ਅਗਸਤ ਤੱਕ ਆਉਣ ਵਾਲੇ ਲੋਕਾਂ ਦੇ ਸੁਝਾਵਾਂ ’ਤੇ ਵਿਚਾਰ ਚਰਚਾ ਕੀਤੀ ਜਾਵੇਗੀ।
