December 27, 2025
ਪੰਜਾਬ

ਸਿਟੀ ਬਿਊਟੀਫੁਲ ’ਚ ਲੋਕਾਂ ਨੂੰ ਧੁੰਦ ਤੋਂ ਮਿਲੀ ਰਾਹਤ

ਸਿਟੀ ਬਿਊਟੀਫੁਲ ’ਚ ਲੋਕਾਂ ਨੂੰ ਧੁੰਦ ਤੋਂ ਮਿਲੀ ਰਾਹਤ

ਚੰਡੀਗੜ੍ਹ-ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਸੰਘਣੀ ਧੁੰਦ ਤੋਂ ਬਾਅਦ ਅੱਜ ਲੋਕਾਂ ਨੂੰ ਰਾਹਤ ਮਿਲ ਗਈ ਹੈ। ਅੱਜ ਐਤਵਾਰ ਨੂੰ ਸਵੇਰ ਤੋਂ ਹੀ ਮੌਸਮ ਸਾਫ਼ ਰਿਹਾ ਹੈ, ਜਿਸ ਤੋਂ ਬਾਅਦ ਦਿਨ ਸਮੇਂ ਧੁੱਪ ਖਿੜੀ ਰਹੀ। ਉੱਧਰ, ਮੌਸਮ ਵਿਗਿਆਨੀਆਂ ਨੇ ਵੀ ਅਗਲੇ ਤਿੰਨ ਦਿਨ ਸ਼ਹਿਰ ਵਿੱਚ ਸਾਫ਼ ਮੌਸਮ ਰਹਿਣ ਦੀ ਪੇਸ਼ੀਨਗੋਈ ਕੀਤੀ ਹੈ। ਮੌਸਮ ਵਿਗਿਆਨੀਆਂ ਦਾ ਕਹਿਣਾ ਕਿ 28 ਤੇ 29 ਨਵੰਬਰ ਨੂੰ ਮੌਸਮ ਵਿੱਚ ਤਬਦੀਲੀ ਹੋ ਸਕਦੀ ਹੈ, ਜਿਸ ਨਾਲ ਤਾਪਮਾਨ ਹੋਰ ਡਿੱਗ ਸਕਦਾ ਹੈ।

ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 28.8 ਡਿਗਰੀ ਸੈਲਸੀਅਸ ਦਰਜ ਕੀਤਾ ਹੈ, ਜੋ ਆਮ ਨਾਲੋਂ ਤਿੰਨ ਡਿਗਰੀ ਸੈਲਸੀਅਸ ਵੱਧ ਸੀ ਜਦੋਂਕਿ ਘੱਟ ਤੋਂ ਘੱਟ ਤਾਪਮਾਨ ਵੀ 11.5 ਡਿਗਰੀ ਸੈਲਸੀਅਸ ਦਰਜ ਕੀਤਾ ਹੈ, ਇਹ ਆਮ ਦੇ ਬਰਾਬਰ ਰਿਹਾ ਹੈ। ਅੱਜ ਮੌਸਮ ਸਾਫ਼ ਹੋਣ ਕਰ ਕੇ ਵੱਡੀ ਗਿਣਤੀ ਵਿੱਚ ਸੈਲਾਨੀ ਚੰਡੀਗੜ੍ਹ ਦੀ ਸੁਖਨਾ ਝੀਲ ਤੇ ਰੌਕ ਗਾਰਡਨ ਵਿੱਚ ਮੌਸਮ ਦਾ ਆਨੰਦ ਮਾਣਦੇ ਰਹੇ। ਸੁਖਨਾ ਝੀਲ ’ਤੇ ਸਾਰਾ ਦਿਨ ਲੋਕਾਂ ਦੀ ਭੀੜ ਲੱਗੀ ਰਹੀ।

ਸਿਟੀ ਬਿਊਟੀਫੁਲ ਦੀ ਹਵਾ ਹਾਲੇ ਵੀ ਗੰਧਲੀ-ਸਿਟੀ ਬਿਊਟੀਫੁਲ ਵਿੱਚ ਮੌਸਮ ਭਾਵੇਂ ਸਾਫ਼ ਹੋ ਗਿਆ ਹੈ, ਪਰ ਲੋਕਾਂ ਨੂੂੰ ਸਾਹ ਲੈਣ ਲਈ ਸਾਫ਼ ਹਵਾ ਨਹੀਂ ਮਿਲ ਰਹੀ ਹੈ। ਅੱਜ ਵੀ ਸ਼ਹਿਰ ’ਚ ਹਵਾ ਦੀ ਗੁਣਵੱਤਾ (ਏਕਿਊਆਈ) ਮਾੜੀ ਕੈਟੇਗਰੀ ਵਿੱਚ ਹੀ ਦਰਜ ਕੀਤਾ ਗਿਆ ਹੈ। ਹਾਲਾਂਕਿ ਇਹ ਪਹਿਲਾਂ ਨਾਲੋਂ ਠੀਕ ਹੈ। ਜਾਣਕਾਰੀ ਅਨੁਸਾਰ ਅੱਜ ਸ਼ਹਿਰ ਦੇ ਸੈਕਟਰ-22 ਵਿੱਚ ਏਕਿਊਆਈ 207, ਸੈਕਟਰ-25 ਵਿੱਚ 210 ਅਤੇ ਸੈਕਟਰ-53 ਵਿੱਚ 232 ਦਰਜ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਦੀਵਾਲੀ ਤੋਂ ਬਾਅਦ ਚੰਡੀਗੜ੍ਹ ਸ਼ਹਿਰ ਦੇਸ਼ ਦੇ ਪ੍ਰਦੂਸ਼ਿਤ ਸ਼ਹਿਰਾਂ ਵਿੱਚ ਸ਼ਾਮਲ ਹੋ ਗਿਆ ਸੀ।

 

Related posts

ਪੁਲਿਸ ਵਲੋਂ ਖਨੌਰੀ ਤੇ ਸ਼ੰਭੂ ਬਾਰਡਰ ’ਤੇ ਵਡੀ ਕਾਰਵਾਈ, ਕਿਸਾਨੀ ਧਰਨੇ ਹਟਾਏ ਇੰਟਰਨੈਟ ਸੇਵਾ ਬੰਦ

Current Updates

ਜ਼ੀਰਕਪੁਰ ਬਾਈਪਾਸ ਯੋਜਨਾ: ਪੰਜਾਬ ਵਿਚ ਪਹਿਲੇ ਜੰਗਲੀ ਜੀਵ ਲਾਂਘੇ ਨੂੰ ਮਨਜ਼ੂਰੀ

Current Updates

ਮੀਤ ਹੇਅਰ ਵੱਲੋਂ ਚਾਈਨਾ ਡੋਰ ਦੀ ਪਾਬੰਦੀ ਦੇ ਆਦੇਸ਼ ਸਖਤੀ ਨਾਲ ਲਾਗੂ ਕਰਨ ਦੇ ਨਿਰਦੇਸ਼

Current Updates

Leave a Comment