December 1, 2025
ਖਾਸ ਖ਼ਬਰਰਾਸ਼ਟਰੀ

ਵਿਦੇਸ਼ੀ ਫੰਡਾਂ ਦੇ ਵਾਧੇ ਅਤੇ ਬਲੂ ਚਿੱਪ ਸ਼ੇਅਰਾਂ ਦੀ ਖਰੀਦਾਰੀ ਦੇ ਚਲਦਿਆਂ ਸ਼ੁਰੂਆਤੀ ਕਾਰੋਬਾਰ ’ਚ ਤੇਜ਼ੀ

ਵਿਦੇਸ਼ੀ ਫੰਡਾਂ ਦੇ ਵਾਧੇ ਅਤੇ ਬਲੂ ਚਿੱਪ ਸ਼ੇਅਰਾਂ ਦੀ ਖਰੀਦਾਰੀ ਦੇ ਚਲਦਿਆਂ ਸ਼ੁਰੂਆਤੀ ਕਾਰੋਬਾਰ ’ਚ ਤੇਜ਼ੀ

ਮੁੰਬਈ- ਵਿਦੇਸ਼ੀ ਫੰਡਾਂ ਦੇ ਨਵੇਂ ਵਾਧੇ ਅਤੇ ਬਲੂ-ਚਿੱਪ ਸਟਾਕ ਰਿਲਾਇੰਸ ਇੰਡਸਟਰੀਜ਼ ਤੇ ICICI ਬੈਂਕ ਵਿੱਚ ਖਰੀਦਦਾਰੀ ਕਾਰਨ ਬੁੱਧਵਾਰ ਨੂੰ ਸ਼ੁਰੂਆਤੀ ਵਪਾਰ ਵਿੱਚ ਗਿਰਾਵਟ ਤੋਂ ਬਾਅਦ ਬੈਂਚਮਾਰਕ ਸੂਚਕ ਸੈਂਸੈਕਸ ਅਤੇ ਨਿਫਟੀ ਵਿਚ ਮੁੜ ਉਛਾਲ ਆਇਆ। ਵਪਾਰ ਦੀ ਕਮਜ਼ੋਰ ਸ਼ੁਰੂਆਤ ਦੇ ਬਾਵਜੂਦ 30-ਸ਼ੇਅਰਾਂ ਵਾਲਾ BSE ਸੈਂਸੈਕਸ 93.05 ਅੰਕ ਵਧ ਕੇ 81,676.35 ’ਤੇ ਪਹੁੰਚ ਗਿਆ। 50-ਸ਼ੇਅਰਾਂ ਵਾਲਾ NSE ਨਿਫਟੀ 42.80 ਅੰਕ ਵੱਧ ਕੇ 24,896.20 ’ਤੇ ਪਹੁੰਚ ਗਿਆ। ਹਾਲਾਂਕਿ ਬਾਅਦ ਵਿੱਚ BSE Sensex 228.13 ਅੰਕ ਵੱਧ ਕੇ 81,812.04 ’ਤੇ ਅਤੇ ਨਿਫਟੀ 82.25 ਅੰਕ ਚੜ੍ਹ ਕੇ 24,937.70 ’ਤੇ ਕਾਰੋਬਾਰ ਕਰ ਰਿਹਾ ਸੀ।

30 ਸੈਂਸੈਕਸ ਫਰਮਾਂ ਵਿੱਚੋਂ ਇੰਡਸਇੰਡ ਬੈਂਕ, ਮਹਿੰਦਰਾ ਐਂਡ ਮਹਿੰਦਰਾ, ਮਾਰੂਤੀ, ਟਾਈਟਨ, ਟੈੱਕ ਮਹਿੰਦਰਾ, HCL ਟੈੱਕ, ਰਿਲਾਇੰਸ ਇੰਡਸਟਰੀਜ਼ ਅਤੇ ICICI ਬੈਂਕ ਸਭ ਤੋਂ ਵੱਧ ਲਾਭ ਪ੍ਰਾਪਤ ਕਰਨ ਵਾਲਿਆਂ ਵਿੱਚੋਂ ਸਨ। ਕੋਟਕ ਮਹਿੰਦਰਾ ਬੈਂਕ, ਪਾਵਰ ਗ੍ਰਿੱਡ, NTPC ਅਤੇ ਅਡਾਨੀ ਪੋਰਟਸ ਘਾਟੇ ਵਿੱਚ ਰਹੇ। ਐਕਸਚੇਂਜ ਦੇ ਅੰਕੜਿਆਂ ਅਨੁਸਾਰ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (FIIs) ਨੇ ਮੰਗਲਵਾਰ ਨੂੰ ₹1,482.77 ਕਰੋੜ ਦੇ ਇਕੁਇਟੀ ਖਰੀਦੇ।ਉਧਰ ਸ਼ੁਰੂਆਤੀ ਕਾਰੋਬਾਰ ਵਿੱਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 8 ਪੈਸੇ ਡਿੱਗ ਕੇ 86.42 ’ਤੇ ਆ ਗਿਆ।

Related posts

ਸੈਂਸੈਕਸ ਅਤੇ ਨਿਫਟੀ ਲਗਾਤਾਰ 6ਵੇਂ ਦਿਨ ਵਧੇ

Current Updates

ਮਹਾਂਕੁੰਭ ਭਗਦੜ: ਨਿਆਂਇਕ ਕਮਿਸ਼ਨ ਵੱਲੋਂ ਮੌਕੇ ਦਾ ਦੌਰਾ

Current Updates

ਹਿਮਾਚਲ ’ਚ ਤਾਪਮਾਨ ਵਧਣ ਕਾਰਨ ਠੰਢ ਤੋਂ ਰਾਹਤ

Current Updates

Leave a Comment