ਲੁਧਿਆਣਾ- ਲੁਧਿਆਣਾ ’ਚ ਬੁੱਧਵਾਰ ਨੂੰ ਫਿਰੋਜ਼ਪੁਰ ਰੋਡ ’ਤੇ ਡਿਵਾਈਡਰ ਤੇ ਦੋ ਮੋਟਰਸਾਈਕਲ ਸਵਾਰ ਵਿਅਕਤੀਆਂ ਨੂੰ ਇੱਕ ਬੋਰੀ, ਜਿਸ ਵਿੱਚ ਬਾਅਦ ਵਿੱਚ ਇੱਕ ਔਰਤ ਦੀ ਲਾਸ਼ ਮਿਲੀ, ਸੁੱਟਦੇ ਹੋਏ ਦੇਖਿਆ ਗਿਆ। ਜਾਣਕਾਰੀ ਅਨੁਸਾਰ ਮੋਟਰਸਾਈਕਲ ਸਵਾਰ ਦੋ ਵਿਅਕਤੀ ਇੱਕ ਇੱਕ ਬੋਰੀ ਸੁੱਟਣ ਲਈ ਆਏ ਅਤੇ ਇਸ ਦੌਰਾਨ ਸੜਕ ਕਿਨਾਰੇ ਖੜ੍ਹੇ ਵਿਕਰੇਤਾ ਨੇ ਉਨ੍ਹਾਂ ਨੂੰ ਬੋਰੀ ਵਿੱਚੋਂ ਆ ਰਹੀ ਬਦਬੂ ਬਾਰੇ ਬਾਰੇ ਸਵਾਲ ਕੀਤਾ, ਤਾਂ ਦੋਵਾਂ ਨੇ ਕਿਹਾ ਕਿ ਉਹ ਸਿਰਫ਼ ਸੜੇ ਹੋਏ ਅੰਬ ਸੁੱਟ ਰਹੇ ਸਨ।
ਜਾਣਕਾਰੀ ਅਨੁਸਾਰ ਜਦੋਂ ਤੱਕ ਪੁਲੀਸ ਕਰਮਚਾਰੀ ਮੌਕੇ ’ਤੇ ਪਹੁੰਚੇ, ਉਦੋਂ ਤੱਕ ਦੋਵੇਂ ਫਰਾਰ ਹੋ ਚੁੱਕੇ ਸਨ। ਪਰ ਉੱਥੋਂ ਫਰਾਰ ਹੋਣ ਮੌਕੇ ਉਹ ਆਪਣੀ ਨੀਲੇ ਰੰਗ ਦਾ ਮੋਟਰਸਾਈਕਲ (ਰਜਿਸਟ੍ਰੇਸ਼ਨ ਨੰਬਰ PB10CE7668) ਪਿੱਛੇ ਛੱਡ ਗਏ ਸਨ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਲਾਸ਼ ਦੇ ਨੱਕ ਵਿੱਚੋਂ ਖੂਨ ਵਹਿ ਰਿਹਾ ਸੀ ਅਤੇ ਮ੍ਰਿਤਕ ਦੀ ਪਛਾਣ ਕਰਨ ਦੇ ਯਤਨ ਜਾਰੀ ਹਨ।
ਸਬ-ਇੰਸਪੈਕਟਰ ਅਮਰਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਸ਼ੱਕੀਆਂ ਦੀਆਂ ਤਸਵੀਰਾਂ ਪ੍ਰਾਪਤ ਕਰ ਲਈਆਂ ਹਨ ਅਤੇ ਔਰਤ ਦੀ ਪਛਾਣ ਕਰਨ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸ਼ੱਕੀ ਅਤੇ ਪੀੜਤਾ ਪਰਵਾਸੀ ਜਾਪਦੇ ਹਨ।