April 9, 2025
ਖਾਸ ਖ਼ਬਰਰਾਸ਼ਟਰੀ

ਬਜਟ ਰੁਪੱਈਆ ਕਿੱਥੋਂ ਆਏਗਾ ਤੇ ਕਿੱਥੇ ਜਾਏਗਾ?

ਬਜਟ ਰੁਪੱਈਆ ਕਿੱਥੋਂ ਆਏਗਾ ਤੇ ਕਿੱਥੇ ਜਾਏਗਾ?

ਨਵੀਂ ਦਿੱਲੀ-ਸਰਕਾਰੀ ਖ਼ਜ਼ਾਨੇ ਵਿਚ ਰੁਪੱਈਏ ’ਚੋਂ 66 ਪੈਸੇ ਦਾ ਇਕ ਵੱਡਾ ਹਿੱਸਾ ਸਿੱਧੇ ਤੇ ਅਸਿੱਧੇ ਟੈਕਸਾਂ ਦੇ ਰੂਪ ਵਿਚ ਆਏਗਾ। 24 ਪੈਸੇ ਦੇ ਕਰੀਬ ਕਰਜ਼ਿਆਂ ਤੇ ਹੋਰ ਦੇਣਦਾਰੀਆਂ ਤੋਂ ਆਉਣਗੇ। 9 ਪੈਸੇ ਗੈਰ-ਟੈਕਸ ਮਾਲੀਏ ਜਿਵੇਂ ਅਪਨਿਵੇਸ਼ ਅਤੇ ਇਕ ਪੈਸਾ ਗ਼ੈਰ-ਕਰਜ਼ਾ ਪੂੰਜੀ ਰਸੀਦਾਂ ਤੋਂ ਆਏਗਾ।ਸਿੱਧੇ ਕਰਾਂ, ਜਿਨ੍ਹਾਂ ਵਿਚ ਕਾਰਪੋਰੇਟ ਤੇ ਕਿਸੇ ਵਿਅਕਤੀ ਵਿਸ਼ੇਸ ਦੇ ਆਮਦਨ ਕਰ ਤੋਂ 39 ਪੈਸਿਆਂ ਦਾ ਯੋਗਦਾਨ ਪਏਗਾ। ਇਨ੍ਹਾਂ ਵਿਚੋਂ 22 ਪੈਸੇ ਆਮਦਨ ਕਰ ਤੇ 17 ਪੈਸੇ ਕਾਰਪੋਰੇਟ ਟੈਕਸ ਦੇ ਰੂਪ ਵਿਚ ਆਉਣਗੇ।ਅਸਿੱਧੇ ਕਰਾਂ ਵਿਚੋਂ ਜੀਐੱਸਟੀ ਤੋਂ 18 ਪੈਸੇ, ਐਕਸਾਈਜ਼ ਡਿਊਟੀ ਤੋਂ 5 ਪੈਸੇ ਤੇ ਕਸਟਮ ਚੁੰਗੀ ਤੋਂ 4 ਪੈਸੇ ਦੀ ਕਮਾਈ ਹੋਵੇਗੀ।

ਖਰਚਿਆਂ ਦੀ ਗੱਲ ਕਰੀਏ ਤਾਂ ਵਿਆਜ ਦੀ ਅਦਾਇਗੀ ਅਤੇ ਟੈਕਸਾਂ ਤੇ ਡਿਊਟੀਜ਼ ਵਿਚ ਰਾਜਾਂ ਦੇ ਹਿੱਸੇ ਵਜੋਂ ਕ੍ਰਮਵਾਰ 20 ਪੈਸੇ ਤੇ 22 ਪੈਸੇ ਅਦਾ ਕਰਨੇ ਹੋਣਗੇ। ਡਿਫੈਂਸ ਲਈ ਰੁਪੱਈਏ ’ਚੋਂ 8 ਪੈਸੇ ਖਰਚੇ ਜਾਣਗੇ।

ਕੇਂਦਰੀ ਸੈਕਟਰ ਦੀਆਂ ਸਕੀਮਾਂ ਲਈ 16 ਪੈਸੇ ਤੇ ਕੇਂਦਰ ਵੱਲੋਂ ਸਪਾਂਸਰਡ ਸਕੀਮਾਂ ਲਈ 8 ਪੈਸੇ ਰੱਖੇ ਗਏ ਹਨ। ਫਾਇਨਾਂਸ ਕਮਿਸ਼ਨ ਤੇ ਹੋਰ ਤਬਾਦਲਿਆਂ ਲਈ ਖਰਚਾ 8 ਪੈਸੇ ਹੈ ਅਤੇ ਸਬਸਿਡੀਆਂ ਤੇ ਪੈਨਸ਼ਨ ਲਈ ਕ੍ਰਮਵਾਰ 6 ਪੈਸੇ ਤੇ 4 ਪੈਸੇ ਦਾ ਪ੍ਰਬੰਧ ਕਰਨਾ ਹੋਵੇਗਾ। ਸਰਕਾਰ ਬਾਕੀ ਬਚਦੇ ਹੋਰਨਾਂ ਖਰਚਿਆਂ ’ਤੇ 8 ਪੈਸੇ ਖਰਚੇਗੀ।

 

Related posts

ਸ਼ਾਟ ਪੁਟਰ ਬਹਾਦਰ ਸਿੰਘ ਸੱਗੂ ਚੁਣ ਗਏ ਅਥਲੈਟਿਕ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ

Current Updates

ਮਹਾਰਾਸ਼ਟਰ ਦੇ ਅਗਲੇ ਮੁੱਖ ਮੰਤਰੀ ਬਾਰੇ ਫੈਸਲਾ ਜਲਦ: ਸ਼ਿੰਦੇ

Current Updates

ਸਿੰਗਲਾ ਖ਼ਿਲਾਫ਼ ਰੈਡ ਕਾਰਨਰ ਨੋਟਿਸ ਜਾਰੀ

Current Updates

Leave a Comment