December 27, 2025
ਖਾਸ ਖ਼ਬਰਰਾਸ਼ਟਰੀ

ਆਈਫੋਨ ਚੋਰੀ ਕਰਨ ਲਈ ਨਾਬਲਗਾਂ ਨੇ ਨੌਜਵਾਨ ਦਾ ਗਲਾ ਵੱਢਿਆ, ਰੀਲਾਂ ਬਣਾਉਣ ਲਈ ਚਾਹੀਦਾ ਸੀ ਫੋਨ

ਆਈਫੋਨ ਚੋਰੀ ਕਰਨ ਲਈ ਨਾਬਲਗਾਂ ਨੇ ਨੌਜਵਾਨ ਦਾ ਗਲਾ ਵੱਢਿਆ, ਰੀਲਾਂ ਬਣਾਉਣ ਲਈ ਚਾਹੀਦਾ ਸੀ ਫੋਨ

ਬਹਿਰਾਈਚ- ਦੋ ਨਾਬਲਿਗਾਂ ਨੇ ਰੀਲਾਂ ਬਣਾਉਣ ਲਈ ਆਈਫੋਨ ਚੋਰੀ ਕਰਨ ਮੌਕੇ ਇੱਕ ਵਿਅਕਤੀ ਦਾ ਗਲਾ ਵੱਢ ਕੇ ਉਸ ਦੀ ਹੱਤਿਆ ਕਰ ਦਿੱਤੀ ਅਤੇ ਬਾਅਦ ਵਿੱਚ ਉਸ ਦੇ ਸਿਰ ’ਤੇ ਪੱਥਰ ਨਾਲ ਹਮਲਾ ਕਰ ਦਿੱਤਾ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਦੋਹਾਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਪੀੜਤ ਸ਼ਾਦਾਬ (19), ਜੋ ਕਿ ਬੰਗਲੁਰੂ ਵਿੱਚ ਰਹਿੰਦਾ ਸੀ, ਆਪਣੇ ਮਾਮੇ ਦੇ ਵਿਆਹ ਲਈ ਬਹਿਰਾਈਚ ਦੇ ਆਪਣੇ ਜੱਦੀ ਪਿੰਡ ਨਾਗੌਰ ਜਾ ਰਿਹਾ ਸੀ। ਏਡੀਸੀਪੀ ਰਾਮ ਪ੍ਰਸਾਦ ਖੁਸ਼ਵਾਹਾ ਨੇ ਦੱਸਿਆ ਕਿ ਇਹ ਘਟਨਾ 20 ਜੂਨ ਨੂੰ ਵਾਪਰੀ। ਉਨ੍ਹਾਂ ਦੱਸਿਆ, ‘‘21 ਜੂਨ ਨੂੰ ਸ਼ਾਦਾਬ ਦੇ ਲਾਪਤਾ ਹੋਣ ਬਾਰੇ ਰਿਪੋਰਟ ਦਰਜ ਕੀਤੀ ਗਈ ਸੀ, ਜਿਸ ਉਪਰੰਤ ਉਸ ਦੀ ਲਾਸ਼ ਪਿੰਡ ਦੇ ਬਾਹਰ ਅਮਰੂਦ ਦੇ ਬਾਗ ਵਿੱਚ ਖਸਤਾ ਹਾਲਤ ਟਿਊਬਵੈੱਲ ਕੋਲ ਮਿਲੀ। ਸ਼ਾਦਾਬ ਦਾ ਗਲਾ ਚਾਕੂ ਨਾਲ ਕੱਟਿਆ ਹੋਇਆ ਸੀ ਅਤੇ ਉਸ ਦੇ ਸਿਰ ਤੇ ਇੱਟਾਂ ਮਾਰੀਆਂ ਹੋਈਆਂ ਸਨ।’’

ਅਧਿਕਾਰੀ ਨੇ ਦੱਸਿਆ ਕਿ ਜਾਂਚ ਦੋਰਾਨ 14 ਅਤੇ 16 ਸਾਲਾ ਦੋ ਨਾਬਲਗਾਂ ਨੂੰ ਗ੍ਰਿਫਤਾਰ ਕੀਤਾ ਗਿਆ। ਉਨ੍ਹਾਂ ਕਿਹਾ, ‘‘ਪੁੱਛਗਿੱਛ ਦੌਰਾਨ ਦੋਹਾਂ ਨਾਬਲਗਾਂ ਨੇ ਮੰਨਿਆ ਹੈ ਕਿ ਵਧੀਆ ਵੀਡੀਓਜ਼(ਰੀਲਾਂ) ਬਣਾਉਣ ਲਈ ਉਨ੍ਹਾਂ ਨੂੰ ਹਾਈ ਕੁਆਲਿਟੀ ਫੋਨ ਦੀ ਲੋੜ ਸੀ। ਜਿਸ ਕਾਰਨ ਚਾਰ ਦਿਨ ਪਹਿਲਾਂ ਉਨ੍ਹਾਂ ਨੇ ਸ਼ਾਦਾਬ ਦਾ ਫੋਨ ਚੋਰੀ ਕਰਨ ਲਈ ਉਸ ਦਾ ਕਤਲ ਕਰਨ ਦੀ ਰਣਨੀਤੀ ਬਣਾਈ ਸੀ।’’

‘‘ਘਟਨਾ ਵਾਲੀ ਰਾਤ ਨਾਬਾਲਗ ਰੀਲਾਂ ਬਣਾਉਣ ਦੇ ਬਹਾਨੇ ਸ਼ਾਦਾਬ ਨੂੰ ਆਪਣੇ ਨਾਲ ਪਿੰਡ ਦੇ ਬਾਹਰਵਾਰ ਲੈ ਗਏੇ। ਉੱਥੇ ਦੋਹਾਂ ਨੇ ਹਮਲਾ ਕਰਦਿਆਂ ਸ਼ਾਦਾਬ ਦਾ ਗਲ਼ਾ ਵੱਢ ਦਿੱਤਾ ਅਤੇ ਸਿਰ ’ਤੇ ਇੱਟ ਮਾਰੀ।’’

ਪੁਲੀਸ ਨੇ ਸ਼ਾਦਾਬ ਦਾ ਆਈਫੋਨ, ਘਟਨਾ ਨੂੰ ਅੰਜਾਮ ਦੇਣ ਮੌਕੇ ਵਰਤਿਆ ਚਾਕੂ ਅਤੇ ਇੱਟ ਬਰਾਮਦ ਕਰ ਲਈ ਹੈ। ਇਸ ਸਬੰਧੀ ਨਾਬਲਗਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਸਮੇਤ ਚਾਰ ਵਿਅਕਤੀਆਂ ’ਤੇ ਕੇਸ ਦਰਜ ਕੀਤਾ ਗਿਆ ਹੈ।

ਪੁਲੀਸ ਨੇ ਦੱਸਿਆ ਕਿ ਲਾਸ਼ ਮਿਲਣ ਤੋਂ ਬਾਅਦ ਨਾਬਾਲਗ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਸ਼ੁਰੂ ਵਿੱਚ ਆਪਣੇ ਘਰਾਂ ਤੋਂ ਭੱਜ ਗਏ ਸਨ, ਪਰ ਵੀਰਵਾਰ ਨੂੰ ਦੋਵਾਂ ਨਾਬਲਗਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਮੁਲਜ਼ਮ ਦੇ ਇੱਕ ਰਿਸ਼ਤੇਦਾਰ ਜਿਸ ਨੇ ਕਥਿਤ ਤੌਰ ’ਤੇ ਹਥਿਆਰ ਲੁਕਾਉਣ ਵਿੱਚ ਮਦਦ ਕੀਤੀ ਸੀ, ਨੂੰ ਸ਼ੁੱਕਰਵਾਰ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਚੌਥੇ ਬਾਲਗ ਦੋਸ਼ੀ ਦੀ ਭਾਲ ਜਾਰੀ ਹੈ। ਐੱਸਐੱਚਓ ਦਦਨ ਸਿੰਘ ਨੇ ਪੁਸ਼ਟੀ ਕੀਤੀ ਕਿ ਦੋਵੇਂ ਨਾਬਾਲਗਾਂ ਨੂੰ ਗੋਂਡਾ ਦੇ ਡਿਵੀਜ਼ਨਲ ਜੁਵੇਨਾਈਲ ਰਿਫਾਰਮ ਹੋਮ ਭੇਜ ਦਿੱਤਾ ਗਿਆ ਹੈ।

Related posts

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪਾਣੀਆਂ ਦੇ ਮੁੱਦੇ ‘ਤੇ ਪੰਜਾਬ ਨੂੰ ਇਕਜੁਟ ਕਰਨ ਲਈ ਪਹਿਲਕਦਮੀ

Current Updates

ਦਿਲਜੀਤ ਦੁਸਾਂਝ : 150 ਰੁਪਏ ਨੇ ਬਦਲੀ ਤਕਦੀਰ…ਇਹ ਜਿਗਰੀ ਦੋਸਤ ਨਾ ਹੁੰਦਾ ਤਾਂ ਅੱਜ ਇੰਨੀਆਂ ਉਚਾਈਆਂ ‘ਤੇ ਨਾ ਹੁੰਦੇ ਦਿਲਜੀਤ ਦੁਸਾਂਝ

Current Updates

ਮਲੇਸ਼ੀਆ ਮਾਸਟਰਜ਼: ਸਿੰਧੂ ਹਾਰੀ, ਪ੍ਰਨੌਏ ਤੇ ਕਰੁਣਾਕਰਨ ਵੱਡੇ ਉਲਟਫੇਰ ਨਾਲ ਅਗਲੇ ਗੇੜ ’ਚ

Current Updates

Leave a Comment