December 27, 2025
ਅੰਤਰਰਾਸ਼ਟਰੀਖਾਸ ਖ਼ਬਰ

ਸਿੰਗਾਪੁਰ: 12 ਸਾਲਾ ਲੜਕੀ ਨਾਲ ਛੇੜਛਾੜ ਕਰਨ ਦੇ ਦੋਸ਼ ’ਚ ਭਾਰਤੀ ਸੈਲਾਨੀ ਨੂੰ ਕੈਦ

ਸਿੰਗਾਪੁਰ: 12 ਸਾਲਾ ਲੜਕੀ ਨਾਲ ਛੇੜਛਾੜ ਕਰਨ ਦੇ ਦੋਸ਼ ’ਚ ਭਾਰਤੀ ਸੈਲਾਨੀ ਨੂੰ ਕੈਦ

ਸਿੰਗਾਪੁਰ- ਸਿੰਗਾਪੁਰ ਵਿਚ ਇਕ ਭਾਰਤੀ ਸੈਲਾਨੀ ਨੂੰ ਇਕ ਸਵੀਮਿੰਗ ਕੰਪਲੈਕਸ ਵਿਚ 12 ਸਾਲ ਦੀ ਲੜਕੀ ਨਾਲ ਛੇੜਛਾੜ ਕਰਨ ਅਤੇ ਇੰਸਟਾਗ੍ਰਾਮ ’ਤੇ ਉਸ ਨੂੰ ਇਤਰਾਜ਼ਯੋਗ ਸੁਨੇਹੇ ਭੇਜਣ ਦੇ ਦੋਸ਼ ਵਿਚ ਤਿੰਨ ਮਹੀਨਿਆਂ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਚੈਨਲ ਨਿਊਜ਼ ਏਸ਼ੀਆ ਦੀ ਰਿਪੋਰਟ ਅਨੁਸਾਰ 25 ਸਾਲਾ ਸੈਲਾਨੀ ਪ੍ਰਮੇਂਦਰ ਨੂੰ ਇਕ ਬੱਚੇ ਨਾਲ ਅਸ਼ਲੀਲ ਹਰਕਤ ਕਰਨ ਦੀ ਕੋਸ਼ਿਸ਼ ਕਰਨ ਅਤੇ 14 ਸਾਲ ਤੋਂ ਘੱਟ ਉਮਰ ਦੇ ਬੱਚੇ ਨਾਲ ਛੇੜਛਾੜ ਕਰਨ ਲਈ ਦੋਸ਼ੀ ਮੰਨਿਆ ਗਿਆ ਹੈ।

ਸੀਐੱਨਏ ਦੀ ਰਿਪੋਰਟ ਵਿਚ ਸ਼ੁੱਕਰਵਾਰ ਨੂੰ ਕਿਹਾ ਗਿਆ ਹੈ ਕਿ ਪ੍ਰਮੇਂਦਰ ’ਤੇ ਪੀੜਤਾ ਦਾ ਪਿਛਾ ਕਰਨ ਦਾ ਦੋਸ਼ ਸੀ। ਉਸ ਨੇ ਲੜਕੀ ਦਾ ਫੋਨ ਵੀ ਲਿਆ ਅਤੇ ਉਸ ਦੇ ਇੰਸਟਾਗ੍ਰਾਮ ਅਕਾਊਂਟ ਤੱਕ ਪਹੁੰਚ ਕੀਤੀ ਅਤੇ ਇਸਦੀ ਵਰਤੋਂ ਆਪਣੇ ਅਕਾਊਂਟ ਨੂੰ ਫਾਲੋ ਕਰਨ ਲਈ ਕੀਤੀ। ਬਾਅਦ ਵਿਚ ਉਸ ਨੇ ਲੜਕੀ ਨੂੰ ਇੰਸਟਾਗ੍ਰਾਮ ’ਤੇ 13 ਇਤਰਾਜ਼ਯੋਗ ਸੁਨੇਹੇ ਭੇਜੇ।

ਪੀੜਤਾ ਸੁਨੇਹੇ ਦੇਖ ਕੇ ਡਰ ਗਈ ਅਤੇ ਡਿਊਟੀ ’ਤੇ ਮੌਜੂਦ ਲਾਈਫਗਾਰਡ ਨੂੰ ਘਟਨਾ ਦੀ ਜਾਣਕਾਰੀ ਦਿੱਤੀ। ਪੀੜਤਾ ਦੀ ਮਾਂ ਨੇ ਬਾਅਦ ਵਿਚ ਇਸ ਸਬੰਧੀ ਪੁਲੀਸ ਕੋਲ ਸ਼ਿਕਾਇਤ ਕੀਤੀ, ਜਿਸ ਤੋਂ ਬਾਅਦ ਪ੍ਰਮੇਂਦਰ ਨੂੰ 2 ਅਪ੍ਰੈਲ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਜ਼ਿਕਰਯੋਗ ਹੈ ਕਿ ਸਿੰਗਾਪੁਰ ਦੇ ਕਾਨੂੰਨ ਦੇ ਅਨੁਸਾਰ 16 ਸਾਲ ਤੋਂ ਘੱਟ ਉਮਰ ਦੇ ਬੱਚੇ ਨਾਲ ਅਸ਼ਲੀਲ ਹਰਕਤਾਂ ਕਰਨ ਦੀ ਸਜ਼ਾ ਸੱਤ ਸਾਲ ਤੱਕ ਦੀ ਕੈਦ, 10000 ਸਿੰਗਾਪੁਰੀ ਡਾਲਰ ਤੱਕ ਦਾ ਜੁਰਮਾਨਾ ਜਾਂ ਦੋਵੇਂ ਹੋ ਸਕਦੇ ਹਨ।

Related posts

ਲੋਕ ਸਭਾ ਚੋਣਾਂ ਲਈ ‘ਆਪ’ ਵਲੋਂ 8 ਉਮੀਦਵਾਰਾਂ ਦਾ ਐਲਾਨ

Current Updates

ਭਾਰਤ ਖਿਲਾਫ਼ ਜ਼ਹਿਰ ਉਗਲ ਰਹੇ ਸੀ ਟਰੰਪ ਦੇ ‘ਖਾਸ’ ਪੀਟਰ ਨਵਾਰੋ

Current Updates

ਐਨਆਈਏ ਵੱਲੋਂ ਗੁਰੂਗ੍ਰਾਮ ਬੰਬ ਹਮਲੇ ਸਬੰਧੀ ਗੋਲਡੀ ਬਰਾੜ ਸਣੇ 5 ਖ਼ਿਲਾਫ਼ ਚਾਰਜਸ਼ੀਟ ਦਾਖ਼ਲ

Current Updates

Leave a Comment