December 27, 2025
ਅੰਤਰਰਾਸ਼ਟਰੀਖਾਸ ਖ਼ਬਰ

ਭਾਰਤ ਵਿਚ ਇਲਾਜ ਦੌਰਾਨ ਮਰਨ ਵਾਲੇ ਪਾਕਿਸਤਾਨੀ ਵਿਅਕਤੀ ਦੀ ਲਾਸ਼ ਉਡੀਕ ਰਹੇ ਮਾਪੇ

ਭਾਰਤ ਵਿਚ ਇਲਾਜ ਦੌਰਾਨ ਮਰਨ ਵਾਲੇ ਪਾਕਿਸਤਾਨੀ ਵਿਅਕਤੀ ਦੀ ਲਾਸ਼ ਉਡੀਕ ਰਹੇ ਮਾਪੇ

ਕਰਾਚੀ- ਚੇਨੱਈ ਦੇ ਇਕ ਹਸਪਤਾਲ ਵਿਚ ਇਲਾਜ ਦੌਰਾਨ ਮਰਨ ਵਾਲੇ 23 ਸਾਲਾ ਪਾਕਿਸਤਾਨੀ ਵਿਅਕਤੀ ਦੇ ਮਾਪੇ ਬੁੱਧਵਾਰ ਨੂੰ ਵੀ ਲਾਸ਼ ਦੀ ਉਡੀਕ ਕਰ ਰਹੇ ਸਨ, ਜਿਸ ਜਹਾਜ਼ ਨੇ ਇਸ ਨੂੰ ਲਿਆਉਣਾ ਸੀ, ਉਹ ਲਾਸ਼ ਤੋਂ ਬਿਨਾਂ ਹੀ ਪਾਕਿਸਤਾਨ ਪੁੱਜੀ। ਮੰਗਲਵਾਰ ਨੂੰ ਇਹ ਰਿਪੋਰਟ ਮਿਲੀ ਸੀ ਕਿ ਪਹਿਲਗਾਮ ਹਮਲੇ ਤੋਂ ਬਾਅਦ ਸਈਦ ਆਰੀਅਨ ਸ਼ਾਹ ਦੀ ਮਾਂ ਵੱਲੋਂ ਸਰਕਾਰ ਨੂੰ ਮਦਦ ਦੀ ਅਪੀਲ ਕਰਨ ਤੋਂ ਬਾਅਦ ਉਸਦੀ ਲਾਸ਼ ਕਰਾਚੀ ਲਿਆਂਦੀ ਗਈ ਹੈ।

ਆਰੀਅਨ ਦੀ ਮਾਂ ਸਾਇਮਾ ਨੇ ਕਿਹਾ, ‘‘ਉਨ੍ਹਾਂ (ਏਅਰਲਾਈਨਜ਼) ਨੇ ਮੰਗਲਵਾਰ ਸ਼ਾਮ ਨੂੰ ਉਸਦੀ ਲਾਸ਼ ਕਰਾਚੀ ਲਿਆਉਣੀ ਸੀ। ਕੁਝ ਸੰਚਾਲਨ ਅਤੇ ਲੌਜਿਸਟਿਕਲ ਮੁੱਦਿਆਂ ਕਾਰਨ ਜਹਾਜ਼ ਲਾਸ਼ ਤੋਂ ਬਿਨਾਂ ਪਹੁੰਚਿਆ।’’ ਜ਼ਿਕਰਯੋਗ ਹੈ ਕਿ ਆਰੀਅਨ ਦਿਲ ਅਤੇ ਫੇਫੜਿਆਂ ਦੀਆਂ ਗੰਭੀਰ ਬਿਮਾਰੀਆਂ ਤੋਂ ਪੀੜਤ ਸੀ ਅਤੇ ਚੇਨੱਈ ਦੇ ਐੱਮਜੀਐੱਮ ਹੈਲਥਕੇਅਰ ਹਸਪਤਾਲ ਵਿਚ ਇਲਾਜ ਅਧੀਨ ਸੀ ਅਤੇ ਉਸਦੀ ਮੌਤ 25 ਅਪ੍ਰੈਲ ਨੂੰ ਹੋਈ। ਆਰੀਅਨ ਦੀ ਮਾਂ ਨੇ ਕਿਹਾ ਕਿ ਜਦੋਂ ਉਸ ਨੇ ਪਾਕਿਸਤਾਨ ਸਰਕਾਰ ਨੂੰ ਹਸਪਤਾਲ ਦੇ ਬਿੱਲਾਂ ਨੂੰ ਭਰਨ ਅਤੇ ਲਾਸ਼ ਨੂੰ ਕਰਾਚੀ ਲਿਜਾਣ ਦਾ ਪ੍ਰਬੰਧ ਕਰਨ ਲਈ ਅਪੀਲ ਕੀਤੀ ਸੀ, ਤਾਂ ਬਲੋਚਿਸਤਾਨ ਸਰਕਾਰ ਨੇ ਵਿਦੇਸ਼ ਮੰਤਰਾਲੇ ਨਾਲ ਤਾਲਮੇਲ ਕਰਕੇ ਅਤੇ ਲਾਸ਼ ਨੂੰ ਚੇਨਈ ਤੋਂ ਕੋਲੰਬੋ ਲਿਜਾਣ ਦਾ ਪ੍ਰਬੰਧ ਕਰਕੇ ਉਸਦੀ ਮਦਦ ਕੀਤੀ ਸੀ।

ਸਰਕਾਰ ਦੇ ਬਲਾਰੇ ਸ਼ਾਹਿਦ ਰਿੰਡ ਨੇ ਕਿਹਾ, ‘‘ਅਸੀਂ ਲਾਸ਼ ਨੂੰ ਕਰਾਚੀ ਵਾਪਸ ਲਿਆਉਣ ਲਈ ਸਾਰੇ ਯਾਤਰਾ ਪ੍ਰਬੰਧ ਵੀ ਕਰ ਲਏ ਹਨ। ਏਅਰਲਾਈਨਾਂ ਨੇ ਭਰੋਸਾ ਦਿੱਤਾ ਹੈ ਕਿ ਲਾਸ਼ ਨੂੰ ਜਲਦੀ ਤੋਂ ਜਲਦੀ ਕਰਾਚੀ ਲਿਆਂਦਾ ਜਾਵੇਗਾ, ਪਰ ਕੋਈ ਸਮਾਂ-ਸਾਰਣੀ ਨਹੀਂ ਦਿੱਤੀ ਹੈ।’’

Related posts

‘ਕ੍ਰਿਸ਼ 4’: ਨਿਰਦੇਸ਼ਨ ਦੇ ਖੇਤਰ ’ਚ ਕਦਮ ਰੱਖੇਗਾ ਰਿਤਿਕ

Current Updates

ਪ੍ਰੇਮ ਵਿਆਹ ਤੋਂ ਨਾਰਾਜ਼ ਪਿਓ ਵਲੋਂ ਧੀ ਦਾ ਕਤਲ

Current Updates

ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ ਵੱਲੋਂ ‘ਆਪ’ ਤੋਂ ਅਸਤੀਫਾ

Current Updates

Leave a Comment