December 27, 2025
ਖਾਸ ਖ਼ਬਰਰਾਸ਼ਟਰੀ

ਕਸ਼ਮੀਰ ਵਿੱਚ ਬਰਫਬਾਰੀ; ਕਈ ਸੜਕਾਂ ਬੰਦ

ਕਸ਼ਮੀਰ ਵਿੱਚ ਬਰਫਬਾਰੀ; ਕਈ ਸੜਕਾਂ ਬੰਦ

ਜੰਮੂ- ਤੁਲੈਲ ਵਿੱਚ 8ਵੀਂ ਜਮਾਤ ਤੱਕ ਅਤੇ ਗੁਰੇਜ਼ ਵਿੱਚ 5ਵੀਂ ਜਮਾਤ ਤੱਕ ਸਕੂਲ ਮੁਅੱਤਲ  ਕਸ਼ਮੀਰ ਦੇ ਉੱਚੇ ਖੇਤਰਾਂ ਵਿੱਚ ਤਾਜ਼ਾ ਬਰਫਬਾਰੀ ਹੋਈ ਤੇ ਵਾਦੀ ਵਿਚ ਕਈ ਥਾਈਂ ਮੀਂਹ ਪਿਆ। ਇਸ ਤੋਂ ਇਲਾਵਾ ਤਲੈਲ ਤੇ ਗੁਰੇਜ਼ ਵਿਚ ਬਰਫਬਾਰੀ ਤੇ ਖਰਾਬ ਮੌਸਮ ਕਾਰਨ ਸਕੂਲਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਮੌਸਮ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਬਾਂਦੀਪੋਰਾ ਦੇ ਤੁਲੈਲ ਤੇ ਗੁਰੇਜ਼ ਤੇ ਦੱਖਣੀ ਕਸ਼ਮੀਰ ਦੇ ਸਿੰਥਨ ਟੌਪ ਵਿਚ ਬਰਫਬਾਰੀ ਹੋਈ। ਇਸ ਕਾਰਨ ਗੁਰੇਜ਼-ਬਾਂਦੀਪੋਰਾ ਸੜਕ ਨੂੰ ਭਾਰੀ ਬਰਫਬਾਰੀ ਹੋਣ ਕਾਰਨ ਬੰਦ ਕਰ ਦਿੱਤਾ ਗਿਆ ਹੈ। ਤੁਲੈਲ ਵਿਚ ਅੱਠਵੀਂ ਜਮਾਤ ਤਕ ਦੇ ਸਕੂਲ ਤੇ ਗੁਰੇਜ਼ ਵਿਚ ਪੰਜਵੀਂ ਤਕ ਦੇ ਸਕੂਲਾਂ ਨੂੰ ਅਗਲੇ ਹੁਕਮਾਂ ਤਕ ਬੰਦ ਕਰ ਦਿੱਤਾ ਗਿਆ ਹੈ। ਇੱਥੇ ਲਗਾਤਾਰ ਬਰਫਬਾਰੀ ਹੋ ਰਹੀ ਹੈ। ਇਸ ਤੋਂ ਇਲਾਵਾ ਸ੍ਰੀਨਗਰ ਲੇਹ ਮਾਰਗ ਤੇ ਜੋਜ਼ੀਲਾ, ਮੁਗਲ ਰੋਡ ਤੇ ਹੋਰ ਖੇਤਰਾਂ ਵਿਚ ਵੀ ਤਾਜ਼ਾ ਬਰਫਬਾਰੀ ਹੋਈ। ਇਸ ਕਾਰਨ ਜੋਜ਼ੀਲਾ ਤੇ ਮੁਗਲ ਰੋਡ ’ਤੇ ਆਵਾਜਾਈ ਨੂੰ ਬੰਦ ਕਰ ਦਿੱਤਾ ਗਿਆ ਹੈ। ਕਸ਼ਮੀਰ ਦੇ ਹੋਰ ਖੇਤਰਾਂ ਵਿਚ ਵੀ ਅੱਜ ਭਾਰੀ ਮੀਂਹ ਪਿਆ।

Related posts

ਸੂਬੇ ਦੇ ਹਿੱਤਾਂ ਨੂੰ ਦਾਅ ਤੇ ਲਾ ਰਹੀ ਹੈ ਆਪ ਸਰਕਾਰ: ਅਰਵਿੰਦ ਖੰਨਾ

Current Updates

ਲੀਡਰਸ਼ਿਪ ਦੀਆਂ ਨੀਤੀਆਂ ਅਤੇ ਸਰਕਾਰ ਦੀ ਕਾਰਗੁਜ਼ਾਰੀ ਦੀ ਜਿੱਤਃਤੇਜਿੰਦਰ ਮਹਿਤਾ

Current Updates

IAF ਅਸੀਂ ਕਿਰਾਨਾ ਹਿੱਲਜ਼ ’ਤੇ ਹਮਲਾ ਨਹੀਂ ਕੀਤਾ: ਭਾਰਤੀ ਹਵਾਈ ਫੌਜ

Current Updates

Leave a Comment