ਓੜੀਸਾ: ਇੱਥੇ ਅੱਜ ਸਵੇਰੇ 11:54 ਬੰਗਲੁਰੂ ਕਾਮਾਖਿਆ ਸੁਪਰਫਾਸਟ ਐਕਸਪ੍ਰੈੱਸ (12551) ਪਟੜੀ ਤੋਂ ਲੱਥ ਗਈ। ਇਸ ਦੌਰਾਨ ਰੇਲ ਗੱਡੀ ਦੇ 11 ਏਸੀ ਡੱਬੇ ਹੇਠਾਂ ਉਤਰ ਗਏ। ਇਹ ਹਾਦਸਾ ਨੇਰਗੁੰਡੀ ਸਟੇਸ਼ਨ ਲਾਗੇ ਵਾਪਰਿਆ। ਇਸ ਕਾਰਨ ਇਕ ਦੀ ਮੌਤ ਹੋ ਗਈ ਤੇ ਸੱਤ ਯਾਤਰੀਆਂ ਦੇ ਜ਼ਖ਼ਮੀ ਹੋਣ ਦੀ ਸੂਚਨਾ ਹੈ ਜਿਨ੍ਹਾਂ ਨੂੰ ਨੇੜਲੇ ਹਸਪਤਾਲਾਂ ਵਿਚ ਪਹੁੰਚਾਇਆ ਜਾ ਰਿਹਾ ਹੈ। ਦੂਜੇ ਪਾਸੇ ਈਸਟ ਕੋਸਟ ਰੇਲਵੇ ਦੇ ਪੀਆਰਓ ਅਸ਼ੋਕ ਮਿਸ਼ਰਾ ਨੇ ਏਜੰਸੀ ਨੂੰ ਦੱਸਿਆ ਕਿ ਸਾਰੇ ਯਾਤਰੀ ਸੁਰੱਖਿਅਤ ਹਨ। ਘਟਨਾ ਸਥਾਨ ’ਤੇ ਮੈਡੀਕਲ ਤੇ ਐਮਰਜੈਂਸੀ ਟੀਮਾਂ ਭੇਜੀਆਂ ਗਈਆਂ ਹਨ। ਇਸ ਤੋਂ ਇਲਾਵਾ ਐਕਸੀਡੈਂਟ ਰਿਲੀਫ ਰੇਲ ਗੱਡੀ ਵੀ ਭੇਜੀ ਗਈ ਹੈ। ਇਸ ਕਾਰਨ ਕਈ ਗੱਡੀਆਂ ਲੇਟ ਹੋ ਗਈਆਂ ਤੇ ਕਈ ਗੱਡੀਆਂ ਦੇ ਰੂਟ ਬਦਲੇ ਗਏ ਹਨ।