December 27, 2025
ਅੰਤਰਰਾਸ਼ਟਰੀਖਾਸ ਖ਼ਬਰ

ਈਰਾਨ ਵੱਲੋਂ ਅਮਰੀਕਾ ਨਾਲ ਸਿੱਧੀ ਗੱਲਬਾਤ ਤੋਂ ਇਨਕਾਰ

ਈਰਾਨ ਵੱਲੋਂ ਅਮਰੀਕਾ ਨਾਲ ਸਿੱਧੀ ਗੱਲਬਾਤ ਤੋਂ ਇਨਕਾਰ

ਦੁਬਈ- ਈਰਾਨ ਦੇ ਰਾਸ਼ਟਰਪਤੀ ਨੇ ਅੱਜ ਕਿਹਾ ਕਿ ਤਹਿਰਾਨ ਨੇ ਆਪਣੇ ਪ੍ਰਮਾਣੂ ਪ੍ਰੋਗਰਾਮ ਨੂੰ ਲੈ ਕੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਪੱਤਰ ਦੇ ਜਵਾਬ ’ਚ ਅਮਰੀਕਾ ਨਾਲ ਸਿੱਧੀ ਗੱਲਬਾਤ ਨੂੰ ਖਾਰਜ ਕੀਤਾ ਹੈ।

ਰਾਸ਼ਟਰਪਤੀ ਮਸੂਦ ਪੇਜ਼ੈਸ਼ਕੀਅਨ (Iran’s President Masoud Pezeshkian) ਦੀ ਟਿੱਪਣੀ ਤੋਂ ਪਹਿਲੀ ਵਾਰ ਅਧਿਕਾਰਤ ਤੌਰ ’ਤੇ ਸਪੱਸ਼ਟ ਹੋਇਆ ਹੈ ਕਿ ਈਰਾਨ ਨੇ ਟਰੰਪ ਦੇ ਪੱਤਰ ’ਤੇ ਕਿਸ ਤਰ੍ਹਾਂ ਦਾ ਜਵਾਬ ਦਿੱਤਾ ਹੈ।
ਇਸ ਤੋਂ ਇਹ ਸੰਕੇਤ ਵੀ ਮਿਲਦਾ ਹੈ ਕਿ ਦੋਵਾਂ ਮੁਲਕਾਂ ਵਿਚਾਲੇ ਤਣਾਅ ਵਧ ਸਕਦਾ ਹੈ। ਪੇਜ਼ੈਸ਼ਕੀਅਨ ਨੇ ਕਿਹਾ, ‘‘ਹਾਲਾਂਕਿ ਇਸ (ਟਰੰਪ ਦੇ ਪੱਤਰ ’ਤੇ) ਪ੍ਰਤੀਕਿਰਿਆ ’ਚ ਦੋਵਾਂ ਧਿਰਾਂ ਵਿਚਾਲੇ ਸਿੱਧੀ ਗੱਲਬਾਤ ਦੀ ਸੰਭਾਵਨਾ ਨੂੰ ਖਾਰਜ ਕੀਤਾ ਗਿਆ ਹੈ ਪਰ ਇਸ ਗੱਲ ’ਤੇ ਜ਼ੋਰ ਦਿੱਤਾ ਗਿਆ ਹੈ ਕਿ ਅਸਿੱਧੇ ਤੌਰ ’ਤੇ ਗੱਲਬਾਤ ਦਾ ਰਾਹ ਖੁੱਲ੍ਹ ਸਕਦਾ ਹੈ। ਹਾਲਾਂਕਿ, ਇਹ ਸਪੱਸ਼ਟ ਨਹੀਂ ਹੈ ਕਿ ਕੀ ਟਰੰਪ ਅਸਿੱਧੇ ਗੱਲਬਾਤ ਨੂੰ ਸਵੀਕਾਰ ਕਰਨਗੇ।
ਦੱਸਣਯੋਗ ਹੈ ਕਿ ਟਰੰਪ ਵੱਲੋਂ 2018 ਵਿੱਚ ਆਲਮੀ ਸ਼ਕਤੀਆਂ (world powers) ਨਾਲ ਤਹਿਰਾਨ ਦੇ ਪ੍ਰਮਾਣੂ ਸਮਝੌਤੇ ਤੋਂ ਅਮਰੀਕਾ ਨੂੰ ਪਾਸੇ ਰੱਖਣ ਤੋਂ ਬਾਅਦ ਅਸਿੱਧੇ ਤੌਰ ’ਤੇ ਗੱਲਬਾਤ ਅਸਫਲ ਰਹੀ ਹੈ।

Related posts

ਸਾਬਕਾ ਪ੍ਰੇਮਿਕਾ ਸੰਗੀਤਾ ਦੀ ਜਨਮ ਦਿਨ ਪਾਰਟੀ ’ਚ ਪਹੁੰਚਿਆ ਸਲਮਾਨ ਖ਼ਾਨ

Current Updates

ਨਸ਼ਿਆਂ ਕਾਰਨ ਜੀਅ ਗੁਆਉਣ ਵਾਲਿਆਂ ਨੂੰ ਮਿਲੇਗੀ ਮਾਲੀ ਇਮਦਾਦ

Current Updates

ਵਿਜੀਲੈਂਸ ਬਿਊਰੋ ਵੱਲੋਂ ਬਲਾਕ ਜੰਗਲਾਤ ਅਫਸਰ ਤੇ ਦਰੋਗਾ 70,000 ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਵਿੱਚ ਗਿਰਫਤਾਰ

Current Updates

Leave a Comment