December 1, 2025
ਖਾਸ ਖ਼ਬਰਪੰਜਾਬਰਾਸ਼ਟਰੀ

12 ਕਰੋੜ ਖ਼ਰਚਣ ਤੋਂ ਬਾਅਦ ਵੀ ਰਾਜਿੰਦਰਾ ਝੀਲ ‘ਸੁੱਕੀ’

12 ਕਰੋੜ ਖ਼ਰਚਣ ਤੋਂ ਬਾਅਦ ਵੀ ਰਾਜਿੰਦਰਾ ਝੀਲ ‘ਸੁੱਕੀ’

ਪਟਿਆਲਾ- ਸ਼ਹਿਰ ਪਟਿਆਲਾ ਦੇ ਸੁੰਦਰੀਕਰਨ ਨੂੰ ਕਦੇ ਚਾਰ ਚੰਨ ਲਾਉਣ ਵਾਲੀ ਵਿਰਾਸਤੀ ਰਾਜਿੰਦਰਾ ਝੀਲ ਕਰੀਬ 12 ਕਰੋੜ ਰੁਪਏ ਖ਼ਰਚਣ ਦੇ ਬਾਵਜੂਦ ਤਰਸਯੋਗ ਹਾਲਤ ’ਚ ਹੈ। ਸਾਲ 2014 ਤੋਂ ਇਸ ਝੀਲ ਦੇ ਸੁੰਦਰੀਕਰਨ ਤੇ ਸਰਕਾਰਾਂ ਪਟਿਆਲਾ ਦੇ ਲੋਕਾਂ ਨੂੰ ਬੁੱਧੂ ਬਣਾ ਰਹੀਆਂ ਹਨ। ਸਾਲ 2002 ਤੋਂ 2007 ਤੱਕ ਕੈਪਟਨ ਸਰਕਾਰ ਵੇਲੇ ਵੀ ਇਸ ਝੀਲ ਦੇ ਸੁੰਦਰੀਕਰਨ ਦੇ ਬਿਆਨ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਿੱਤੇ ਸਨ। ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਵੀ ਇਸ ਝੀਲ ਨੂੰ ਸੁੰਦਰ ਬਣਾਉਣ ਲਈ ਫ਼ੰਡ ਰੱਖਣ ਦਾ ਐਲਾਨ ਕੀਤਾ, ਬੀਬੀ ਪ੍ਰਨੀਤ ਕੌਰ ਨੇ ਵੀ ਐੱਮਪੀ ਰਹਿੰਦਿਆਂ ਇਸ ਝੀਲ ਦੇ ਸੁੰਦਰੀਕਰਨ ਲਈ ਇਸ ਦਾ ਕਈ ਵਾਰੀ ਦੌਰਾ ਕੀਤਾ ਤੇ ਸੁੰਦਰੀਕਰਨ ਦੇ ਬਿਆਨ ਦਿੱਤੇ ਸਨ।

ਝੀਲ ਵਿੱਚ ਹੋਣ ਵਾਲੇ ਕੰਮਾਂ ਵਿੱਚੋਂ 2 ਕਰੋੜ 52 ਲੱਖ ਰੁਪਏ ਨਾਲ ਝੀਲ ਦੀ ਸਫ਼ਾਈ ਸਮੇਤ ਝੀਲ ਦੇ ਆਲੇ- ਦੁਆਲੇ ਦੀਆਂ ਸੜਕਾਂ ਨੂੰ ਚੌੜਾ ਅਤੇ ਮਜ਼ਬੂਤ ਕਰਨਾ ਅਤੇ ਇਨ੍ਹਾਂ ਨਾਲ ਫੁੱਟਪਾਥ ਦੀ ਉਸਾਰੀ ਦਾ ਕੰਮ ਕਰਨਾ ਸੀ। ਇਸੇ ਤਰ੍ਹਾਂ 1 ਕਰੋੜ 19 ਲੱਖ ਰੁਪਏ ਦੀ ਲਾਗਤ ਨਾਲ ਝੀਲ ਵਿੱਚ ਫੁਹਾਰੇ ਅਤੇ ਪੰਪ ਹਾਊਸ ਲਗਾਉਣੇ ਸਨ, 83 ਲੱਖ ਰੁਪਏ ਨਾਲ ਬਿਜਲੀ ਦਾ ਕੰਮ ਕਰਨਾ ਸੀ, ਫੁੱਟਪਾਥ ਦੇ ਨਾਲ ਨਾਲ ਹੈਰੀਟੇਜ ਲਾਈਟਾਂ ਤੇ 31 ਲੱਖ ਰੁਪਏ ਨਾਲ ਝੀਲ ਦੀ ਲੈਂਡ ਸਕੇਪਿੰਗ ਅਤੇ ਸਜਾਵਟੀ ਬੂਟੇ ਲਗਾਉਣ ਦਾ ਕੰਮ ਕੀਤਾ ਜਾਣਾ ਸੀ। ਇਹ ਸਾਰੇ ਰੁਪਏ ਲਗਾ ਦਿੱਤੇ ਗਏ ਹਨ ਪਰ ਅਜੇ ਤੱਕ ਝੀਲ ਉਸੇ ਤਰ੍ਹਾਂ ਹੈ।

Related posts

 ਖੇਡ ਐਸੋਸੀਏਸ਼ਨਾਂ ਦੇ ਕੰਮਕਾਜ ਵਿੱਚ ਪਾਰਦਰਸ਼ਤਾ ਲਿਆਉਣ ਲਈ ਕਾਨੂੰਨੀ ਢਾਂਚਾ ਤਿਆਰ ਕਰਨ ਵਾਸਤੇ ਅਹਿਮ ਭੂਮਿਕਾ ਨਿਭਾਏਗਾ ਇਹ ਐਕਟ

Current Updates

ਅਖੌਤੀ ਧਰਮ ਗੁਰੂ ਚੈਤਨਯਾਨੰਦ ਸਰਸਵਤੀ ਆਗਰਾ ਤੋਂ ਗ੍ਰਿਫ਼ਤਾਰ

Current Updates

ਗਿੱਦੜਪਿੰਡੀ ਪੁਲ ਕੋਲ ਸਤਲੁਜ ਦਰਿਆ ਦਾ ਪਾਣੀ ਖਤਰੇ ਦੇ ਨਿਸ਼ਾਨ ਨੂੰ ਟੱਪਿਆ

Current Updates

Leave a Comment