December 29, 2025
ਖਾਸ ਖ਼ਬਰਚੰਡੀਗੜ੍ਹਰਾਸ਼ਟਰੀ

ਕੌਮਾਂਤਰੀ ਮਹਿਲਾ ਦਿਵਸ: ਵੱਖ-ਵੱਖ ਖੇਤਰਾਂ ’ਚ ਮੱਲਾਂ ਮਾਰਨ ਵਾਲੀਆਂ ਮਹਿਲਾਵਾਂ ਦਾ ਸਨਮਾਨ

ਕੌਮਾਂਤਰੀ ਮਹਿਲਾ ਦਿਵਸ: ਵੱਖ-ਵੱਖ ਖੇਤਰਾਂ ’ਚ ਮੱਲਾਂ ਮਾਰਨ ਵਾਲੀਆਂ ਮਹਿਲਾਵਾਂ ਦਾ ਸਨਮਾਨ

ਚੰਡੀਗੜ੍ਹ- ਚੰਡੀਗੜ੍ਹ ਪ੍ਰਸ਼ਾਸਨ ਦੇ ਸਮਾਜ ਭਲਾਈ ਵਿਭਾਗ ਵੱਲੋਂ ਕੌਮਾਂਤਰੀ ਮਹਿਲਾ ਦਿਵਸ ਮੌਕੇ ਸਮਾਗਮ ਕੀਤਾ ਗਿਆ। ਇਸ ਦੌਰਾਨ ਪੰਜਾਬ ਦੇ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਜਿਨ੍ਹਾਂ ਨੇ ਵੱਖ-ਵੱਖ ਖੇਤਰਾਂ ਵਿੱਚ ਮੱਲ੍ਹਾਂ ਮਾਰਨ ਵਾਲੀਆਂ ਔਰਤਾਂ ਨੂੰ ਸਨਮਾਨਿਤ ਕੀਤਾ ਗਿਆ। ਸ੍ਰੀ ਕਟਾਰੀਆਂ ਨੇ ਸੰਬੋਧਨ ਕਰਦਿਆਂ ਦੇਸ਼ ਦੇ ਨਿਰਮਾਣ ਵਿੱਚ ਔਰਤਾਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ।

ਸ੍ਰੀ ਕਟਾਰੀਆ ਨੇ ਕਿਹਾ ਕਿ ਅੱਜ ਔਰਤਾਂ ਖੇਤੀਬਾੜੀ ਤੋਂ ਲੈ ਕੇ ਤਕਨੀਕੀ ਖੇਤਰ ਵਿੱਚ ਉੱਚਾਈ ਹਾਸਲ ਕਰ ਰਹੀਆਂ ਹਨ। ਇਸੇ ਲਈ ਕੇਂਦਰ ਸਰਕਾਰ ਨੇ 500 ਤੋਂ ਵੱਧ ਔਰਤਾਂ ਨੂੰ ਡਰੋਨ ਮੁਹੱਈਆ ਕਰਵਾਏ ਹਨ, ਜਿਸ ਨਾਲ ਔਰਤਾਂ ਤਕਨੀਕੀ ਖੇਤਰ ਵਿੱਚ ਅੱਗੇ ਵੱਧ ਰਹੀਆਂ ਹਨ। ਉਨ੍ਹਾਂ ਨੇ ਮਹਿਲਾਵਾਂ ਨੂੰ ਹਰ ਖੇਤਰ ਵਿੱਚ ਜ਼ੋਰ-ਸ਼ੋਰ ਨਾਲ ਅੱਗੇ ਵੱਧ ਕੇ ਕੰਮ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਚੰਡੀਗੜ੍ਹ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਵੀ ਮੌਜੂਦ ਰਹੇ। ਜਿਨ੍ਹਾਂ ਨੇ ਔਰਤਾਂ ਦੇ ਜੋਸ਼ ਤੇ ਉਨ੍ਹਾਂ ਦੇ ਪਰਿਵਾਰਾਂ ਤੇ ਸਮਾਜ ਵਿੱਚ ਮਹਿਲਾਵਾਂ ਦੇ ਯੋਗਦਾਨ ਬਾਰੇ ਵਿਚਾਰ ਸਾਂਝੇ ਕੀਤੇ।

ਸ੍ਰੀ ਤਿਵਾੜੀ ਨੇ ਕਿਹਾ ਕਿ ਅੱਜ ਔਰਤਾਂ ਹਰ ਖੇਤਰ ਵਿੱਚ ਅੱਗੇ ਵੱਧ ਕੇ ਕੰਮ ਕਰ ਰਹੀਆਂ ਹਨ। ਔਰਤਾਂ ਘਰ ਚਲਾਉਣ ਦੇ ਨਾਲ-ਨਾਲ ਦੇਸ਼ ਚਲਾਉਣ ਵਾਲੇ ਪਾਸੇ ਵੀ ਤੇਜ਼ੀ ਨਾਲ ਅੱਗੇ ਵੱਧ ਰਹੀਆਂ ਹਨ, ਜੋ ਕਿ ਸਾਡੇ ਸਾਰਿਆਂ ਲਈ ਗਰਵ ਦੀ ਗੱਲ ਹੈ। ਸਮਾਗਮ ਵਿੱਚ ਯੂਟੀ ਪ੍ਰਸ਼ਾਸਨ ਦੇ ਵੱਡੀ ਗਿਣਤੀ ਵਿੱਚ ਮਹਿਲਾ ਅਧਿਕਾਰੀ ਵੀ ਮੌਜੂਦ ਰਹੇ।

ਦੇਸ਼ ਭਗਤ ਰੇਡੀਓ ਅਤੇ ਸਟੇਟ ਬੈਂਕ ਆਫ ਇੰਡੀਆ ਵੱਲੋਂ ਵਾਕਾਥੌਨ- ਕੌਮਾਂਤਰੀ ਮਹਿਲਾ ਦਿਵਸ ਮੌਕੇ ਦੇਸ਼ ਭਗਤ ਰੇਡੀਓ ਨੇ ਸਟੇਟ ਬੈਂਕ ਆਫ਼ ਇੰਡੀਆ ਦੇ ਸਹਿਯੋਗ ਨਾਲ ਵਾਕਾਥੌਨ ਕਰਵਾਈ। ਇਸ ਸਮਾਗਮ ਨੇ ਔਰਤਾਂ ਦੇ ਸਸ਼ਕਤੀਕਰਨ ਅਤੇ ਲਿੰਗ ਸਮਾਨਤਾ ਲਈ ਜਾਗਰੂਕਤਾ ਪੈਦਾ ਵਾਸਤੇ ਜੀਵਨ ਦੇ ਹਰ ਖੇਤਰ ਦੇ ਲੋਕਾਂ ਨੂੰ ਇਕੱਠਾ ਕੀਤਾ। ਐਸਬੀਆਈ ਦੇ ਡੀਜੀਐਮ ਕਾਜਲ ਕੁਮਾਰ ਅਤੇ ਡਾਇਰੈਕਟਰ ਮੀਡੀਆ ਤੇ ਪਰਫਾਰਮਿੰਗ ਆਰਟਸ ਡੀਬੀਯੂ ਡਾ. ਸੁਰਜੀਤ ਕੌਰ ਪਥੇਜਾ ਨੇ ਵਾਕਾਥੌਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਹ ਵਾਕਾਥੌਨ ਸੈਕਟਰ 17 ਤੋਂ ਸ਼ੁਰੂ ਹੋ ਕੇ ਮਟਕਾ ਚੌਕ, ਹੋਟਲ ਤਾਜ, ਪੁਲੀਸ ਸਟੇਸ਼ਨ ਸੈਕਟਰ-17, ਸਾਹਿਬ ਸਿੰਘ ਲਾਈਟ ਪੁਆਇੰਟ ਤੋਂ ਹੁੰਦੇ ਹੋਏ ਬੈਂਕ ਵਿੱਚ ਸਮਾਪਤ ਕੀਤੀ ਗਈ ਹੈ। ਇਸ ਵਿੱਚ ਸੈਂਕੜੇ ਉਤਸ਼ਾਹੀ ਵਾਕਰਾਂ ਦੀ ਭਾਗੀਦਾਰੀ ਦੇਖੀ ਗਈ, ਜਿਸ ਵਿੱਚ ਐਸਬੀਆਈ ਦੇ ਕਰਮਚਾਰੀ, ਕਮਿਊਨਿਟੀ ਮੈਂਬਰ ਅਤੇ ਇਸ ਉਦੇਸ਼ ਦੇ ਸਮਰਥਕ ਸ਼ਾਮਲ ਸਨ। ਭਾਗੀਦਾਰਾਂ ਨੇ ਇੱਕ ਨਿਰਧਾਰਤ ਰਸਤੇ ’ਤੇ ਤੁਰ ਕੇ, ਸਰੀਰਕ ਤੰਦਰੁਸਤੀ ਨੂੰ ਉਤਸ਼ਾਹਿਤ ਕਰਦੇ ਹੋਏ, ਸਮਾਜ ਨੂੰ ਵੱਡੇ ਪੱਧਰ ’ਤੇ ਆਕਾਰ ਦੇਣ ਵਿੱਚ ਔਰਤਾਂ ਦੀ ਭੂਮਿਕਾ ਦਾ ਜਸ਼ਨ ਮਨਾਇਆ।

ਖਰੜ (ਸ਼ਸ਼ੀ ਪਾਲ ਜੈਨ): ਕੌਮਾਂਤਰੀ ਮਹਿਲਾ ਦਿਵਸ ਭਾਜਪਾ ਮਹਿਲਾ ਮੋਰਚਾ ਪ੍ਰਦੇਸ਼ ਪ੍ਰਧਾਨ ਜੈਇੰਦਰ ਕੌਰ ਅਤੇ ਜ਼ਿਲ੍ਹਾ ਪ੍ਰਧਾਨ ਮਿਲੀ ਗਰਗ ਦੇ ਦਿਸ਼ਾ ਨਿਰਦੇਸ਼ ਹੇਠ ਖਰੜ ਦੇ ਮਹਿਲਾ ਮੋਰਚਾ ਪ੍ਰਧਾਨ ਸੰਤੋਸ਼ ਬਾਂਸਲ ਦੀ ਅਗਵਾਈ ਵਿਚ ਜੇਟੀਪੀਐੱਲ ਵਿੱਚ ਮਨਾਇਆ ਗਿਆ। ਇਸ ਮੌਕੇ ਸ਼੍ਰੀਮਤੀ ਰਸ਼ਮੀ ਦੇਵੀ ਦੇ ਘਰ ਸੁੰਦਰਕਾਂਡ ਦੇ ਪਾਠ ਕਰਵਾਏ ਗਏ। ਇਸ ਮੌਕੇ ਸੁਸ਼ਮਾ ਸ਼ਰਮਾ, ਸਵਿਤਾ ਦੇਵੀ, ਸੰਤੋਸ਼ ਗਰਗ, ਸੁਨੀਤਾ ਰਾਣੀ ਸਕੱਤਰ, ਰਤਨ ਰਾਣੀ, ਪੂਨਮ ਰਾਣਾ, ਨਰੇਸ਼ ਰਾਣੀ, ਸਤਿਆ ਦੇਵੀ, ਰੇਣੁ ਬਾਲਾ, ਕੌਲ ਆਗੂ, ਸੁਸ਼ਮਾ ਮੋਹਨ ਤੇ ਹੋਰ ਆਗੂ ਹਾਜ਼ਰ ਹੋਏ।

Related posts

ਟਵਿੱਟਰ ‘ਤੇ $44 ਅਰਬ ਵਿੱਚ ਖਰੀਦਾ ਅਤੇ ਹੁਣ $20 ਅਰਬ ਦੱਸ ਰਹੇ ਹਨ ਵੈਲੂ, ਐਲਨ ਮਸਕ ਕਿਉਂ ਕਰ ਰਹੇ ਹਨ?

Current Updates

ਪੁਣੇ ’ਚ ਟੈਂਪੂ ਟਰੈਵਲਰ ਨੂੰ ਅੱਗ ਲੱਗੀ, ਨਿੱਜੀ ਕੰਪਨੀ ਦੇ ਚਾਰ ਮੁਲਾਜ਼ਮਾਂ ਦੀ ਮੌਤ

Current Updates

ਚੰਡੀਗੜ੍ਹ ਦੇ ਮੇਅਰ ਦੀ 24 ਜਨਵਰੀ ਨੂੰ ਹੋਣ ਵਾਲੀ ਚੋਣ ਰੱਦ

Current Updates

Leave a Comment