December 1, 2025
ਖਾਸ ਖ਼ਬਰਤਕਨਾਲੋਜੀ

ਹੌਂਡਾਮੋਟਰਸਾਈਕਲ ਅਤੇ ਸਕੂਟਰ ਦੀ ਵਿਕਰੀ ’ਚ 32 ਫੀਸਦੀ ਵਾਧਾ

ਹੌਂਡਾਮੋਟਰਸਾਈਕਲ ਅਤੇ ਸਕੂਟਰ ਦੀ ਵਿਕਰੀ ’ਚ 32 ਫੀਸਦੀ ਵਾਧਾ

ਨਵੀਂ ਦਿੱਲੀ-ਹੌਂਡਾ ਮੋਟਰਸਾਈਕਲ ਐਂਡ ਸਕੂਟਰ ਇੰਡੀਆ (HMSI) ਨੇ ਸ਼ਨਿੱਚਵਾਰ ਨੂੰ ਦੱਸਿਆ ਕਿ 2024 ’ਚ ਇਸਦੀ ਕੁੱਲ ਵਿਕਰੀ 58,01,498 ਯੂਨਿਟ ਰਹੀ, ਜੋ ਕਿ ਸਾਲ 2023 ਨਾਲੋਂ 32 ਫੀਸਦੀ ਵੱਧ ਰਿਹਾ। ਇਨ੍ਹਾਂ ਅੰਕੜਿਆਂ ਵਿੱਚ ਘਰੇਲੂ ਵਿਕਰੀ ਸ਼ਾਮਲ ਹੈ। ਵਾਹਨਾਂ ਦੀ ਦਸੰਬਰ ਮਹੀਨੇ ਲਈ ਕੁੱਲ ਵਿਕਰੀ 3,08,083 ਯੂਨਿਟ ਰਹੀ। ਕੰਪਨੀ ਨੇ ਇਕ ਬਿਆਨ ’ਚ ਕਿਹਾ ਕਿ ਰਿਪੋਰਟ ਵਿਚ 2,70,919 ਇਕਾਈਆਂ ਦੀ ਘਰੇਲੂ ਵਿਕਰੀ ਅਤੇ 37,164 ਇਕਾਈਆਂ ਦਾ ਨਿਰਯਾਤ ਸ਼ਾਮਲ ਹੈ।

ਐਚਐਮਐਸਆਈ ਨੇ ਕਿਹਾ ਕਿ ਇਸ ਨੇ ਦੇਸ਼ ਵਿੱਚ 6 ਕਰੋੜ ਘਰੇਲੂ ਵਿਕਰੀ ਦੀ ਉਪਲਬਧੀ ਹਾਸਲ ਕੀਤੀ ਹੈ।‘ਮੇਕ ਇਨ ਇੰਡੀਆ’ ਪਹਿਲਕਦਮੀ ਨੂੰ ਹੁਲਾਰਾ ਦੇਣ ਲਈ ਇੱਕ ਹੋਰ ਕਦਮ ਵਿੱਚ HMSI ਨੇ ਗੁਜਰਾਤ ਵਿੱਚ ਵਿਥਲਾਪੁਰ ਵਿਖੇ ਆਪਣੇ ਚੌਥੇ ਦੋਪਹੀਆ ਵਾਹਨ ਪਲਾਂਟ ਵਿੱਚ ਇੱਕ ਨਵੀਂ ਅਸੈਂਬਲੀ ਲਾਈਨ ਦਾ ਉਦਘਾਟਨ ਕੀਤਾ।

ਕੰਪਨੀ ਨੇ ਇਲੈਕਟ੍ਰਿਕ ਵਾਹਨ (EV) ਖੰਡ ਵਿੱਚ ‘ACTIVA e:’ ਅਤੇ ‘QC1’ ਨੂੰ ਵੀ ਪੇਸ਼ ਕੀਤਾ ਹੈ। ਜਿਸਦੀ ਬੁਕਿੰਗ 1 ਜਨਵਰੀ, 2025 ਤੋਂ ਸ਼ੁਰੂ ਹੋਈ ਗਈ ਹੈ ਅਤੇ ਉਨ੍ਹਾਂ ਦੀ ਡਿਲਿਵਰੀ ਫਰਵਰੀ 2025 ਤੋਂ ਸ਼ੁਰੂ ਹੋਵੇਗੀ। ਇਨ੍ਹਾਂ ਸਭ-ਨਵੇਂ ਇਲੈਕਟ੍ਰਿਕ ਸਕੂਟਰਾਂ ਦੀਆਂ ਕੀਮਤਾਂ ਦਾ ਖੁਲਾਸਾ ਇਸ ਮਹੀਨੇ ਦੇ ਅੰਤ ਵਿੱਚ ਭਾਰਤ ਮੋਬਿਲਿਟੀ ਗਲੋਬਲ ਐਕਸਪੋ ਵਿੱਚ ਕੀਤਾ ਜਾਵੇਗਾ।

Related posts

ਧਰਮਿੰਦਰ ਦੀ ਮੌਤ ਤੋਂ ਬਾਅਦ ਹੇਮਾ ਮਾਲਿਨੀ ਨੇ ਸਾਂਝੀ ਕੀਤੀ ਭਾਵੁਕ ਪੋਸਟ

Current Updates

ਬੌਲੀਵੁੱਡ ਸੋਸ਼ਲਾਈਟ ਓਰੀ ਡਰੱਗਜ਼ ਕੇਸ ਦੇ ਸਿਲਸਿਲੇ ਵਿੱਚ ਮੁੰਬਈ ਪੁਲੀਸ ਸਾਹਮਣੇ ਪੇਸ਼

Current Updates

ਸੈਂਸੈਕਸ, ਨਿਫਟੀ ਵਿੱਚ ਆਇਆ ਉਛਾਲ

Current Updates

Leave a Comment