ਮੁੰਬਈ: ਅਦਾਕਾਰਾ ਦੀਆ ਮਿਰਜ਼ਾ ਨੇ ਆਪਣੇ ਵਿਆਹ ਦੀ ਚੌਥੀ ਵਰ੍ਹੇਗੰਢ ਮੌਕੇ ਆਪਣੇ ਕਾਰੋਬਾਰੀ ਪਤੀ ਵੈਭਵ ਰੇਖੀ ਲਈ ਪਿਆਰ ਭਰਿਆ ਸੁਨੇਹਾ ਲਿਖਿਆ ਹੈ। ਉਸ ਨੇ ਲਿਖਿਆ ਹੈ ਕਿ ਉਸ ਨੂੰ ‘ਕਾਨੂੰਨੀ ਤੌਰ ’ਤੇ ਵਿਆਹੀ ਹੋਈ ਪਤਨੀ’ ਬਣਨਾ ਪਸੰਦ ਹੈ। ਇੰਸਟਾਗ੍ਰਾਮ ’ਤੇ ਪਾਈ ਪੋਸਟ ਵਿੱਚ ਅਦਾਕਾਰਾ ਨੇ 15 ਫਰਵਰੀ 2021 ਨੂੰ ਹੋਏ ਆਪਣੇ ਵਿਆਹ ਦੀਆਂ ਕੁਝ ਫੋਟੋਆਂ ਵੀ ਸਾਂਝੀਆਂ ਕੀਤੀਆਂ ਹਨ। ਉਸ ਨੇ ਲਿਖਿਆ ਹੈ ਕਿ ਉਹ ਸੱਚੇ ਦਿਲੋਂ ਪਿਆਰ ਕਰਦੀ ਹੈ। ਉਹ ਜ਼ਿੰਦਗੀ ਦੇ ਹਰ ਔਖੇ ਸਮੇਂ ਵਿੱਚ ਇੱਕ ਦੂਜੇ ਦੇ ਨਾਲ ਖੜ੍ਹੇ ਰਹਿਣਗੇ। ਉਨ੍ਹਾਂ ਦੋਵਾਂ ਨੇ ਆਪਣੀ ਧੀ ਦੇ ਹਾਸਿਆਂ ਅਤੇ ਪੁੱਤਰ ਦੀ ਤਾਕਤ ਨਾਲ ਇੱਕ-ਇੱਕ ਕਰ ਕੇ ਕਦਮ ਅੱਗੇ ਵਧਾਏ ਹਨ। ਉਸ ਨੇ ਲਿਖਿਆ ਕਿ ਜ਼ਿੰਦਗੀ ਵਿੱਚ ਉਸ ਪਤੀ ਦਾ ਉਸ ਲਈ ਗੀਤ ਵਾਂਗ ਹੈ। ਉਸ ਨੇ ਲਿਖਿਆ ਕਿ ਉਨ੍ਹਾਂ ਦੋਵਾਂ ਨੇ ਰਲ ਕੇ ਇਸ ਪਿਆਰ ਨੂੰ ਹੋਰ ਮਜ਼ਬੂਤ ਬਣਾਇਆ ਹੈ। ਇਸ ਪੋਸਟ ਵਿੱਚ ਉਸ ਨੇ ਆਪਣੇ ਪਤੀ ਨੂੰ ਵਿਆਹ ਦੀ ਵਰ੍ਹੇਗੰਢ ਦੀਆਂ ਵਧਾਈਆਂ ਦਿੱਤੀਆਂ ਹਨ। ਰਿਪਰੋਟ ਅਨੁਸਾਰ ਇਹ ਦੋਵੇਂ ਸਾਲ 2020 ਵਿੱਚ ਮਿਲੇ ਸਨ ਅਤੇ ਲੌਕਡਾਊਨ ਦੌਰਾਨ ਇਕੱਠੇ ਰਹੇ ਸਨ। ਜੁਲਾਈ ਸਾਲ 2021 ਵਿੱਚ ਅਦਾਕਾਰਾ ਨੇ ਆਪਣੇ ਪੁੱਤਰ ਦੇ ਸਮੇਂ ਤੋਂ ਪਹਿਲਾਂ ਜਨਮ ਲੈਣ ਦਾ ਖ਼ੁਲਾਸਾ ਕੀਤਾ ਸੀ। ਉਸ ਦੇ ਪੁੱਤਰ ਨੇ ਮਈ ਮਹੀਨੇ ਜਨਮ ਲਿਆ। ਕਾਰੋਬਾਰੀ ਰੇਖੀ ਦੇ ਪਹਿਲੇ ਵਿਆਹ ਦੀ ਇੱਕ ਧੀ ਵੀ ਹੈ। ਅਦਾਕਾਰਾ ਨੇ ਸਾਲ 2001 ਤੋਂ ‘ਰਹਿਨਾ ਹੈ ਤੇਰੇ ਦਿਲ ਮੇਂ’ ਤੋਂ ਆਪਣੇ ਫਿਲਮੀ ਸਫ਼ਰ ਦੀ ਸ਼ੁਰੂਆਤ ਕੀਤੀ ਸੀ।
previous post