April 9, 2025
ਖਾਸ ਖ਼ਬਰਪੰਜਾਬਰਾਸ਼ਟਰੀ

ਕੇਂਦਰੀ ਬਜਟ ਤੋਂ ਵਿਰੋਧੀ ਧਿਰਾਂ ਤੇ ਕਿਸਾਨ ਨਿਰਾਸ਼

ਕੇਂਦਰੀ ਬਜਟ ਤੋਂ ਵਿਰੋਧੀ ਧਿਰਾਂ ਤੇ ਕਿਸਾਨ ਨਿਰਾਸ਼

ਪਟਿਆਲਾ-ਕੇਂਦਰ ਸਰਕਾਰ ਵੱਲੋਂ ਅੱਜ ਪੇਸ਼ ਆਪਣੀ ਤੀਜੀ ਪਾਰੀ ਦੇ ਪਹਿਲੇ ਹੀ ਬਜਟ ਨੇ ਲੋਕਾਂ ਨੂੰ ਨਿਰਾਸ਼ ਕੀਤਾ ਹੈ। ਬਜਟ ਵਿੱਚ ਆਮ ਲੋਕਾਂ, ਕਿਸਾਨਾਂਂ, ਮਜ਼ਦੂਰਾਂ, ਦੁਕਾਨਦਾਰਾਂ, ਸਹਾਇਕ ਧੰਦਿਆਂ ਤੇ ਛੋਟੇ ਉਦਯੋਗ ਲਈ ਕੋਈ ਰਾਹਤ ਨਾ ਹੋਣ ਦੇ ਹਵਾਲੇ ਨਾਲ ਇਸ ਬਜਟ ਨੂੰ ਆਮ ਲੋਕਾਂ ਲਈ ਦਿਸ਼ਾਹੀਣ ਦੱਸਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਪੰਜਾਬ ਨੂੰ ਨਜ਼ਰ-ਅੰਦਾਜ ਕਰਨ ’ਤੇ ਪੰਜਾਬੀ ਭਾਈਚਾਰਾ ਮਾਯੂਸ ਹੈ। ਬਜਟ ’ਤੇ ਪ੍ਰਤੀਕਿਰਿਆ ਦਿੰਦਿਆਂ ਰਾਜਸੀ, ਧਾਰਮਿਕ, ਸਮਾਜਿਤ ਅਤੇ ਕਿਸਾਨ ਆਗੂਆਂ ਸਮੇਤ ਅਰਥ ਸ਼ਾਸਤਰੀਆਂ ਨੇ ਕੇਂਦਰ ਸਰਕਾਰ ’ਤੇ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕਰਨ ਦੇ ਦੋਸ਼ ਲਾਏ ਹਨ। ਤਰਕ ਸੀ ਕਿ ਪੰਜਾਬ ਦੀ ਤਰੱਕੀ ਦੇ ਧੁਰੇ ਖੇਤੀਬਾੜੀ ਸੈਕਟਰ ਨੂੰ ਅੱਖੋਂ ਪਰੋਖੇ ਹੀ ਕਰ ਦਿੱਤਾ ਹੈ। ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੱਸਦੇ ਹਨ ਕਿ ਵਿੱਤ ਮੰਤਰੀ ਵਜੋਂ ਕੇਂਦਰ ਸਰਕਾਰ ਨਾਲ ਹੁੰਦੀਆਂ ਆਈਆਂ ਮੀਟਿੰਗਾਂ ਦੌਰਾਨ ਉਨ੍ਹਾਂ ਵੱਲੋਂ ਖੇਤੀ ਵਿਭਿੰਨਤਾ, ਕਿਸਾਨੀ ਕਰਜ਼ਾ ਅਤੇ ਸਰਹੱਦੀ ਖੇਤਰ ਸਮੇਤ ਜਿੰਨੀਆਂ ਵੀ ਹੋਰ ਮੰਗਾਂ ਅਤੇ ਲੋੜਾਂ ਸੁਝਾਈਆਂ ਗਈਆਂ ਸਨ, ਦਾ ਜ਼ਿਕਰ ਤੱਕ ਵੀ ਨਹੀਂ ਹੋਇਆ। ‘ਆਪ’ ਵਿਧਾਇਕ ਹਰਮੀਤ ਪਠਾਣਮਾਜਰਾ, ‘ਆਪ’ ਆਗੂ ਬਲਤੇਜ ਪੰਨੂ, ਚੇਅਰਮੈਨ ਹਰਚੰਦ ਬਰਸਟ, ਰਣਜੋਧ ਹਡਾਣਾ ਤੇ ਇੰਦਰਜੀਤ ਸੰਧੂ ਦਾ ਕਹਿਣਾ ਸੀ ਕਿ ਇੰਜ ਲੱਗਦਾ ਹੈ ਕਿ ਭਾਜਪਾ ਨੇ ਜਿਵੇਂ ਪੰਜਾਬ ਨਾਲ ਕੋਈ ਕਿੜ ਹੀ ਕੱਢੀ ਹੋਵੇ। ਸਾਬਕਾ ਵਿੱਤ ਮੰਤਰੀ ਪਰਮਿੰਦਰ ਢੀਂਡਸਾ ਨੇ ਕਿਹਾ ਕਿ ਬਜਟ ਵਿੱਚ ਮੱਧ ਵਰਗ ਲਈ ਕੁਝ ਵੀ ਨਹੀਂ ਹੈ। ਸਿਤਮ ਦੀ ਗੱਲ ਇਹ ਹੈ ਕਿ ਕਿਸਾਨਾਂਂ ਤੇ ਮਜ਼ਦੂਰਾਂ ਨੂੰ ਉੱਕਾ ਹੀ ਬਜਟ ਤੋਂ ਬਾਹਰ ਕਰ ਦਿੱਤਾ ਹੈ। ਢੀਂਡਸਾ ਨੇ ਬਜਟ ਨੂੰ ਵੋਟਾਂ ਬਟੋਰਨ ਤੱਕ ਸੀਮਤ ਦੱਸਿਆ। ਸਾਬਕਾ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਤੇ ਜਗਮੀਤ ਬਰਾੜ, ਸਾਬਕਾ ਕਾਗਰਸੀ ਵਿਧਾਇਕ ਹਰਦਿਆਲ ਕੰਬੋਜ, ਸਾਬਕਾ ਅਕਾਲੀ ਪਾਰਲੀਮਾਨੀ ਸਕੱਤਰ ਐਨ.ਕੇ ਸ਼ਰਮਾ ਦਾ ਕਹਿਣਾ ਸੀ ਕਿ ਪੰਜਾਬ ’ਚ ਪੈਰ ਨਾ ਲੱਗਣ ਕਰਕੇ ਬੁਖਲਾਈ ਭਾਜਪਾ ਨੇ ਖੇਤੀ ਪ੍ਰਧਾਨ ਸੂਬਾ ਹੋਣ ਦੇ ਬਾਵਜੂਦ ਵੀ ਨਜ਼ਰਅੰਦਾਜ਼ ਕਰਕੇ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਹੈ। ਬਸਪਾ ਦੇ ਸੂਬਾਈ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ ਸਮੇਤ ਜੋਗਾ ਪਨੌਦੀਆਂ, ਬਲਦੇਵ ਮਹਿਰਾ, ਸੁਰਜੀਤ ਗੋਰੀਆ ਤੇ ਜਗਜੀਤ ਛੜਬੜ ਆਦਿ ਬਸਪਾ ਆਗੂਆਂ ਨੇ ਬਜਟ ਨੂੰ ਗਰੀਬ ਮਾਰੂ ਦੱਸਿਆ। ਪਟਿਆਲਾ ਜ਼ਿਲ੍ਹੇ ਅੰਦਰ ਸ਼ੰਭੂ ਅਤੇ ਢਾਬੀਗੁੱਜਰਾਂ ਬਾਰਡਰਾਂ ’ਤੇ ਸਾਲ ਭਰ ਤੋਂ ਜਾਰੀ ਕਿਸਾਨ ਮੋਰਚਿਆਂ ਦੀ ਅਗਵਾਈ ਕਰ ਰਹੇ ਕਿਸਾਨ ਆਗੂਆਂ ਇੰਦਰਜੀਤ ਕੋਟਬੁੱਢਾ, ਸੁਖਜੀਤ ਹਰਦੋਝੰਡੇ, ਲਖਵਿੰਦਰ ਔਲਖ, ਸਤਿਨਾਮ ਬਹਿਰੂ, ਸੁਰਜੀਤ ਫੂਲ, ਸਰਵਣ ਪੰਧੇਰ, ਮਨਜੀਤ ਨਿਆਲ, ਮਨਜੀਤ ਰਾਏ, ਦਿਲਬਾਗ ਹਰੀਗੜ੍ਹ, ਗੁਰਧਿਆਨ ਸਿਓਣਾ ਅਤੇ ਰਾਜ ਖੇੜੀ ਸਮੇਤ ਕਈ ਹੋਰ ਕਿਸਾਨ ਆਗੂ ਵੀ ਇਸ ਬਜਟ ਤੋਂ ਮਾਯੂਸ ਹਨ। ਇਸੇ ਤਰ੍ਹਾਂ ਐੱਸਕੇਐੱਮ ਦੇ ਆਗੂਆਂ ਜੋਗਿੰਦਰ ਉਗਰਾਹਾਂ, ਸੁਖਦੇਵ ਕੋਕਰੀ, ਰਮਿੰਦਰ ਪਟਿਆਲਾ, ਜਗਮੋਹਣ ਪਟਿਆਲਾ, ਡਾ. ਦਰਸ਼ਨਪਾਲ, ਬਲਰਾਜ ਜੋਸ਼ੀ ਅਤੇ ਜਸਦੇਵ ਨੂਗੀ ਸਮੇਤ ਹੋਰਨਾਂ ਨੇ ਖਾਸ ਕਰਕੇ ਖੇਤੀਬਾੜੀ ਦੇ ਮਾਮਲੇ ’ਤੇ ਬਜਟ ਦੀ ਆਲੋਚਨਾ ਕੀਤੀ।

Related posts

ਪੰਜਾਬ ਪੁਲਿਸ ਵੱਲੋਂ ਤੂੜੀ ਨਾਲ ਭਰੀ ਟਰੈਕਟਰ-ਟਰਾਲੀ ‘ਚੋਂ 15 ਕਿਲੋ ਹੈਰੋਇਨ ਬਰਾਮਦ; ਇੱਕ ਵਿਅਕਤੀ ਗ੍ਰਿਫ਼ਤਾਰ

Current Updates

ਮੂਸੇਵਾਲਾ ਦੀ ਪ੍ਰੇਮਿਕਾ ਨੇ ਵਿਆਹ ਨੂੰ ਲੈ ਕੇ ਚੁੱਕੀ ਅਜਿਹੀ ਸਹੁੰ

Current Updates

ਸੰਘ ਭਾਰਤੀ ਸੱਭਿਆਚਾਰ ਦਾ ਬੋਹੜ: ਮੋਦੀ

Current Updates

Leave a Comment