October 5, 2026
ਖਾਸ ਖ਼ਬਰਰਾਸ਼ਟਰੀ

ਯੂਪੀ ਦੇ ਬਾਗ਼ਪਤ ’ਚ ਸਮਾਗਮ ਦੌਰਾਨ ਸਟੇਜ ਡਿੱਗੀ, 7 ਹਲਾਕ 60 ਜ਼ਖ਼ਮੀ

ਯੂਪੀ ਦੇ ਬਾਗ਼ਪਤ ’ਚ ਸਮਾਗਮ ਦੌਰਾਨ ਸਟੇਜ ਡਿੱਗੀ, 7 ਹਲਾਕ 60 ਜ਼ਖ਼ਮੀ

ਯੂਪੀ-ਇਥੇ ਬੜੌਤ ਵਿਚ ਜੈਨ ਭਾਈਚਾਰੇ ਦੇ ਸਮਾਗਮ ਦੌਰਾਨ ਲੱਕੜ ਦੀ ਬਣੀ ਸਟੇਜ ਡਿੱਗਣ ਨਾਲ ਘੱਟੋ ਘੱਟ ਸੱਤ ਵਿਅਕਤੀਆਂ ਦੀ ਮੌਤ ਹੋ ਗਈ ਤੇ 60 ਤੋਂ ਵੱਧ ਲੋਕ ਜ਼ਖ਼ਮੀ ਦੱਸੇ ਜਾਂਦੇ ਹਨ। ਜ਼ਿਲ੍ਹਾ ਮੈਜਿਸਟਰੇਟ ਅਸਮਿਤਾ ਲਾਲ ਨੇ ਕਿਹਾ ਕਿ ਜ਼ਖ਼ਮੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ ਮੁੱਢਲੇ ਇਲਾਜ ਮਗਰੋਂ 20 ਜਣਿਆਂ ਨੂੰ ਛੁੱਟੀ ਦੇ ਦਿੱਤੀ ਗਈ ਜਦੋਂਕਿ ਬਾਕੀ ਜ਼ੇਰੇ ਇਲਾਜ ਹਨ। ਜੈਨ ਭਾਈਚਾਰੇ ਵੱੱਲੋਂ ਇਹ ਸਾਲਾਨਾ ਸਮਾਗਮ ਪਿਛਲੇ 30 ਸਾਲਾਂ ਤੋਂ ਕੀਤਾ ਜਾ ਰਿਹਾ ਹੈ। ਲਾਲ ਨੇ ਕਿਹਾ, ‘‘ਸਮਾਗਮ ਦੌਰਾਨ ਲੱਕੜ ਦੀ ਬਣੀ ਸਟੇਜ ਡਿੱਗ ਗਈ, ਜਿਸ ਵਿਚ 60 ਦੇ ਕਰੀਬ ਵਿਅਕਤੀ ਜ਼ਖ਼ਮੀ ਹੋ ਗਏ ਤੇ ਸੱਤ ਦੀ ਮੌਤ ਹੋ ਗਈ।’’ ਉਧਰ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਘਟਨਾ ਦਾ ਨੋਟਿਸ ਲੈਂਦਿਆਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਜ਼ਖ਼ਮੀਆਂ ਨੂੰ ਢੁੱਕਵਾਂ ਇਲਾਜ ਮੁਹੱਈਆ ਕਰਵਾਉਣ ਦੀ ਹਦਾਇਤ ਕੀਤੀ ਹੈ। ਉਨ੍ਹਾਂ ਜ਼ਖ਼ਮੀਆਂ ਦੇ ਛੇਤੀ ਸਿਹਤਯਾਬ ਹੋਣ ਦੀ ਵੀ ਦੁਆ ਕੀਤੀ ਹੈ।

Related posts

ਤੇਜ਼ ਰਫ਼ਤਾਰ ਸਕਾਰਪਿਓ ਡਿਵਾਈਡਰ ਨਾਲ ਟਕਰਾ ਕੇ ਪਲਟੀ, ਤਿੰਨ ਨੌਜਵਾਨਾਂ ਦੀ ਮੌਤ

Current Updates

ਧਰਮਿੰਦਰ ਦੀ ਮੌਤ ਤੋਂ ਬਾਅਦ ਹੇਮਾ ਮਾਲਿਨੀ ਨੇ ਸਾਂਝੀ ਕੀਤੀ ਭਾਵੁਕ ਪੋਸਟ

Current Updates

ਇਨ੍ਹਾਂ ਤਰੀਕਾਂ ਨੂੰ ਵੀ ਖੁੱਲ੍ਹੇ ਰਹਿਣਗੇ ਆਮਦਨ ਕਰ ਵਿਭਾਗ ਦੇ ਦਫ਼ਤਰ

Current Updates

Leave a Comment