December 1, 2025
ਖਾਸ ਖ਼ਬਰਰਾਸ਼ਟਰੀ

ਮੇਰੀ ਸੁਰੱਖਿਆ ਵਾਪਸੀ ਰਾਜਨੀਤੀ ਤੋਂ ਪ੍ਰੇਰਿਤ: ਕੇਜਰੀਵਾਲ

ਮੇਰੀ ਸੁਰੱਖਿਆ ਵਾਪਸੀ ਰਾਜਨੀਤੀ ਤੋਂ ਪ੍ਰੇਰਿਤ: ਕੇਜਰੀਵਾਲ

ਨਵੀਂ ਦਿੱਲੀ-ਪੰਜਾਬ ਪੁਲੀਸ ਵੱਲੋਂ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਦਿੱਤੀ ਗਈ ਵਾਧੂ ਸੁਰੱਖਿਆ ਵਾਪਸ ਲੈਣ ਤੋਂ ਬਾਅਦ, ਕੇਜਰੀਵਾਲ ਨੇ ਇਸ ਕਦਮ ਨੂੰ ਰਾਜਨੀਤੀ ਤੋਂ ਪ੍ਰੇਰਿਤ ਦੱਸਿਆ ਅਤੇ ਕਿਹਾ ਕਿ ਕਿਸੇ ਵਿਅਕਤੀ ਦੀ ਸੁਰੱਖਿਆ ’ਤੇ ਕੋਈ ਰਾਜਨੀਤੀ ਨਹੀਂ ਹੋਣੀ ਚਾਹੀਦੀ। ਜ਼ਿਕਰਯੋਗ ਹੈ ਕਿ ਪੰਜਾਬ ਪੁਲੀਸ ਨੇ ਗ੍ਰਹਿ ਮੰਤਰਾਲੇ (MHA) ਦੀ ਸਿਫ਼ਾਰਸ਼ ਤੋਂ ਬਾਅਦ ਚੋਣ ਕਮਿਸ਼ਨ ਦੀਆਂ ਹਦਾਇਤਾਂ ਤੋਂ ਬਾਅਦ ਵੀਰਵਾਰ ਨੂੰ ਸੁਰੱਖਿਆ ਵਾਪਸ ਲੈ ਲਈ ਹੈ।

ਕੇਜਰੀਵਾਲ ਨੇ ਸ਼ੁੱਕਰਵਾਰ ਨੂੰ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਕਿਹਾ, ”ਇਹ ਸ਼ੁੱਧ ਰਾਜਨੀਤੀ ਹੈ। ਅਫਸੋਸ ਦੀ ਗੱਲ ਹੈ ਕਿ ਨਿੱਜੀ ਸੁਰੱਖਿਆ ਦਾ ਰਾਜਨੀਤੀਕਰਨ ਕੀਤਾ ਜਾ ਰਿਹਾ ਹੈ। ਘੱਟੋ-ਘੱਟ ਸੁਰੱਖਿਆ ’ਤੇ ਕੋਈ ਰਾਜਨੀਤੀ ਨਹੀਂ ਹੋਣੀ ਚਾਹੀਦੀ।” ਵੀਰਵਾਰ ਨੂੰ ਕੇਜਰੀਵਾਲ ਨੇ ਦੋਸ਼ ਲਾਇਆ ਕਿ ਵਿਰੋਧੀ ਉਮੀਦਵਾਰ ਦੇ ਕੁਝ ਕਾਡਰ ਹਰੀ ਨਗਰ ’ਚ ਉਨ੍ਹਾਂ ਦੀ ਜਨਸਭਾ ‘ਚ ਦਾਖਲ ਹੋਏ ਅਤੇ ਉਨ੍ਹਾਂ ਦੀ ਕਾਰ ’ਤੇ ਹਮਲਾ ਕਰ ਦਿੱਤਾ। ਕੇਜਰੀਵਾਲ ਨੇ ਕਿਹਾ, “ਅੱਜ ਹਰੀ ਨਗਰ ਵਿੱਚ ਪੁਲੀਸ ਨੇ ਵਿਰੋਧੀ ਧਿਰ ਦੇ ਉਮੀਦਵਾਰਾਂ ਦੇ ਆਦਮੀਆਂ ਨੂੰ ਮੇਰੀ ਜਨਤਕ ਮੀਟਿੰਗ ਵਿੱਚ ਦਾਖਲ ਹੋਣ ਦਿੱਤਾ ਅਤੇ ਫਿਰ ਮੇਰੀ ਕਾਰ ’ਤੇ ਹਮਲਾ ਕੀਤਾ।

ਉਨ੍ਹਾਂ ਕਿਹਾ ਕਿ ਇਹ ਸਭ ਕੁਝ ਅਮਿਤ ਸ਼ਾਹ ਦੇ ਹੁਕਮਾਂ ’ਤੇ ਹੋ ਰਿਹਾ ਹੈ। ਅਮਿਤ ਸ਼ਾਹ ਨੇ ਦਿੱਲੀ ਪੁਲੀਸ ਨੂੰ ਭਾਜਪਾ ਦੀ ਨਿੱਜੀ ਫੌਜ ਬਣਾ ਦਿੱਤਾ ਹੈ ਪਿਛਲੇ ਹਫ਼ਤੇ, ‘ਆਪ’ ਦੇ ਕੌਮੀ ਕਨਵੀਨਰ ਨੇ ਇਹ ਵੀ ਦਾਅਵਾ ਕੀਤਾ ਸੀ ਕਿ ਉਨ੍ਹਾਂ ਦੀ ਚੋਣ ਪ੍ਰਚਾਰ ਰੈਲੀ ਦੌਰਾਨ ਕਥਿਤ ਭਾਜਪਾ ਵਰਕਰਾਂ ਨੇ ਉਨ੍ਹਾਂ ‘ਤੇ ਹਮਲਾ ਕੀਤਾ ਸੀ।

ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਨੇ ਟਵੀਟ ਕਰਦਿਆਂ ਕਿਹਾ ਕਿ, ‘‘ਅਮਿਤ ਸ਼ਾਹ ਜੀ ਦੇ ਕਹਿਣ ‘ਤੇ, @DelhiPolice ਨੇ ਅੱਜ @ArvindKejriwal ਜੀ ਦੀ ਪੰਜਾਬ ਪੁਲਿਸ ਦੀ ਸੁਰੱਖਿਆ ਨੂੰ ਜ਼ਬਰਦਸਤੀ ਹਟਾ ਦਿੱਤਾ ਹੈ। ਉਸੇ ਦਿਨ ਹਰੀ ਨਗਰ ਵਿੱਚ ਕੇਜਰੀਵਾਲ ਜੀ ‘ਤੇ ਭਾਜਪਾ ਦੇ ਗੁੰਡਿਆਂ ਨੇ ਹਮਲਾ ਕੀਤਾ ਸੀ। ਕੀ ਮੋਦੀ-ਸ਼ਾਹ ਕੇਜਰੀਵਾਲ ਦੀ ਜਾਨ ਨਾਲ ਖੇਡਣਾ ਚਾਹੁੰਦੇ ਹਨ? ‘ਤੇ ਲਗਾਤਾਰ ਹੋ ਰਹੇ ਹਮਲਿਆਂ ’ਤੇ ਚੋਣ ਕਮਿਸ਼ਨ ਕਦੋਂ ਤੱਕ ਮੂਕ ਦਰਸ਼ਕ ਬਣਿਆ ਰਹੇਗਾ?

ਗੌਰਤਲਬ ਹੈ ਕਿ ਦਿੱਲੀ ਵਿਧਾਨ ਸਭਾ ਚੋਣਾਂ 5 ਫਰਵਰੀ ਨੂੰ ਇੱਕੋ ਪੜਾਅ ਵਿੱਚ ਹੋਣਗੀਆਂ ਅਤੇ ਵੋਟਾਂ ਦੀ ਗਿਣਤੀ 8 ਫਰਵਰੀ ਨੂੰ ਹੋਣੀ ਹੈ। ਦਿੱਲੀ ਦੀਆਂ 70 ਵਿਧਾਨ ਸਭਾ ਸੀਟਾਂ ਲਈ ਕੁੱਲ 699 ਉਮੀਦਵਾਰ ਚੋਣ ਲੜ ਰਹੇ ਹਨ।

Related posts

ਕੈਲਾਸ਼ ਮਾਨਸਰੋਵਰ ਯਾਤਰਾ ਇਸ ਸਾਲ ਮੁੜ ਸ਼ੁਰੂ ਹੋਵੇਗੀ: ਵਿਦੇਸ਼ ਮੰਤਰਾਲਾ

Current Updates

ਮਜ਼ਬੂਤ ਅਮਰੀਕਾ-ਭਾਰਤ ਸਬੰਧਾਂ ਦਰਸਾਉਂਦੀ ਹੈ ਗਬਾਰਡ ਦੀ ਭਾਰਤ ਫੇਰੀ​​: ਅਮਰੀਕੀ ਅਧਿਕਾਰੀ

Current Updates

ਅਮਰੀਕਾ: ਸੜਕ ਹਾਦਸੇ ’ਚ ਹਰਮਨਜੀਤ ਸਿੰਘ ਹਲਾਕ

Current Updates

Leave a Comment