April 9, 2025
ਖਾਸ ਖ਼ਬਰਪੰਜਾਬਰਾਸ਼ਟਰੀ

ਲੈਮਰਿਨ ਟੈੱਕ ਯੂਨੀਵਰਸਿਟੀ ’ਚ ਕੌਮੀ ਸੰਮੇਲਨ ਅਗਲੇ ਮਹੀਨੇ

ਲੈਮਰਿਨ ਟੈੱਕ ਯੂਨੀਵਰਸਿਟੀ ’ਚ ਕੌਮੀ ਸੰਮੇਲਨ ਅਗਲੇ ਮਹੀਨੇ

ਰੂਪਨਗਰ-ਇੰਡੀਅਨ ਸੁਸਾਇਟੀ ਫਾਰ ਟੈਕਨੀਕਲ ਐਜੂਕੇਸ਼ਨ ਵੱਲੋਂ 13 ਤੋਂ 14 ਫਰਵਰੀ ਤੱਕ ਲੈਮਰਿਨ ਟੈੱਕ ਸਕਿੱਲਜ਼ ਯੂਨੀਵਰਸਿਟੀ ਪੰਜਾਬ (ਐੱਲਟੀਐੱਸਯੂ) ਵਿੱਚ ਕੌਮੀ ਸੰਮੇਲਨ ਕਰਵਾਇਆ ਜਾ ਰਿਹਾ ਹੈ। ‘ਵਿਜ਼ਨ 2047: ਭਾਰਤ ਨੂੰ ਹੁਨਰਮੰਦ ਹੱਬ ਬਣਾਉਣ ਲਈ ਸਿੱਖਿਆ ਪ੍ਰਣਾਲੀ ਨੂੰ ਬਦਲਣਾ’ ਥੀਮ ਤਹਿਤ ਹੋ ਰਹੇ ਇਸ ਸੰਮੇਲਨ ਦੌਰਾਨ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਇਸ ਤੋਂ ਇਲਾਵਾ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ, ਨੀਤੀ ਆਯੋਗ ਦੇ ਮੈਂਬਰ ਡਾ. ਵਿਨੋਦ ਕੇ ਪਾਲ ਤੇ ਹੋਰ ਸੀਨੀਅਰ ਅਧਿਕਾਰੀ ਵੀ ਸ਼ਾਮਲ ਹੋਣਗੇ। ਇਸ ਦੌਰਾਨ ਸੈਂਟਰ ਫਾਰ ਫਿਊਚਰ ਸਕਿੱਲਜ਼ ਦਾ ਉਦਘਾਟਨ ਕੀਤਾ ਜਾਵੇਗਾ। ਸਮਾਗਮ ਦੌਰਾਨ ਵਿਦਿਆਰਥੀਆਂ ਵੱਲੋਂ ਆਪੋ-ਆਪਣੇ ਸੂਬਿਆਂ ਦੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਜਾਣਗੇ।

Related posts

ਦਿੱਲੀ: ਇਮਾਰਤ ਡਿੱਗਣ ਨਾਲ 2 ਦੀ ਮੌਤ

Current Updates

SAD ਵਰਕਿੰਗ ਕਮੇਟੀ ਨੇ ਸੁਖਬੀਰ ਬਾਦਲ ਦੇ ਅਸਤੀਫ਼ੇ ਬਾਰੇ ਫ਼ੈਸਲਾ ਟਾਲਿਆ

Current Updates

ਬਜਟ ਨੇ ਹਰ ਪਰਿਵਾਰ ਦੀ ਝੋਲੀ ਖੁਸ਼ੀਆਂ ਨਾਲ ਭਰੀ: ਮੋਦੀ

Current Updates

Leave a Comment