September 13, 2026
ਖਾਸ ਖ਼ਬਰਚੰਡੀਗੜ੍ਹਰਾਸ਼ਟਰੀ

ਠੰਢ ਕਾਰਨ ਯੂਟੀ ’ਚ 11 ਤੱਕ ਬੰਦ ਰਹਿਣਗੇ ਸਕੂਲ

ਠੰਢ ਕਾਰਨ ਯੂਟੀ ’ਚ 11 ਤੱਕ ਬੰਦ ਰਹਿਣਗੇ ਸਕੂਲ

ਚੰਡੀਗੜ੍ਹ-ਉਤਰੀ ਭਾਰਤ ਵਿਚ ਠੰਢ ਦਾ ਕਹਿਰ ਜਾਰੀ ਹੈ ਜਿਸ ਕਾਰਨ ਯੂਟੀ ਦੇ ਸਿੱਖਿਆ ਵਿਭਾਗ ਨੇ ਸਕੂਲਾਂ ਦਾ ਸਮਾਂ ਬਦਲਿਆ ਹੈ ਤੇ ਅੱਠਵੀਂ ਕਲਾਸ ਤਕ ਦੇ ਸਕੂਲ 11 ਜਨਵਰੀ ਤਕ ਬੰਦ ਰੱਖਣ ਦਾ ਫ਼ੈਸਲਾ ਕੀਤਾ ਹੈ, ਇਨ੍ਹਾਂ ਸਬੰਧੀ ਸਕੂਲਾਂ ਵਿਚ ਸਿਰਫ ਆਨਲਾਈਨ ਕਲਾਸਾਂ ਹੀ ਲੱਗਣਗੀਆਂ। ਸਕੂਲਾਂ ਨੂੰ ਕਿਹਾ ਗਿਆ ਹੈ ਕਿ ਉਹ ਆਨਲਾਈਨ ਕਲਾਸਾਂ ਸਵੇਰ ਨੌਂ ਵਜੇ ਤੋਂ ਬਾਅਦ ਹੀ ਲਾਉਣ ਤੇ ਇਸ ਅਨੁਸਾਰ ਹੀ ਸਕੂਲ ਦਾ ਸਟਾਫ ਸੱਦਣ। ਇਸ ਤੋਂ ਇਲਾਵਾ ਨੌਵੀਂ ਤੋਂ ਬਾਰ੍ਹਵੀਂ ਤਕ ਦੀਆਂ ਕਲਾਸਾਂ ਲਈ ਸਕੂਲ ਸਾਢੇ ਨੌਂ ਵਜੇ ਤੋਂ ਬਾਅਦ ਹੀ ਖੋਲ੍ਹਣ ਲਈ ਕਿਹਾ ਗਿਆ ਹੈ ਤੇ ਇਨ੍ਹਾਂ ਜਮਾਤਾਂ ਲਈ ਛੁੱਟੀ ਸਾਢੇ ਤਿੰਨ ਵਜੇ ਤੋਂ ਪਹਿਲਾਂ ਕਰਨ ਲਈ ਕਿਹਾ ਗਿਆ ਹੈ। ਇਹ ਹੁਕਮ ਡਾਇਰੈਕਟਰ ਸਕੂਲ ਐਜੂਕੇਸ਼ਨ ਹਰਸੁਹਿੰਦਰ ਪਾਲ ਸਿੰਘ ਬਰਾੜ ਵਲੋਂ ਅੱਜ ਜਾਰੀ ਕੀਤੇ ਗਏ। ਜਾਣਕਾਰੀ ਅਨੁਸਾਰ ਚੰਡੀਗੜ੍ਹ ਵਿਚ ਠੰਢ ਲਗਾਤਾਰ ਵਧ ਰਹੀ ਹੈ ਤੇ ਪਿਛਲੇ ਕਈ ਦਿਨਾਂ ਤੋਂ ਧੁੰਦ ਵੀ ਜ਼ਿਆਦਾ ਪੈ ਰਹੀ ਹੈ ਜਿਸ ਕਾਰਨ ਯੂਟੀ ਦੇ ਸਿੱਖਿਆ ਵਿਭਾਗ ਨੇ ਸ਼ਹਿਰ ਦੇ ਸਾਰੇ ਸਰਕਾਰੀ, ਸਰਕਾਰੀ ਸਹਾਇਤਾ ਪ੍ਰਾਪਤ ਤੇ ਨਿੱਜੀ ਸਕੂਲਾਂ ਲਈ ਹੁਕਮ ਜਾਰੀ ਕੀਤੇ ਹਨ। ਯੂਟੀ ਕੇਡਰ ਐਜੂਕੇਸ਼ਨਲ ਐਂਪਲਾਈਜ਼ ਯੂਨੀਅਨ ਦੇ ਪ੍ਰਧਾਨ ਸਵਰਣ ਸਿੰਘ ਕੰਬੋਜ ਨੇ ਇਸ ਫੈਸਲੇ ਦਾ ਸਵਾਗਤ ਕਰਦਿਆਂ ਵਿਭਾਗ ਨੂੰ ਅਪੀਲ ਕੀਤੀ ਕਿ ਠੰਢ ਦੇ ਮੱਦੇਨਜ਼ਰ ਇਹ ਰਿਆਇਤ ਅਧਿਆਪਕਾਂ ਨੂੰ ਵੀ ਦਿੱਤੀ ਜਾਵੇ।

Related posts

ਮ੍ਰਿਤਕ ਅਧਿਕਾਰੀ ਦੇ ਪਰਿਵਾਰ ਨਾਲ ਕੀਤੀ ਮੁਲਾਕਾਤ, ਕਮਜ਼ੋਰ ਵਰਗਾਂ ‘ਤੇ ਵਧ ਰਹੇ ਅੱਤਿਆਚਾਰਾਂ ‘ਤੇ ਚਿੰਤਾ ਪ੍ਰਗਟਾਈ

Current Updates

ਰਣਵੀਰ ਅਲਾਹਾਬਾਦੀਆ ਅਤੇ ਅਪੂਰਵਾ ਮਖੀਜਾ ਨੇ ਕੌਮੀ ਮਹਿਲਾ ਕਮਿਸ਼ਨ ਤੋਂ ਮੁਆਫੀ ਮੰਗੀ

Current Updates

ਜ਼ਿਲ੍ਹਾ ਪਰਿਸ਼ਦ ਤੇ ਸਮਿਤੀ ਚੋਣ ਨਤੀਜੇ: ਨੌਸ਼ਹਿਰਾ ਪੰਨੂੰਆਂ ਵਿੱਚ ਹੁਣ ਤੱਕ 820 ਵੋਟਾਂ ਰੱਦ, 357 ਨੇ ਨੋਟਾ ਨੂੰ ਪਾਈ ਵੋਟ

Current Updates

Leave a Comment