April 9, 2025
ਖਾਸ ਖ਼ਬਰਰਾਸ਼ਟਰੀ

ਗੈਸ ਸਿਲੰਡਰ ਚ ਧਮਾਕਾ, 8 ਬੱਚੇ ਝੁਲਸੇ

ਗੈਸ ਸਿਲੰਡਰ ਚ ਧਮਾਕਾ, 8 ਬੱਚੇ ਝੁਲਸੇ

ਮਊਗੰਜ – ਇਕ ਸਰਕਾਰੀ ਹੋਸਟਲ ਵਿਚ ਰਸੋਈ ਗੈਸ ਸਿਲੰਡਰ ਫਟਣ ਕਾਰਨ 9 ਲੋਕ ਜ਼ਖਮੀ ਹੋ ਗਏ, ਜਿਸ ਵਿਚ 8 ਬੱਚੇ ਸ਼ਾਮਲ ਹਨ। ਇਕ ਅਧਿਕਾਰੀ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਧਮਾਕਾ ਜ਼ਿਲ੍ਹਾ ਹੈੱਡਕੁਆਰਟਰ ਤੋਂ ਕਰੀਬ 40 ਕਿਲੋਮੀਟਰ ਦੂਰ ਨੈਗਾਡੀ ‘ਚ ਅਨੁਸੂਚਿਤ ਜਾਤੀ ਦੇ ਮੁੰਡਿਆਂ ਦੇ ਹੋਸਟਲ ‘ਚ ਸ਼ਨੀਵਾਰ ਰਾਤ ਕਰੀਬ 11 ਵਜੇ ਵਾਪਰਿਆ। ਇਹ ਘਟਨਾ ਮੱਧ ਪ੍ਰਦੇਸ਼ ਦੇ ਮਊਗੰਜ ‘ਚ ਵਾਪਰੀ।

ਅਧਿਕਾਰੀ ਨੇ ਦੱਸਿਆ ਕਿ ਧਮਾਕਾ ਵਿਚ 8 ਬੱਚੇ ਅਤੇ ਇਕ ਰਸੋਈਆ ਜ਼ਖ਼ਮੀ ਹੋ ਗਏ। ਜ਼ਿਲ੍ਹਾ ਅਧਿਕਾਰੀ ਅਜੇ ਸ਼੍ਰੀਵਾਸਤਵ ਨੇ ਦੱਸਿਆ ਕਿ ਨੈਗਾਡੀ ਦੇ ਕਮਿਊਨਿਟੀ ਸਿਹਤ ਕੇਂਦਰ ‘ਚ ਸ਼ੁਰੂਆਤੀ ਇਲਾਜ ਮਗਰੋਂ ਜ਼ਖ਼ਮੀਆਂ ਨੂੰ ਬਿਹਤਰ ਇਲਾਜ ਲਈ ਰੀਵਾ ਭੇਜ ਦਿੱਤਾ ਗਿਆ ਹੈ। ਅਧਿਕਾਰੀ ਨੇ ਦੱਸਿਆ ਕਿ ਝੁਲਸੇ ਮੁੰਡਿਆਂ ਦੀ ਉਮਰ 15 ਤੋਂ 17 ਸਾਲ ਦਰਮਿਆਨ ਹੈ ਅਤੇ ਧਮਾਕੇ ਵਿਚ ਉਨ੍ਹਾਂ ‘ਚੋਂ ਇਕ ਦਾ ਪੈਰ ਕੱਟਿਆ ਗਿਆ। ਸ਼੍ਰੀਵਾਸਤਵ ਨੇ ਕਿਹਾ ਕਿ ਅਧਿਕਾਰੀ ਘਟਨਾ ਦੀ ਜਾਂਚ ਕਰ ਰਹੇ ਹਨ।

Related posts

ਗਹਿਲੋਤ ਵੱਲੋਂ ਡੱਲੇਵਾਲ ਦੀ ਭੁੱਖ ਹੜਤਾਲ ਨੂੰ ਲੈ ਕੇ ਪੰਜਾਬ ਤੇ ਕੇਂਦਰ ਸਰਕਾਰ ਦੀ ਆਲੋਚਨਾ

Current Updates

ਸਿਟੀ ਬਿਊਟੀਫੁੱਲ ਨੂੰ ਸੰਘਣੀ ਧੁੰਦ ਨੇ ਘੇਰਿਆ

Current Updates

ਸੁਖਬੀਰ ਬਾਦਲ ਦਾ ਅਸਤੀਫ਼ਾ ਪ੍ਰਵਾਨ

Current Updates

Leave a Comment