October 5, 2026
ਖਾਸ ਖ਼ਬਰਚੰਡੀਗੜ੍ਹਪੰਜਾਬ

8.49 ਕਰੋੜ ਰੁਪਏ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੀ ‘ਡਾਕੂ ਹਸੀਨਾ’ ਉੱਤਰਾਖੰਡ ’ਚੋਂ ਗ੍ਰਿਫ਼ਤਾਰ

ludhiana robbery

ਲੁਧਿਆਣਾ : ਲੁਧਿਆਣਾ ਵਿਚ ਸੀ. ਐੱਮ. ਐੱਸ. ਕੰਪਨੀ ਵਿਚ 8.49 ਕਰੋੜ ਰੁਪਏ ਦੀ ਲੁੱਟ ਦੀ ਸਨਸਨੀਖੇਜ਼ ਵਾਰਦਾਤ ਨੂੰ ਅੰਜਾਮ ਦੇਣ ਵਾਲੀ ਘਟਨਾ ਦੀ ਮਾਸਟਰ ਮਾਈਂਡ ਮਨਦੀਪ ਕੌਰ ਉਰਫ ਡਾਕੂ ਹਸੀਨਾ ਨੂੰ ਆਖਿਰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਸ ਦੀ ਜਾਣਕਾਰੀ ਖੁਦ ਡੀ. ਜੀ. ਪੀ. ਗੌਰਵ ਯਾਦਵ ਨੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਲੁਧਿਆਣਾ ਪੁਲਸ ਅਤੇ ਕਾਊਂਟਰ ਇੰਟੈਲੀਜੈਂਸ ਯੂਨਿਟ ਨੇ ਉੱਤਰਾਖੰਡ ਤੋਂ ਭਗੌੜੀ ਮਨਦੀਪ ਕੌਰ ਉਰਫ ਮੋਨਾ ਅਤੇ ਉਸਦੇ ਪਤੀ ਜਸਵਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਦੇ ਨਾਲ ਹੀ ਪੁਲਸ ਨੇ ਸੀ. ਐੱਮ. ਐੱਸ. ਕੈਸ਼ ਰੋਬਰੀ ਕੇਸ ਨੂੰ ਹੱਲ ਕਰ ਲਿਆ ਹੈ।
ਇਸ ਤੋਂ ਪਹਿਲਾਂ ਪੰਜਾਬ ਪੁਲਸ ਨੇ ਉਸ ਨੂੰ ਖੁੱਲ੍ਹਾ ਚੈਲੰਜ ਕੀਤਾ ਸੀ। ਲੁਧਿਆਣਾ ਪੁਲਸ ਨੇ ਸੋਸ਼ਲ ਮੀਡੀਆ ’ਤੇ ਪੋਸਟ ਪਾ ਕੇ ਲਿਖਿਆ ਸੀ ਕਿ ਮਨਦੀਪ ਕੌਰ ਉਰਫ ਮੋਨਾ ਅਤੇ ਜਸਵਿੰਦਰ ਸਿੰਘ ਤੁਸੀਂ ਜਿੰਨਾ ਤੇਜ਼ ਭੱਜ ਸਕਦੇ ਹੋ ਭੱਜ ਲਵੋ ਪਰ ਤੁਸੀਂ ਬਚ ਨਹੀਂ ਸਕਦੇ। ਤੁਹਾਨੂੰ ਜਲਦੀ ਹੀ ਪਿੰਜਰੇ ਵਿਚ ਪਾਇਆ ਜਾਵੇਗਾ। ਦੱਸਣਯੋਗ ਹੈ ਕਿ ਮਨਦੀਪ ਕੌਰ ਉਰਫ ਮੋਨਾ ਨੇ ਕੰਪਨੀ ਦੇ ਕਰਮਚਾਰੀ ਮਨਜਿੰਦਰ ਮਨੀ ਨਾਲ ਮਿਲ ਕੇ ਲੁੱਟ ਦੀ ਵਾਰਦਾਤ ਕੀਤੀ ਸੀ। ਜਿਸ ਵਿਚ ਮਨਦੀਪ ਦਾ ਪਤੀ ਜਸਵਿੰਦਰ ਸਿੰਘ ਅਤੇ ਭਰਾ ਵੀ ਸ਼ਾਮਲ ਸੀ।
ਇਸ ਬਾਰੇ ਪ੍ਰੈੱਸ ਕਾਨਫਰੰਸ ਕਰਦਿਆਂ ਲੁਧਿਆਣਾ ਦੇ ਪੁਲਸ ਕਮਿਸ਼ਨਰ ਮਨਦੀਪ ਸਿੱਧੂ ਨੇ ਦੱਸਿਆ ਸੀ ਕਿ ਕੰਪਨੀ ਨੇ ਪਹਿਲਾਂ 7 ਕਰੋੜ ਦੀ ਲੁੱਟ ਦੀ ਗੱਲ ਕਹੀ ਅਤੇ ਬਾਅਦ ‘ਚ ਇਸ ਨੂੰ 8.49 ਕਰੋੜ ਰੁਪਏ ਦੀ ਲੁੱਟ ਦੱਸਿਆ। ਉਨ੍ਹਾਂ ਦੱਸਿਆ ਕਿ ਇਸ ਕੇਸ ‘ਚ ਇਕ ਡਾਕੂ ਹਸੀਨਾ ਮਨਦੀਪ ਕੌਰ ਅਤੇ ਉਸ ਦੇ 9 ਮੈਂਬਰ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਮਨਦੀਪ ਕੌਰ ਡੇਹਲੋਂ ਦੀ ਰਹਿਣ ਵਾਲੀ ਹੈ ਅਤੇ ਬਰਨਾਲਾ ‘ਚ ਵਿਆਹੀ ਹੈ। ਕੇਸ ‘ਚ 2 ਮੁੱਖ ਸੂਤਰਧਾਰ ਮਨਦੀਪ ਕੌਰ ਅਤੇ ਮਨਜਿੰਦਰ ਮਨੀ ਹਨ। ਮਨਦੀਪ ਕੌਰ ਦਾ ਪਤੀ ਵੀ ਇਸ ਕਾਂਡ ‘ਚ ਸ਼ਾਮਲ ਪਾਇਆ ਗਿਆ ਹੈ ਅਤੇ ਪੁਲਸ ਨੇ ਮੁੱਖ ਮੁਲਜ਼ਮ ਮਨਦੀਪ ਕੌਰ ਅਤੇ ਉਸ ਦੇ ਪਤੀ ਦੇ ਖ਼ਿਲਾਫ਼ ਐੱਲ. ਓ. ਸੀ. ਜਾਰੀ ਕਰ ਦਿੱਤਾ ਹੈ। ਮਨੀ ਸੀ. ਐੱਮ. ਐਸ. ਕੰਪਨੀ ‘ਚ 4 ਸਾਲਾਂ ਤੋਂ ਕੰਮ ਕਰ ਰਿਹਾ ਸੀ। ਇਨ੍ਹਾਂ ਦੋਹਾਂ ਵਿਚਕਾਰ ਕਿਸੇ ਤਰ੍ਹਾਂ ਨਾਲ ਦੋਸਤੀ ਹੋ ਗਈ ਤਾਂ ਦੋਹਾਂ ਨੇ ਇਸ ਲੁੱਟ ਦੀ ਵਾਰਦਾਤ ਦਾ ਸਾਰਾ ਪਲਾਨ ਬਣਾਇਆ। ਲੁੱਟ ਲਈ ਮੁਲਜ਼ਮਾਂ ਨੇ 2 ਮਡਿਊਲ ਬਣਾਏ। ਇਸ ਦੇ ਮੁਤਾਬਕ ਮਨੀ ਬਾਈਕ ‘ਤੇ, ਜਦੋਂ ਕਿ ਮਨਦੀਪ ਕੌਰ ਗੱਡੀ ‘ਚ ਗਈ ਸੀ। ਉਨ੍ਹਾਂ ਨੇ ਕਿਹਾ ਕਿ ਕੰਪਨੀ ਵੱਲੋਂ ਦੱਸੀ ਰਕਮ ਅਤੇ ਲੁਟੇਰਿਆਂ ਦੇ ਬਿਆਨਾਂ ‘ਚ ਫ਼ਰਕ ਹੈ। ਕੰਪਨੀ ਵੱਲੋਂ ਸੁਰੱਖਿਆ ਦੇ ਕੋਈ ਪ੍ਰਬੰਧ ਨਹੀਂ ਕੀਤੇ ਗਏ ਸਨ, ਜਿਸ ਕਾਰਨ ਇਹ ਵਾਰਦਾਤ ਵਾਪਰੀ। ਜੇਕਰ ਬਿਜਲੀ ਚਲੀ ਜਾਂਦੀ ਸੀ ਤਾਂ ਮੁਲਾਜ਼ਮ ਆਪਣਾ ਕਾਰਡ ਪੰਚ ਨਹੀਂ ਕਰ ਸਕਦੇ ਹਨ। ਇਸ ਸਭ ਦਾ ਮਨੀ ਨੂੰ ਪਤਾ ਸੀ ਕਿ ਕੰਪਨੀ ‘ਚ ਕਿਹੋ ਜਿਹਾ ਸਿਸਟਮ ਹੈ। ਇਸ ਲਈ ਉਹ ਬਿਨਾਂ ਹਥਿਆਰਾਂ ਦੇ ਸੱਬਲਾਂ, ਕੱਟਰ ਆਦਿ ਲੈ ਕੇ ਪਿਛਲੇ ਪਾਸਿਓਂ ਕੰਪਨੀ ਅੰਦਰ ਦਾਖ਼ਲ ਹੋਏ। ਉਨ੍ਹਾਂ ਨੇ ਦੱਸਿਆ ਕਿ 11 ਕਰੋੜ, 70 ਹਜ਼ਾਰ ਰੁਪਏ ਦੀ ਰਕਮ ਬੈਂਕ ਮੈਨੇਜਰ ਨੇ ਉਨ੍ਹਾਂ ਨੂੰ ਲਿਖ ਕੇ ਦਿੱਤੀ ਸੀ। ਫਿਰ ਇਹ ਕਿਹਾ ਗਿਆ ਕਿ 4 ਕਰੋੜ, 45 ਲੱਖ ਰੁਪਿਆ ਕੰਪਨੀ ‘ਚ ਪਿਆ ਹੈ ਅਤੇ ਇਸ ਮੁਤਾਬਕ ਲੁੱਟ ਸਿਰਫ 6 ਕਰੋੜ, 32 ਲੱਖ ਦੀ ਹੋਈ ਹੈ, ਜਦੋਂ ਕਿ ਕੰਪਨੀ ਨੇ ਇਹ ਰਕਮ 8 ਕਰੋੜ 49 ਲੱਖ ਦੱਸੀ ਹੈ।

Related posts

ਨੁੱਕੜ ਨਾਟਕ ਦਾ ਵੀ ਕੀਤਾ ਗਿਆ ਆਯੋਜਨ

Current Updates

ਅਕਸ਼ੈ ਤ੍ਰਿਤੀਆ ‘ਤੇ ਚਾਰ ਧਾਮ ਯਾਤਰਾ ਦਾ ਸ਼ੁਭ ਆਗਾਜ਼

Current Updates

ਕੈਨੇਡਾ: ਬਰੈਂਪਟਨ ਵਿਚ ਭਾਰਤੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ, ਦੂਜਾ ਗੰਭੀਰ ਜ਼ਖ਼ਮੀ

Current Updates

Leave a Comment