October 5, 2026
ਖਾਸ ਖ਼ਬਰਚੰਡੀਗੜ੍ਹਪੰਜਾਬ

ਡਾ. ਸੁਸ਼ੀਲ ਮਿੱਤਲ ਨੇ ਵੀਸੀ ਆਈ.ਕੇ.ਜੀ ਪੀ.ਟੀ.ਯੂ ਦਾ ਚਾਰਜ ਸੰਭਾਲਿਆ

Dr. Susheel Mittal assumed the charge of VC IKGPTU
 ਅਕਾਦਮਿਕ ਵਿਕਾਸ ਲਈ ਟੀਮ ਵਰਕ ਨੂੰ ਪਹਿਲ ਦਿੱਤੀ ਜਾਵੇਗੀ: ਡਾ. ਮਿੱਤਲDr. Susheel Mittal assumed the charge of VC IKGPTU

ਜਲੰਧਰ/ਕਪੂਰਥਲਾ : ਨਾਮਵਰ ਅਕਾਦਮਿਕ ਹਸਤੀ ਡਾ. ਸੁਸ਼ੀਲ ਕੁਮਾਰ ਮਿੱਤਲ ਨੇ ਸ਼ਨੀਵਾਰ, 17 ਜੂਨ, 2023 ਨੂੰ ਆਈ ਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ (ਆਈ.ਕੇ.ਜੀ.ਪੀ.ਟੀ.ਯੂ.) ਦੇ 19ਵੇਂ ਵਾਈਸ ਚਾਂਸਲਰ ਦਾ ਅਹੁਦਾ ਸੰਭਾਲ ਲਿਆ। ਉਨ੍ਹਾਂ ਦਾ ਸਵਾਗਤ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਐਸ.ਕੇ. ਮਿਸ਼ਰਾ ਵੱਲੋਂ ਵਿੱਤ ਅਧਿਕਾਰੀ ਡਾ. ਸੁਖਬੀਰ ਸਿੰਘ ਵਾਲੀਆ ਨਾਲ ਕੀਤਾ ਗਿਆ।

ਜ਼ਿਕਰਯੋਗ ਹੈ ਕਿ ਡਾ. ਮਿੱਤਲ ਨੂੰ 15 ਜੂਨ ਨੂੰ ਪੰਜਾਬ ਦੇ ਰਾਜਪਾਲ ਅਤੇ ਯੂਨੀਵਰਸਿਟੀ ਦੇ ਚਾਂਸਲਰ ਸ. ਬਨਵਾਰੀ ਲਾਲ ਪੁਰੋਹਿਤ ਜੀ ਵੱਲੋਂ ਇਸ ਸਨਮਾਨਿਤ ਅਹੁਦੇ ਤੇ ਨਿਯੁਕਤ ਕੀਤਾ ਗਿਆ ਸੀ।

ਡਾ. ਮਿੱਤਲ ਇੱਕ ਉੱਘੇ ਅਕਾਦਮਿਕ ਸਖਸ਼ੀਅਤ ਹਨ, ਜਿਨ੍ਹਾਂ ਨੇ ਰਾਜ ਵਿੱਚ ਥਾਪਰ ਇੰਜਨੀਅਰਿੰਗ ਇੰਸਟੀਚਿਊਟ ਵਰਗੀਆਂ ਕਈ ਚੋਟੀ ਦੀਆਂ ਅਕਾਦਮਿਕ ਸੰਸਥਾਵਾਂ ਦਾ ਸੰਚਾਲਨ ਕੀਤਾ ਹੈ। ਉਨ੍ਹਾਂ ਦਾ ਇਸ ਤੋਂ ਪਹਿਲਾ ਅਹੁਦਾ ਵੀ.ਸੀ ਐਸ.ਬੀ.ਐਸ ਸਟੇਟ ਯੂਨੀਵਰਸਿਟੀ ਗੁਰਦਾਸਪੁਰ ਵਿਖੇ ਸੀ।

ਉਨ੍ਹਾਂ ਨੇ ਅਹੁਦਾ ਸੰਭਾਲਦੇ ਹੋਏ ਸ਼ਾਮਲ ਕਿਹਾ ਕਿ, ਉਨ੍ਹਾਂ ਦਾ ਕੰਮ ਯੂਨੀਵਰਸਿਟੀ, ਇਸਦੇ ਕੈਂਪਸ ਅਤੇ ਇਸ ਨਾਲ ਸਬੰਧਤ ਕਾਲਜਾਂ ਦੇ ਅਕਾਦਮਿਕ ਵਿਕਾਸ ਲਈ ਟੀਮ ਵਰਕ ਦਾ ਮਾਹੌਲ ਬਣਾਉਣਾ ਤੇ ਲਗਾਤਾਰ ਅੱਗੇ ਵਧਣਾ ਰਹੇਗਾ। ਉਨ੍ਹਾਂ ਕਿਹਾ ਕਿ ਆਈਕੇਜੀਪੀਟੀਯੂ ਪਰਿਵਾਰ ਮਿਲ ਕੇ ਤਕਨੀਕੀ ਸਿੱਖਿਆ ਨੂੰ ਨਵੀਂ ਦਿਸ਼ਾ ਦੇਵੇਗਾ।

Related posts

ਭਾਰਤ ’ਚ ਐਪਲ ਨਿਵੇਸ਼ ਯੋਜਨਾਵਾਂ ਬਰਕਰਾਰ

Current Updates

ਮਿਗ-21 ਜੰਗੀ ਜਹਾਜ਼ਾਂ ਨੂੰ 19 ਸਤੰਬਰ ਨੂੰ ਕੀਤਾ ਜਾਵੇਗਾ ਸੇਵਾ-ਮੁਕਤ, ਚੰਡੀਗੜ੍ਹ ’ਚ ਹੋਵੇਗਾ ਸਮਾਗਮ

Current Updates

ਸੁਪਰੀਮ ਕੋਰਟ ਨੇ ਅਸਾਮ ਦੇ ਮੁੱਖ ਮੰਤਰੀ ਵਿਰੁੱਧ ਪਟੀਸ਼ਨਾਂ ‘ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ

Current Updates

Leave a Comment