September 17, 2026
ਖਾਸ ਖ਼ਬਰਪੰਜਾਬਰਾਸ਼ਟਰੀ

ਪੰਜਾਬ ਰਾਜ ਬੀਜ ਨਿਗਮ ਦੇ ਗੁਦਾਮਾਂ ਵਿੱਚ ਪਿਆ ਹਜ਼ਾਰਾਂ ਕੁਇੰਟਲ ਕਣਕ ਦਾ ਬੀਜ ਖਰਾਬ ਹੋਇਆ

ਪੰਜਾਬ ਰਾਜ ਬੀਜ ਨਿਗਮ ਦੇ ਗੁਦਾਮਾਂ ਵਿੱਚ ਪਿਆ ਹਜ਼ਾਰਾਂ ਕੁਇੰਟਲ ਕਣਕ ਦਾ ਬੀਜ ਖਰਾਬ ਹੋਇਆ

ਜਲੰਧਰ- ਪੰਜਾਬ ਰਾਜ ਬੀਜ ਨਿਗਮ ਦੇ ਗੁਦਾਮਾਂ ਵਿੱਚ ਪਿਆ ਕਣਕ ਦਾ ਹਜ਼ਾਰਾਂ ਕੁਇੰਟਲ ਬੀਜ ਸਾਂਭ ਸੰਭਾਲ ਨਾ ਹੋਣ ਕਾਰਨ ਖਰਾਬ ਹੋ ਗਿਆ ਹੈ। ਬੀਜ ਨਿਗਮ ਨੇ ਇਸ ਬੀਜ ਨੂੰ ਕਣਕ ਦੇ ਸਮਰਥਨ ਮੁੱਲ ਤੋਂ 300 ਕੁਇੰਟਲ ਵੱਧ ਮੁੱਲ ਦੇ ਕੇ ਕਿਸਾਨਾਂ ਕੋਲੋਂ ਖਰੀਦਿਆ ਸੀ ਅਤੇ ਇਸ ਦੇ ਰੱਖ ਰਖਾਅ ਅਤੇ ਸਾਂਭ ਸੰਭਾਲ ਤੇ ਬੀਜ ਨਿਗਮ ਦਾ 3300 ਕੁਇੰਟਲ ਖਰਚਾ ਕਰਨ ਉਪਰੰਤ ਇਸ ਬੀਜ ਨੂੰ 3800 ਕੁਇੰਟਲ ਦੇ ਹਿਸਾਬ ਨਾਲ ਵੇਚਿਆ ਜਾਂਦਾ ਸੀ। ਇਸ ਦੇ ਉਲਟ ਕਣਕ ਦਾ ਬੀਜ ਖਰਾਬ ਹੋਣ ਕਾਰਨ ਲੁਧਿਆਣਾ ਦੇ ਇੱਕ ਵਪਾਰੀ ਨੂੰ 2600 ਕੁਇੰਟਲ ਦੇ ਹਿਸਾਬ ਨਾਲ ਕੁੱਲੀ ਬੋਲੀ ਰਾਹੀਂ ਵੇਚਿਆ ਗਿਆ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਮੇਂ ਵਿੱਚ ਸੂਬੇ ਵਿੱਚ ਹੜ ਆਉਣ ਕਾਰਨ ਸਰਕਾਰ ਨੇ ਕਣਕ ਦੀ ਬਿਜਾਈ ਲਈ ਕਿਸਾਨਾਂ ਨੂੰ ਮੁਫ਼ਤ ਦਿੱਤਾ ਸੀ। ਇਸ ਦੇ ਬਾਵਜੂਦ ਬੀਜ ਨਿਗਮ ਦੇ ਗੁਦਾਮਾਂ ਵਿੱਚ ਪਿਆ ਬੀਜ ਬੱਚਤ ਵਿੱਚ ਆ ਜਾਣ ਕਾਰਨ ਖਰਾਬ ਹੋਣਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

ਬੀਜ ਨਿਗਮ ਨੇ ਸੂਬੇ ਵਿੱਚ ਚਾਰ ਮੁੱਖ ਕੇਂਦਰ ਕਰਤਾਰਪੁਰ, ਲਾਡੋਵਾਲ, ਕੋਟਕਪੂਰਾ ਅਤੇ ਸੋਹਲ ਵਿੱਚ ਬੀਜ ਰੱਖਿਆ ਹੋਇਆ ਸੀ। ਬੀਜ ਨਿਗਮ ਸੈਂਟਰ ਕਰਤਾਰਪੁਰ ਦੇ ਗੋਦਾਮ ਵਿੱਚੋਂ ਕਣਕ ਵੇਚੇ ਜਾਣ ਉਪਰੰਤ ਮਾਰਕੀਟ ਕਮੇਟੀ ਜਲੰਧਰ ਸ਼ਹਿਰੀ ਦੇ ਕਰਮਚਾਰੀਆਂ ਦੀ ਕਥਿਤ ਅਣਦੇਖੀ ਕਾਰਨ ਵੇਚੀ ਕਣਕ ਉੱਪਰ ਮਾਰਕੀਟ ਕਮੇਟੀ ਦੀ ਫੀਸ ਲੈਣ ਵਿੱਚ ਕੋਈ ਦਿਲਚਸਪੀ ਨਾ ਦਿਖਾਉਣ ਕਾਰਨ ਕਮੇਟੀ ਨੂੰ ਵਿੱਤੀ ਘਾਟਾ ਸਹਿਣ ਲਈ ਮਜਬੂਰ ਹੋਣਾ ਪੈ ਰਿਹਾ ਹੈ।

ਇਸ ਸਬੰਧੀ ਪੰਜਾਬ ਰਾਜ ਬੀਜ ਨਿਗਮ ਦੇ ਚੇਅਰਮੈਨ ਮਹਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਬੀਜ ਨਿਗਮ ਦੇ ਗੁਦਾਮਾਂ ਵਿੱਚ ਪਿਆ 15 ਹਜ਼ਾਰ ਕੁਇੰਟਲ ਤੋਂ ਵੱਧ ਬੀਜ ਪਿਛਲੇ ਕੁਝ ਸਾਲਾਂ ਤੋਂ ਬੱਚਤ ਵਿੱਚ ਪਿਆ ਹੋਣ ਕਾਰਨ ਖਰਾਬ ਹੋ ਗਿਆ ਸੀ। ਇਸ ਦੀ ਜਾਂਚ ਕਰਵਾਉਣ ਉਪਰੰਤ ਲੈਬਾਰਟਰੀ ਦੀ ਰਿਪੋਰਟ ਅਨੁਸਾਰ ਇੱਥੇ ਪਿਆ ਬੀਜ ਹੁਣ ਕਣਕ ਦੀ ਬਿਜਾਈ ਕਰਨ ਦੇ ਯੋਗ ਨਹੀਂ ਹੈ। ਇਸ ਕਾਰਨ ਇਸ ਕਣਕ ਨੂੰ 2600 ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਖੁੱਲੀ ਬੋਲੀ ਰਾਹੀਂ ਵੇਚ ਦਿੱਤਾ ਗਿਆ ਹੈ।

ਮਾਰਕੀਟ ਕਮੇਟੀ ਜਲੰਧਰ ਸ਼ਹਿਰੀ ਦੇ ਪ੍ਰਧਾਨ ਗੁਰਪਾਲ ਸਿੰਘ ਮਾਂਗੇਕੀ ਨੇ ਦੱਸਿਆ ਕਿ ਕਣਕ ਦੇ ਬੀਜ ਵੇਚਣ ਤੇ ਮਾਰਕੀਟ ਕਮੇਟੀ ਵੱਲੋਂ ਫੀਸ ਨਹੀਂ ਲਈ ਜਾਂਦੀ ਪਰ ਇਹ ਖਰਾਬ ਬੀਜ ਨੂੰ ਕਣਕ ਵਜੋਂ ਵੇਚਿਆ ਗਿਆ ਹੈ। ਉਨ੍ਹਾਂ ਮਾਰਕੀਟ ਕਮੇਟੀ ਦੀ ਫੀਸ ਦੀ ਪਰਚੀ ਨਾ ਕੱਟਣ ਵਾਲੇ ਕਰਮਚਾਰੀਆਂ ਦੀ ਜਾਂਚ ਕਰਕੇ ਉਨ੍ਹਾਂ ਵਿਰੁੱਧ ਵਿਭਾਗੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ।

Related posts

23 ਨਗਰ ਨਿਗਮਾਂ ’ਚ ਭਾਜਪਾ ਗੱਠਜੋੜ ਦਾ ਦਬਦਬਾ; ਵਿਰੋਧੀ ਪਛੜੇ

Current Updates

ਕਿਰਾਏਦਾਰਾਂ ਨੂੰ ਵੀ ਮਿਲੇਗੀ ਮੁਫ਼ਤ ਬਿਜਲੀ ਅਤੇ ਪਾਣੀ ਦੀ ਸਹੂਲਤ: ਕੇਜਰੀਵਾਲ

Current Updates

ਵੈਸ਼ਨੋ ਦੇਵੀ ਕਾਲਜ ਨੂੰ MBBS ਕੋਰਸ ਚਲਾਉਣ ਲਈ ਦਿੱਤੀ ਇਜਾਜ਼ਤ ਵਾਪਸ ਲਈ

Current Updates

Leave a Comment