September 13, 2026
ਖਾਸ ਖ਼ਬਰਚੰਡੀਗੜ੍ਹਪੰਜਾਬ

ਪ੍ਰਦੂਸ਼ਣ ਸਮੱਸਿਆ ਦੇ ਹੱਲ ਦਾ ਹਿੱਸਾ ਬਣੀਏ: ਡਾ. ਆਸ਼ਾ

Let's be a part of the solution to the pollution problem. hope
-ਮਿਸ਼ਨ ਲਾਈਫ਼ ਤਹਿਤ ਵਣ ਰੇੰਜ (ਵਿਸਥਾਰ) ਨੇ ਮਨਾਇਆ ਵਾਤਾਵਰਣ ਦਿਵਸ
-ਏਸ਼ੀਅਨ ਗਰੁੱਪ ਆਫ਼ ਕਾਲਜਿਜ਼ ਵਿਖੇ ਕਰਵਾਇਆ ਸਮਾਰੋਹ

ਪਟਿਆਲਾ : ਹੁਣ ਉਹ ਸਮਾਂ ਆ ਗਿਆ ਹੈ ਜਦੋਂ ਸਾਨੂੰ ਸਾਰਿਆਂ ਨੂੰ ਰਲਕੇ ਪ੍ਰਦੂਸ਼ਨ ਦੀ ਸਮੱਸਿਆ ਦੇ ਹੱਲ ਦਾ ਹਿੱਸਾ ਬਨਣ ਦੀ ਲੋੜ ਹੈ, ਕਿਉਂਕਿ ਇਹ ਸਮੱਸਿਆ ਮਨੁੱਖੀ ਹੋਂਦ ਲਈ ਖਤਰਾ ਬਣਕੇ ਖੜੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਾਤਾਵਰਣ ਮਾਹਿਰ ਅਤੇ ਸਰਕਾਰੀ ਕੋ-ਐਡ ਮਲਟੀਪਰਪਜ਼ ਸਕੂਲ ਦੇ ਲੈਕਚਰਾਰ ਡਾ. ਆਸ਼ਾ ਕਿਰਨ ਨੇ ਪ੍ਰਗਟ ਕੀਤੇ। ਉਹ ਏਸ਼ੀਅਨ ਗਰੁੱਪ ਆਫ਼ ਕਾਲਜਿਜ ਵਿਖੇ ਵਿਸ਼ਵ ਵਾਤਾਵਰਣ ਦਿਵਸ ਨੂੰ ਸਮਰਪਿਤ ਸਮਾਰੋਹ ਨੂੰ ਬਤੌਰ ਮੁੱਖ ਵਕਤਾ ਸੰਬੋਧਿਤ ਕਰ ਰਹੇ ਸਨ। ਸਮਾਰੋਹ ਭਾਰਤ ਸਰਕਾਰ ਦੇ ਮਿਸ਼ਨ ਲਾਈਫ਼ ਅਤੇ ਪੰਜਾਬ ਸਰਕਾਰ ਦੀ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਹਰਿਆਵਲ ਲਹਿਰ ਤਹਿਤ ਵਣ ਮੰਡਲ ਅਫ਼ਸਰ (ਵਿਸਥਾਰ) ਪਟਿਆਲਾ ਸੁਸ੍ਰੀ ਵਿੱਦਿਆ ਸਾਗਰੀ ਆਈਐਫਐਸ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਵਣ ਰੇੰਜ (ਵਿਸਥਾਰ) ਪਟਿਆਲਾ ਵੱਲੋੰ ਕਰਵਾਇਆ ਗਿਆ।
ਸਮਾਰੋਹ ਦੀ ਪ੍ਰਧਾਨਗੀ ਪ੍ਰਿੰਸੀਪਲ ਡਾ. ਸੰਜੀਵ ਮੋਦੀ ਨੇ ਕੀਤੀ, ਜਦਕਿ ਪ੍ਰਸਿੱਧ ਸਮਾਜ ਸੇਵਕ ਅਤੇ ਏਸ਼ੀਅਨ ਕਾਲਜਿਜ ਮੈਨੇਜਮੈੰਟ ਕਮੇਟੀ ਦੇ ਜਨਰਲ ਸਕੱਤਰ ਸ਼ਿੰਗਾਰ ਸਿੰਘ ਖਰੌੜ ਬਤੌਰ ਮੁੱਖ ਮਹਿਮਾਨ ਪਧਾਰੇ। ਵਣ ਰੇੰਜ ਅਫ਼ਸਰ (ਵਿਸਥਾਰ) ਪਟਿਆਲਾ ਸੁਰਿੰਦਰ ਸ਼ਰਮਾ ਅਤੇ ਕਾਲਜ ਮੈਨੇਜਮੈਂਟ ਕਮੇਟੀ ਮੈੰਬਰ ਜਗਦੇਵ ਸਿੰਘ ਖਰੌੜ ਵਿਸ਼ੇਸ਼ ਮਹਿਮਾਨਾਂ ਵਜੋੰ ਪਧਾਰੇ।
ਡਾ. ਆਸ਼ਾ ਕਿਰਨ ਨੇ ਵਿਸ਼ਵ ਵਾਤਾਵਰਣ ਦਿਵਸ ਦੇ ਇਤਿਹਾਸਿਕ-ਤਕਨੀਕੀ ਪਹਿਲੂਆਂ ਅਤੇ ਇਸ ਸਾਲ ਦੇ ਥੀਮ ‘ਪਲਾਸਟਿਕ ਪ੍ਰਦੂਸ਼ਨ ਦੇ ਹੱਲ’ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਵਿਦਿਆਰਥੀਆਂ ਨੂੰ ਵਾਤਾਵਰਣ ਪੱਖੀ ਆਦਤਾਂ ਆਪਣੀ ਜੀਵਨਸ਼ੈਲੀ ਵਿੱਚ ਅਪਣਾਉਣ ਲਈ ਪ੍ਰੇਰਿਤ ਕੀਤਾ। ਮੁੱਖ ਮਹਿਮਾਨ ਸ਼ਿੰਗਾਰ ਸਿੰਘ ਖਰੌੜ ਨੇ ਵਾਤਾਵਰਣ ਮੁੱਦਿਆਂ ਨੂੰ ਵਣ ਰੇੰਜ (ਵਿਸਥਾਰ) ਪਟਿਆਲਾ ਵੱਲੋੰ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ। ਪ੍ਰਿੰਸੀਪਲ ਡਾ. ਮੋਦੀ ਨੇ ਕਿਹਾ ਕਿ ਭਾਰਤੀ ਸਭਿਆਚਾਰ ਹਮੇਸ਼ਾ ਤੋਂ ਹੀ ਵਾਤਾਵਰਣ ਹਿੱਤਾਂ ਦਾ ਪੈਰੋਕਾਰ ਰਿਹਾ ਹੈ। ਵਣ ਰੇਂਜ ਅਫ਼ਸਰ ਸੁਰਿੰਦਰ ਸ਼ਰਮਾ ਨੇ ਵਣ ਵਿਭਾਗ ਦੀ ਆਈ ਹਰਿਆਲੀ ਐਪ, ਵਣ ਖੇਤੀ ਪ੍ਰੋਜੈਕਟ ਅਤੇ ਈ-ਟਿੰਬਰ ਪੋਰਟਲ ਬਾਰੇ ਦੱਸਿਆ। ਬੀਟ ਅਫ਼ਸਰ ਅਮਨ ਅਰੋੜਾ ਨੇ ਮਿਸ਼ਨ ਲਾਈਫ ਤਹਿਤ ਵਾਤਾਵਰਣ ਪੱਖੀ ਜੀਵਨਸ਼ੈਲੀ ਅਪਣਾਉਣ ਦੀ ਸੌਂਹ ਚੁਕਵਾਈ। ਡਾ. ਪਰਮਜੀਤ ਮੰਗਤ ਨੇ ਬਾਖੂਬੀ ਮੰਚ ਸੰਚਾਲਨ ਕੀਤਾ। ਵਿਦਿਆਰਥੀਆਂ ਦੇ ਪੇਂਟਿੰਗ, ਪ੍ਰਸ਼ਨੋਤਰੀ, ਸਲੋਗਨ, ਪੋਸਟਰ, ਭਾਸ਼ਣ ਮੁਕਾਬਲੇ ਕਰਵਾਏ ਗਏ ਅਤੇ ਜੇਤੂਆਂ ਨੂੰ ਸਨਮਾਨਿਤ ਕੀਤਾ ਗਿਆ। ਕਾਲਜ ਵਿੱਚ ਪੌਦਾਰੋਪਣ ਮੁਹਿੰਮ ਚਲਾਕੇ ਗੁਲਮੋਹਰ ਅਤੇ ਅੰਬ ਦੇ ਤੀਹ ਬੂਟੇ ਲਗਾਏ। ਇਸ ਤੋਂ ਇਲਾਵਾ ਵਾਤਾਵਰਣ ਸਾਹਿਤ ਅਤੇ ਬੂਟੇ ਵੀ ਵੰਡੇ ਗਏ। ਇਸ ਮੌਕੇ ਤੇ ਵਣ ਬਲਾਕ ਅਫ਼ਸਰ ਮਹਿੰਦਰ ਚੌਧਰੀ, ਵਣ ਬੀਟ ਅਫ਼ਸਰ ਮਨਵੀਨ ਕੌਰ, ਪੂਜਾ ਜਿੰਦਲ ਅਤੇ ਹੋਰ ਪਤਵੰਤੇ ਲੋਕ ਹਾਜ਼ਰ ਸਨ।

Related posts

तेजिंदर मेहता ने डीपीसी अध्यक्ष का पदभार संभाला

Current Updates

ਹਿਮਾਚਲ ਪ੍ਰਦੇਸ਼ ਵਿੱਚ ਬਰਫ਼ਬਾਰੀ ਕਾਰਨ ਕੜਾਕੇ ਦੀ ਠੰਢ

Current Updates

ਲੇਖਕਾ ਮਧੂ ਕਿਸ਼ਵਰ ਦੇ ਦਫ਼ਤਰ ਨੋਟਿਸ ਦੇਣ ਪਹੁੰਚੀ ਚੰਡੀਗੜ੍ਹ ਪੁਲੀਸ

Current Updates

Leave a Comment