November 6, 2026
ਖਾਸ ਖ਼ਬਰਪੰਜਾਬਰਾਸ਼ਟਰੀ

ਸੁਰੱਖਿਆ ਪ੍ਰਬੰਧਾਂ ਹੇਠ ਦਲਜੀਤ ਸਿੰਘ ਦਾ ਪਿੰਡ ਵਿੱਚ ਹੋਇਆ ਸਸਕਾਰ

ਸੁਰੱਖਿਆ ਪ੍ਰਬੰਧਾਂ ਹੇਠ ਦਲਜੀਤ ਸਿੰਘ ਦਾ ਪਿੰਡ ਵਿੱਚ ਹੋਇਆ ਸਸਕਾਰ

ਮਾਨਸਾ- ਮਾਨਸਾ ਨੇੜਲੇ ਪਿੰਡ ਭੰਮੇ ਕਲਾਂ ਦੇ ਨੌਜਵਾਨ ਦਲਜੀਤ ਸਿੰਘ ਦਾ ਹਾਈ ਕੋਰਟ ਦੇ ਆਦੇਸ਼ਾਂ ਤੋਂ ਬਾਅਦ ਪੀ ਜੀ ਆਈ ਤੋਂ ਪੋਸਟਮਾਰਟਮ ਹੋਣ ਉਪਰੰਤ ਵੀਰਵਾਰ ਬਾਅਦ ਦੁਪਹਿਰ ਪੁਲੀਸ ਸੁਰੱਖਿਆ ਪ੍ਰਬੰਧਾਂ ਹੇਠ ਪਰਿਵਾਰ ਵੱਲੋਂ ਅੰਤਿਮ ਸਸਕਾਰ ਕਰ ਦਿੱਤਾ ਗਿਆ। ਇਸ ਦੌਰਾਨ ਅਦਾਲਤ ਦੇ ਆਦੇਸ਼ਾਂ ਮੁਤਾਬਕ ਕੋਈ ਵੀ ਰਾਜਨੇਤਾ ਨਹੀਂ ਪਹੁੰਚਿਆ। ਪਿਤਾ ਜਰਨੈਲ ਸਿੰਘ ਨੇ ਕਿਹਾ ਕਿ ਅਦਾਲਤ ਦੇ ਆਦੇਸ਼ਾਂ ਮੁਤਾਬਕ ਸਾਰੇ ਪਰਿਵਾਰ ਨੇ ਸਹਿਮਤੀ ਨਾਲ ਦਲਜੀਤ ਦਾ ਅੰਤਿਮ ਸਸਕਾਰ ਕੀਤਾ ਹੈ।

ਮੌਤ ਦੇ 10 ਦਿਨਾਂ ਬਾਅਦ ਜਦੋਂ ਅੰਤਿਮ ਸਸਕਾਰ ਲਈ ਪੀ ਜੀ ਆਈ ਤੋਂ ਪੋਸਟਮਾਰਟਮ ਹੋਣ ਉਪਰੰਤ ਦਲਜੀਤ ਦੀ ਮ੍ਰਿਤਕ ਦੇਹ ਪਿੰਡ ਪਹੁੰਚੀ ਤਾਂ ਪਰਿਵਾਰ ਅਤੇ ਪਿੰਡ ਵਾਸੀ ਬਿਲਕ ਉੱਠੇ। ਦਲਜੀਤ ਦਾ ਮੂੰਹ ਦੇਖਦੇ ਹੀ ਪਰਿਵਾਰ ਕੁਰਲਾ ਉੱਠਿਆ ਅਤੇ ਭੈਣ ਅਮਰਜੀਤ ਕੌਰ ਨੇ ਕਿਹਾ ਕਿ ਨਸ਼ੇ ਅਤੇ ਸਰਕਾਰ ਦੀ ਲਾਪਰਵਾਹੀ ਕਰਕੇ ਹੀ ਦਲਜੀਤ ਦੀ ਮੌਤ ਹੋਈ ਹੈ। ਉਹ ਸਾਡਾ ਇਕਲੌਤਾ ਭਰਾ ਸੀ। ਉਨ੍ਹਾਂ ਕਿਹਾ ਕਿ ਸਰਕਾਰ ਜੇ ਕੁਝ ਕਰ ਸਕਦੀ ਹੈ ਤਾਂ ਨਸ਼ੇ ਨੂੰ ਲਗਾਮ ਪਾਵੇ ਤਾਂ ਜੋ ਦਲਜੀਤ ਵਾਂਗ ਕੋਈ ਹੋਰ ਨੌਜਵਾਨ ਨਸ਼ੇ ਦੀ ਭੇਟ ਨਾ ਚੜ੍ਹੇ।

ਜ਼ਿਕਰਯੋਗ ਹੈ ਕਿ 27 ਅਕਤੂਬਰ ਨੂੰ ਦਲਜੀਤ ਦੀ ਭੇਦਭਰੀ ਹਾਲਤ ਵਿੱਚ ਮੌਤ ਹੋ ਗਈ ਸੀ ਅਤੇ ਕੁਝ ਵਿਅਕਤੀ ਉਸ ਨੂੰ ਸੜਕ ਕਿਨਾਰੇ ਸੁੱਟ ਕੇ ਚਲੇ ਗਏ ਸਨ। ਪੁਲੀਸ ਨੇ ਉਸ ਦੀ ਮੌਤ ਨੂੰ ਲੈ ਕੇ ਤਿੰਨ ਵਿਅਕਤੀਆਂ ‘ਤੇ ਇਰਾਦਾ ਕਤਲ ਦਾ ਮਾਮਲਾ ਦਰਜ ਕੀਤਾ ਹੈ, ਜਦੋਂ ਕਿ ਪਰਿਵਾਰ ਦਾ ਕਹਿਣਾ ਹੈ ਕਿ ਦਲਜੀਤ ਦੀ ਮੌਤ ਨਸ਼ੇ ਦੀ ਓਵਰਡੋਜ਼ ਨਾਲ ਹੋਈ ਹੈ। ਉਸ ਦਾ ਏਮਜ਼ ਬਠਿੰਡਾ ਅਤੇ ਬਾਅਦ ਵਿੱਚ ਹਾਈ ਕੋਰਟ ਦੇ ਆਦੇਸ਼ਾਂ ‘ਤੇ ਪੀ ਜੀ ਆਈ ਚੰਡੀਗੜ੍ਹ ਵਿਖੇ ਦੋ ਵਾਰ ਪੋਸਟਮਾਰਟਮ ਕਰਵਾਇਆ ਗਿਆ। ਉਸ ਦੇ ਅੰਤਿਮ ਸਸਕਾਰ ਮੌਕੇ ਪਿੰਡ ਵਿੱਚ ਪੁਲੀਸ ਦਾ ਪਹਿਰਾ ਲੱਗਿਆ ਰਿਹਾ ਅਤੇ ਬਾਹਰਲੇ ਵਿਅਕਤੀਆਂ ਨੂੰ ਉੱਥੇ ਆਉਣ-ਜਾਣ ਨਹੀਂ ਦਿੱਤਾ ਗਿਆ।

Related posts

ਪਹਿਲੇ ਦਿਨ 1.65 ਕਰੋੜ ਸ਼ਰਧਾਲੂਆਂ ਨੇ ਇਸ਼ਨਾਨ ਕੀਤਾ

Current Updates

ਪਾਕਿਸਤਾਨ ਨੂੰ UNSC ਦੇ ਅਤਿਵਾਦ ਵਿਰੋਧੀ ਪੈਨਲ ਦਾ ਉਪ-ਚੇਅਰਪਰਸਨ ਨਾਮਜ਼ਦ ਕੀਤੇ ਜਾਣ ’ਤੇ ਕਾਂਗਰਸ ਵੱਲੋਂ ਟਿੱਪਣੀ

Current Updates

ਸਿੰਧੂ ਜਲ ਸੰਧੀ ਦੀ ਮੁਅੱਤਲੀ ਮਗਰੋਂ ਭਾਰਤ ਨੇ ਬਗਲੀਹਾਰ ਡੈਮ ਰਾਹੀਂ ਦਾ ਪਾਣੀ ਦਾ ਪ੍ਰਵਾਹ ਰੋਕਿਆ: ਸੂਤਰ

Current Updates

Leave a Comment