ਸੈਸ਼ਨ 2021-22 ਵਿੱਚ ਪ੍ਰਮੋਟਡ ਤੇ ਬਦਲੀ ਕਰਵਾਉਣ ਵਾਲਿਆਂ ਨੂੰ ਦੋ ਸਾਲਾਂ ਠਹਿਰ ਦੀ ਸ਼ਰਤ ਤੋਂ ਛੋਟ ਦਿੱਤੀ ਜਾਵੇ
ਚੰਡੀਗੜ੍ਹ :ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮੁਕੇਸ਼ ਕੁਮਾਰ ਅਤੇ ਵਿੱਤ ਸਕੱਤਰ ਅਸ਼ਵਨੀ ਅਵਸਥੀ ਨੇ ਦੱਸਿਆ ਕਿ ਸਾਲ 2021-22 ਵਿੱਚ ਬਦਲੀ ਕਰਵਾਉਣ ਵਾਲੇ ਅਤੇ ਪਦਉੱਨਤ (ਪ੍ਰਮੋਟਡ) ਹੋਣ ਵਾਲੇ ਵੱਡੀ ਗਿਣਤੀ ਅਧਿਆਪਕਾਂ ਨੂੰ ਦੋ ਸਾਲ ਦੀ ਠਹਿਰ ਪੂਰੀ ਨਾ ਹੋਣ ਦੇ ਹਵਾਲੇ ਨਾਲ ਇਸ ਵਾਰ ਬਦਲੀ ਦਾ ਮੌਕਾ ਨਹੀਂ ਦਿੱਤਾ ਗਿਆ ਹੈ, ਜਦ ਕੇ ਉਨ੍ਹਾਂ ਦੇ ਕੁੱਝ ਕੁ ਦਿਨਾਂ ਤੋਂ ਲੈ ਕੇ ਕੁੱਝ ਮਹੀਨਿਆਂ ਦਾ ਹੀ ਅੰਤਰ ਸੀ। ਜਿਸ ਕਾਰਨ ਆਗੂਆਂ ਨੇ ਅਜਿਹੇ ਅਧਿਆਪਕਾਂ ਨੂੰ ਮੌਜੂਦਾ ਬਦਲੀ ਪ੍ਰਕਿਰਿਆ ਵਿੱਚ ਯੋਗ ਮੰਨਦਿਆਂ ਬਦਲੀ ਪੋਰਟਲ ਨੂੰ ਮੁੜ ਖੋਲਣ ਅਤੇ ਅਧਿਆਪਕਾਂ ਨੂੰ ਰਜਿਸਟ੍ਰੇਸ਼ਨ ਦਾ ਮੁੜ ਮੌਕਾ ਦੇਣ ਦੀ ਮੰਗ ਕੀਤੀ ਹੈ। ਇਸੇ ਤਰ੍ਹਾਂ ਬਦਲੀ ਨੀਤੀ ਤੋਂ ਬਾਹਰ ਰੱਖੇ ਮੁੱਖ ਅਧਿਆਪਕਾਂ (ਹੈਡਮਾਸਟਰਾਂ) ਵੱਲੋਂ ਵੀ ਮੰਗ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਦੀਆਂ ਬਦਲੀਆਂ ਨੂੰ ਵੀ ਪੋਰਟਲ ਰਾਹੀਂ ਵਿਚਾਰਿਆ ਜਾਵੇ।