YouTube ‘ਤੇ ਰਿਲੀਜ਼ ਦੇ 3 ਘੰਟਿਆਂ ਦੇ ਅੰਦਰ 3.9 ਮਿਲੀਅਨ ਵਿਊਜ਼
ਚੰਡੀਗੜ੍ਹ: ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ‘ਮੇਰਾ ਨਾ’ ਸ਼ੁੱਕਰਵਾਰ ਨੂੰ ਉਨ੍ਹਾਂ ਦੇ ਅਧਿਕਾਰਤ ਯੂਟਿਊਬ ਹੈਂਡਲ ‘ਤੇ ਰਿਲੀਜ਼ ਹੋ ਗਿਆ ਹੈ। ਗੀਤ ਨੇ ਕਾਫੀ ਹਲਚਲ ਮਚਾ ਦਿੱਤੀ ਹੈ ਕਿਉਂਕਿ ਇਸ ਦੇ ਰਿਲੀਜ਼ ਹੋਣ ਦੇ 3 ਘੰਟਿਆਂ ਦੇ ਅੰਦਰ ਹੀ ਇਸ ਨੂੰ 3.9 ਮਿਲੀਅਨ ਵਿਊਜ਼ ਨੂੰ ਪਾਰ ਕਰ ਗਿਆ ਹੈ।ਮੂਸੇਵਾਲਾ ਦੇ ਸੋਸ਼ਲ ਮੀਡੀਆ ਚੈਨਲ ਉਪਰ ਰਿਲੀਜ਼ ਹੋਇਆ ਇਹ ਗੀਤ ਪਹਿਲੇ ਘੰਟੇ ਵਿੱਚ 20 ਲੱਖ ਲੋਕਾਂ ਨੇ ਸੁਣਿਆ। ਇਸ ਦੌਰਾਨ 7 ਲੱਖ ਲੋਕਾਂ ਨੇ ਗੀਤ ਨੂੰ ਲਾਈਕ ਕੀਤਾ ਅਤੇ ਡੇਢ ਲੱਖ ਟਿੱਪਣੀਆਂ ਕੀਤੀਆਂ ਗਈਆਂ। ਇਸ ਗੀਤ ਵਿੱਚ ਨਾਇਜੀਰੀਅਨ ਰੈਪਰ ਬਰਨਾ ਬੁਆਏ ਅਤੇ ਸਪੀਕ ਬੈਗਲਿਜ਼ ਨੇ ਆਵਾਜ਼ ਦਿੱਤੀ ਹੈ। ਇਹ ਗੀਤ 3 ਮਿੰਟ 26 ਸੈਕਿੰਡ ਦਾ ਹੈ। ਸਿੱਧੂ ਮੂਸੇਵਾਲਾ ਦੀ ਮਾਨਸਾ ਨੇੜਲੇ ਪਿੰਡ ਜਵਾਹਰਕੇ ਵਿਖੇ 29 ਮਈ ਨੂੰ ਕਤਲ ਕਰ ਦਿੱਤਾ ਗਿਆ ਸੀ ਤੇ ਉਸ ਪਿੱਛੋਂ ਇਹ ਉਸ ਦਾ ਰਿਲੀਜ਼ ਹੋਇਆ ਤੀਸਰਾ ਗੀਤ ਹੈ।
ਮੂਸੇਵਾਲਾ ਦੇ ਪ੍ਰਸ਼ੰਸਕ ਇਸ ਗੀਤ ਦੇ ਰਿਲੀਜ਼ ਹੋਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ ਕਿਉਂਕਿ 4 ਦਿਨ ਪਹਿਲਾਂ ਮ੍ਰਿਤਕ ਗਾਇਕ ਦੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ ‘ਤੇ ਇਸ ਸਬੰਧੀ ਇਕ ਪੋਸਟ ਸ਼ੇਅਰ ਕੀਤੀ ਗਈ ਸੀ। ਇਹ ਗੀਤ ਸਟੀਲ ਬੈਂਗਲਜ਼ ਦੇ ਸੰਗੀਤ ਦੁਆਰਾ ਤਿਆਰ ਬਰਨਾ ਬੁਆਏ ਦੇ ਸਹਿਯੋਗ ਨਾਲ ਹੈ। ‘ਮੇਰਾ ਨਾ’ ਮੂਸੇਵਾਲਾ ਦਾ ਤੀਜਾ ਗੀਤ ਹੈ ਜੋ ਉਸ ਦੀ ਮੌਤ ਤੋਂ ਬਾਅਦ ਅਧਿਕਾਰਤ ਤੌਰ ‘ਤੇ ਰਿਲੀਜ਼ ਹੋਇਆ ਹੈ। ਗਾਇਕ ਦਾ ਪਹਿਲਾ ਗੀਤ, SYL, ਜੂਨ 2022 ਵਿੱਚ ਰਿਲੀਜ਼ ਹੋਇਆ ਸੀ, ਜੋ ਕਿ ਪੰਜਾਬ ਦੀ ਹਰਿਆਣਾ ਨਾਲ ਪਾਣੀ ਦੀ ਵੰਡ ਸੰਧੀ ਦਾ ਵਰਣਨ ਕਰਦਾ ਹੈ। ਗੀਤ ਨੂੰ ਰਿਲੀਜ਼ ਦੇ 2 ਦਿਨਾਂ ਬਾਅਦ ਬੈਨ ਕਰ ਦਿੱਤਾ ਗਿਆ ਸੀ, ਹਾਲਾਂਕਿ, ਪਲੇਟਫਾਰਮ ‘ਤੇ ਮੌਜੂਦ ਹੋਣ ਤੱਕ ਇਸ ਨੂੰ ਯੂਟਿਊਬ ‘ਤੇ 2.7 ਕਰੋੜ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ। ਮੂਸੇਵਾਲਾ ਦਾ ਦੂਜਾ ਗੀਤ ‘ਵਾਰ’ ਪੰਜਾਬ ਦੇ ਮਹਾਨ ਯੋਧੇ ਹਰੀ ਸਿੰਘ ਨਲਵਾ ਦੇ ਜੀਵਨ ਬਾਰੇ ਸੀ, ਜੋ ਸਿੱਖ ਸਾਮਰਾਜ ਦੀ ਫੌਜ, ਸਿੱਖ ਖਾਲਸਾ ਫੌਜ ਦੇ ਕਮਾਂਡਰ-ਇਨ-ਚੀਫ ਸਨ।