October 15, 2026
ਖਾਸ ਖ਼ਬਰਚੰਡੀਗੜ੍ਹਪੰਜਾਬਰਾਸ਼ਟਰੀ

ਭਾਜਪਾ ਤੇ ਅਕਾਲੀ ਦਲ ਦੇ ਵਿਦਿਆਰਥੀ ਵਿੰਗਾਂ ਏ ਬੀ ਵੀ ਪੀ ਅਤੇ ਐੱਸ ਓ ਆਈ ਵਿਚਾਲੇ ਗੱਠਜੋੜ

ਭਾਜਪਾ ਤੇ ਅਕਾਲੀ ਦਲ ਦੇ ਵਿਦਿਆਰਥੀ ਵਿੰਗਾਂ ਏ ਬੀ ਵੀ ਪੀ ਅਤੇ ਐੱਸ ਓ ਆਈ ਵਿਚਾਲੇ ਗੱਠਜੋੜ

ਚੰਡੀਗੜ੍ਹ-  ਪੰਜਾਬ ਯੂਨੀਵਰਸਿਟੀ ਕੈਂਪਸ ਵਿੱਚ ਭਲਕੇ 31 ਅਗਸਤ ਨੂੰ ਹੋਣ ਜਾ ਰਹੀਆਂ ਵਿਦਿਆਰਥੀ ਕੌਂਸਲ ਚੋਣਾਂ ਲਈ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਿਦਿਆਰਥੀ ਵਿੰਗਾਂ ਏ ਬੀ ਵੀ ਪੀ ਅਤੇ ਐੱਸ ਓ ਆਈ ਦਾ ਗਠਜੋੜ ਹੋ ਗਿਆ ਹੈ। ਐੱਸ ਓ ਆਈ ਦੇ ਕੌਮੀ ਜਨਰਲ ਸਕੱਤਰ ਜਸ਼ਨਪ੍ਰੀਤ ਸਿੰਘ ਅਤੇ ਏ ਬੀ ਵੀ ਪੀ ਦੇ ਗੌਰਵਵੀਰ ਸਿੰਘ ਸੋਹਲ, ਜਸਕਰਨ ਭੁੱਲਰ, ਪਰਵਿੰਦਰ ਸਿੰਘ ਨੇਗੀ ਸਮੇਤ ਹੋਰ ਅਹੁਦੇਦਾਰਾਂ ਨੇ ਗੱਠਜੋੜ ਹੋਣ ਉਪਰੰਤ ਸੈਕਟਰ 14 ਦੇ ਗੁਰਦੁਆਰਾ ਸਾਹਿਬ ਮੱਥਾ ਟੇਕਿਆ।

ਐੱਸ ਓ ਆਈ ਦੇ ਪ੍ਰਧਾਨਗੀ ਉਮੀਦਵਾਰ ਦੇ ਨਾਮਜਦਗੀ ਕਾਗਜ਼ ਅਥਾਰਿਟੀ ਵੱਲੋਂ ਰੱਦ ਕਰ ਦਿੱਤੇ ਜਾਣ ਮਗਰੋਂ ਹੁਣ ਇਹ ਜਥੇਬੰਦੀ ਪ੍ਰਧਾਨਗੀ ਦੀ ਚੋਣ ਨਹੀਂ ਲੜ ਰਹੀ ਜਿਸ ਦੇ ਚਲਦਿਆਂ ਏ ਬੀ ਵੀ ਪੀ ਨੂੰ ਬਿਨਾਂ ਸ਼ਰਤ ਸਮਰਥਨ ਦੇ ਦਿੱਤਾ ਗਿਆ ਹੈ ਅਤੇ ਭਲਕੇ 31 ਅਗਸਤ ਨੂੰ ਹੋਣ ਜਾ ਰਹੀ ਵੋਟਿੰਗ ਵਿੱਚ ਐੱਸ ਓ ਆਈ ਦੇ ਸਮਰਥਕ ਏ ਬੀ ਵੀ ਪੀ ਨੂੰ ਸਹਿਯੋਗ ਦੇਣਗੇ। ਐੱਸ ਓ ਆਈ ਅਤੇ ਏ ਬੀ ਵੀ ਪੀ ਦੇ ਆਗੂ ਗਠਜੋੜ ਹੋਣ ਉਪਰੰਤ ਜਾਣਕਾਰੀ ਦਿੰਦੇ ਹੋਏ।

Related posts

ਭਵਾਨੀ ਦੀਕਸ਼ਾ ਵਿਰਾਮਣਾ 2024: ਤਕਨੀਕ ਸਹੀ ਵਰਤੋਂ ਕਰਦਿਆਂ 10 ਲਾਪਤਾ ਬੱਚਿਆਂ ਨੂੰ ਲੱਭਿਆ

Current Updates

ਡਬਲਿਨ: ਭਾਰਤੀ ਮੂਲ ਦੇ ਟੈਕਸੀ ਡਰਾਈਵਰ ’ਤੇ ਹਮਲਾ, ਜਾਂਚ ਸ਼ੁਰੂ

Current Updates

ਜ਼ੀਰਕਪੁਰ ਬਾਈਪਾਸ ਯੋਜਨਾ: ਪੰਜਾਬ ਵਿਚ ਪਹਿਲੇ ਜੰਗਲੀ ਜੀਵ ਲਾਂਘੇ ਨੂੰ ਮਨਜ਼ੂਰੀ

Current Updates

Leave a Comment