August 30, 2026
ਖਾਸ ਖ਼ਬਰਪੰਜਾਬਰਾਸ਼ਟਰੀ

ਸ਼ਹਿਰ ਗਿਆ ਸੀ ਕੰਮ ਲਈ, ਪਰ ਵਾਪਸ ਪਰਤਿਆ ਕਰੋੜਪਤੀ ਬਣ ਕੇ; ਪੰਜਾਬ ਪੁਲੀਸ ਦੇ ਜਵਾਨ ਦੀ ਨਿਕਲੀ 7 ਕਰੋੜ ਦੀ ਲਾਟਰੀ

ਸ਼ਹਿਰ ਗਿਆ ਸੀ ਕੰਮ ਲਈ, ਪਰ ਵਾਪਸ ਪਰਤਿਆ ਕਰੋੜਪਤੀ ਬਣ ਕੇ; ਪੰਜਾਬ ਪੁਲੀਸ ਦੇ ਜਵਾਨ ਦੀ ਨਿਕਲੀ 7 ਕਰੋੜ ਦੀ ਲਾਟਰੀ

ਫ਼ਿਰੋਜ਼ਪੁਰ-  ਪੰਜਾਬ ਪੁਲੀਸ ਦੀ 112 ਐਮਰਜੈਂਸੀ ਹੈਲਪਲਾਈਨ ’ਤੇ ਲੋਕਾਂ ਦੀਆਂ ਕਾਲਾਂ ਚੁੱਕਣ ਵਾਲੇ 28 ਸਾਲਾ ਕਾਂਸਟੇਬਲ ਗੁਰਪ੍ਰੀਤ ਸਿੰਘ ਦੀ ਕਿਸਮਤ ਰਾਤੋ-ਰਾਤ ਅਜਿਹੀ ਚਮਕੀ ਕਿ ਉਹ ਕਰੋੜਪਤੀ ਬਣ ਗਿਆ ਹੈ। ਸਰਹੱਦੀ ਜ਼ਿਲ੍ਹੇ ਫ਼ਿਰੋਜ਼ਪੁਰ ਦੇ ਪਿੰਡ ਮੱਲਵਾਲ ਕਦੀਮ ਦੇ ਰਹਿਣ ਵਾਲੇ ਗੁਰਪ੍ਰੀਤ ਸਿੰਘ ਦੀ ‘ਰੱਖੜੀ ਬੰਪਰ ਡਰਾਅ’ ਵਿੱਚ 7 ਕਰੋੜ ਰੁਪਏ ਦੀ ਪਹਿਲੀ ਲਾਟਰੀ ਨਿਕਲੀ ਹੈ। ਸਾਲ 2022 ਵਿੱਚ ਪੰਜਾਬ ਪੁਲੀਸ ਵਿੱਚ ਕਾਂਸਟੇਬਲ ਵਜੋਂ ਭਰਤੀ ਹੋਇਆ ਗੁਰਪ੍ਰੀਤ ਇਸ ਵੇਲੇ 112 ਹੈਲਪਲਾਈਨ ਡਿਊਟੀ ’ਤੇ ਤਾਇਨਾਤ ਹੈ। ਉਸ ਨੇ ਕਿਸੇ ਕੰਮ ਲਈ ਸ਼ਹਿਰ ਗਏ ਸਮੇਂ ਇਹ ਟਿਕਟ ਖਰੀਦੀ ਸੀ, ਪਰ ਉਸ ਨੂੰ ਅੰਦਾਜ਼ਾ ਵੀ ਨਹੀਂ ਸੀ ਕਿ ਇਹ ਛੋਟੀ ਜਿਹੀ ਖਰੀਦ ਉਸ ਦੇ ਪਰਿਵਾਰ ਦੇ ਦਿਨ ਬਦਲ ਦੇਵੇਗੀ।

ਇਸ ਵੱਡੀ ਖੁਸ਼ਖਬਰੀ ਦੀ ਖ਼ਬਰ ਮਿਲਦਿਆਂ ਹੀ ਗੁਰਪ੍ਰੀਤ ਦੇ ਘਰ ਵਧਾਈਆਂ ਦੇਣ ਵਾਲਿਆਂ ਦੀ ਭੀੜ ਲੱਗ ਗਈ। ਗੁਰਪ੍ਰੀਤ ਇੱਕ ਸਾਧਾਰਨ ਪਰਿਵਾਰ ਨਾਲ ਸਬੰਧ ਰੱਖਦਾ ਹੈ। ਉਸ ਦੇ ਪਿਤਾ ਦਰਸ਼ਨ ਸਿੰਘ ਰੇਲਵੇ ਵਿੱਚ ਟਰੇਨ ਗਾਰਡ ਵਜੋਂ ਸੇਵਾਮੁਕਤ ਹੋਏ ਹਨ। ਚਾਰ ਭੈਣ-ਭਰਾਵਾਂ ਵਿੱਚੋਂ ਗੁਰਪ੍ਰੀਤ ਦੀਆਂ ਦੋ ਵਿਆਹੀਆਂ ਭੈਣਾਂ ਅਤੇ ਇੱਕ ਭਰਾ ਹੈ। ਗੁਰਪ੍ਰੀਤ ਨੂੰ ਇਸ ਇਨਾਮ ਦੀ ਖ਼ਬਰ ਅੱਜ ਸਵੇਰੇ ਉਦੋਂ ਮਿਲੀ ਜਦੋਂ ਉਹ ਗੁਰਦੁਆਰਾ ਵਾਜਿਦਪੁਰ ਸਾਹਿਬ ਵਿਖੇ ਸੇਵਾ ਕਰ ਰਿਹਾ ਸੀ, ਜਿੱਥੇ ਉਸ ਨੂੰ ਪਤਾ ਲੱਗਾ ਕਿ ਜੇਤੂ ਟਿਕਟ ਨੰਬਰ ਉਸ ਦਾ ਹੀ ਹੈ।

ਆਪਣੀ ਖੁਸ਼ੀ ਸਾਂਝੀ ਕਰਦਿਆਂ ਗੁਰਪ੍ਰੀਤ ਨੇ ਕਿਹਾ, “ਇਹ ਕਿਸੇ ਸੁਪਨੇ ਦੇ ਸੱਚ ਹੋਣ ਵਰਗਾ ਹੈ। ਮੈਂ ਸ਼ਹਿਰ ਗਏ ਸਮੇਂ ਆਮ ਵਾਂਗ ਟਿਕਟ ਖਰੀਦੀ ਸੀ। ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਇਹ ਟਿਕਟ ਮੈਨੂੰ 7 ਕਰੋੜ ਰੁਪਏ ਦਾ ਮਾਲਕ ਬਣਾ ਦੇਵੇਗੀ।” 112 ਦੀ ਡਿਊਟੀ ਕਰਨ ਵਾਲੇ ਇੱਕ ਪੁਲੀਸ ਮੁਲਾਜ਼ਮ ਦੇ ਅਚਾਨਕ ਕਰੋੜਪਤੀ ਬਣਨ ਦੀ ਖ਼ਬਰ ਪੂਰੇ ਇਲਾਕੇ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ।ਦੂਜੇ ਪਾਸੇ, ਟਿਕਟ ਵੇਚਣ ਵਾਲੀ ਏਜੰਸੀ ਵਿੱਚ ਵੀ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਊਧਮ ਸਿੰਘ ਚੌਕ ਸਥਿਤ ‘ਐੱਨ. ਕੇ. ਏਜੰਸੀ’ ਦੇ ਮਾਲਕ ਤਿਲੋਕ ਸਿੰਘ ਅਤੇ ਉਨ੍ਹਾਂ ਦੀ ਟੀਮ ਇਸ ਜਿੱਤ ਦਾ ਜਸ਼ਨ ਮਨਾ ਰਹੀ ਹੈ। ਏਜੰਸੀ ਮਾਲਕ ਤਿਲੋਕ ਸਿੰਘ ਨੇ ਦੱਸਿਆ ਕਿ ਇਸ ਸਰਹੱਦੀ ਸ਼ਹਿਰ ਵਿੱਚ ਪਹਿਲੀ ਵਾਰ ਕਿਸੇ ਵਿਅਕਤੀ ਨੇ ਇੰਨੀ ਵੱਡੀ ਲਾਟਰੀ ਜਿੱਤੀ ਹੈ।

Related posts

ਪ੍ਰਾਣ ਪ੍ਰਤਿਸ਼ਠਾ ਵਰ੍ਹੇਗੰਢ: ਰਾਜਨਾਥ ਸਿੰਘ ਨੇ ਰਾਮ ਮੰਦਰ ਕੰਪਲੈਕਸ ਵਿੱਚ ਝੰਡਾ ਲਹਿਰਾਇਆ

Current Updates

ਦਿੱਲੀ ਕੈਪੀਟਲਸ ਨੇ ਸਨਰਾਈਜ਼ਰਜ਼ ਹੈਦਰਾਬਾਦ ਨੂੰ ਸੱਤ ਵਿਕਟਾਂ ਨਾਲ ਹਰਾਇਆ

Current Updates

ਸੜਕ ‘ਚੋ-ਚੋ ਚੱਲਦੀ ਕਾਰ ‘ਚੋਂ ਨਿਕਲੀਆਂ ਲਪਟਾਂ, ਸ਼ਾਰਟ ਸਰਕਟ ਆਖਿਆ ਜਾ ਰਿਹਾ ਕਾਰਨ

Current Updates

Leave a Comment