October 4, 2026
ਖਾਸ ਖ਼ਬਰਪੰਜਾਬਰਾਸ਼ਟਰੀ

ਕੇਜਰੀਵਾਲ ਨੇ ਤੇਜਿੰਦਰ ਮਹਿਤਾ ਨੂੰ ਦਿੱਤਾ ਅਸ਼ੀਰਵਾਦ

ਕੇਜਰੀਵਾਲ ਨੇ ਤੇਜਿੰਦਰ ਮਹਿਤਾ ਨੂੰ ਦਿੱਤਾ ਅਸ਼ੀਰਵਾਦ

ਪਟਿਆਲਾ- ਜ਼ਿਲ੍ਹਾ ਯੋਜਨਾ ਕਮੇਟੀ, ਪਟਿਆਲਾ ਦੇ ਚੇਅਰਮੈਨ ਤੇਜਿੰਦਰ ਮਹਿਤਾ ਨੇ ਨਵੀਂ ਦਿੱਲੀ ਵਿਖੇ ਆਮ ਆਦਮੀ ਪਾਰਟੀ ਦੇ ਕੌਮੀ ਆਗੂ ਅਰਵਿੰਦ ਕੇਜਰੀਵਾਲ ਨਾਲ ਉਨ੍ਹਾਂ ਦੇ ਨਿਵਾਸ ਸਥਾਨ ’ਤੇ ਮੁਲਾਕਾਤ ਕਰਕੇ ਉਨ੍ਹਾਂ ਨੂੰ ਜਨਮਦਿਨ ਦੀ ਵਧਾਈ ਦਿੱਤੀ। ਇਸ ਮੌਕੇ ਉਨ੍ਹਾਂ ਕੇਜਰੀਵਾਲ ਦੀ ਚੰਗੀ ਸਿਹਤ ਅਤੇ ਲੰਮੀ ਉਮਰ ਦੀ ਕਾਮਨਾ ਕੀਤੀ।

ਮੁਲਾਕਾਤ ਦੌਰਾਨ ਤੇਜਿੰਦਰ ਮਹਿਤਾ ਨੇ ਟੀਮ ਤੇਜਿੰਦਰ ਮਹਿਤਾ ਵੱਲੋਂ ਪਟਿਆਲਾ ਵਿਖੇ ਉਲੀਕੇ ਗਏ ਜਨਸੇਵਾ ਦਿਵਸ ਬਾਰੇ ਅਰਵਿੰਦ ਕੇਜਰੀਵਾਲ ਨੂੰ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਜਨਸੇਵਾ ਦਿਵਸ ਮੌਕੇ ਥੈਲੇਸੀਮੀਆ ਪੀੜਤ ਬੱਚਿਆਂ ਨੂੰ ਸਮਰਪਿਤ ਖੂਨਦਾਨ ਕੈਂਪ ਲਗਾਇਆ ਗਿਆ। ਇਸ ਦੇ ਨਾਲ ਹੀ ਲੋਕਾਂ ਨੂੰ ਨੇਤਰਦਾਨ ਅਤੇ ਅੰਗਦਾਨ ਲਈ ਪ੍ਰੇਰਿਤ ਕਰਦਿਆਂ ਰਜਿਸਟ੍ਰੇਸ਼ਨ ਕਰਵਾਈ ਗਈ।

ਵਾਤਾਵਰਨ ਦੀ ਸੰਭਾਲ ਲਈ 5800 ਬੂਟਿਆਂ ਦੀ ਵੰਡ ਕਰਨ ਦੇ ਨਾਲ-ਨਾਲ 5800 ਬੂਟਿਆਂ ਦੀ ਪਲਾਂਟੇਸ਼ਨ ਵੀ ਕੀਤੀ ਗਈ। ਪਲਾਂਟੇਸ਼ਨ ਮੁਹਿੰਮ ਦੇ ਸਮਾਪਤੀ ਮੌਕੇ ਕੁਲੇਮਾਜਰਾ ਵਿਖੇ 5801ਵਾਂ ਬੂਟਾ ਪ੍ਰਤੀਕਾਤਮਕ ਤੌਰ ’ਤੇ ਤ੍ਰਿਵੇਣੀ ਵਜੋਂ ਲਗਾਇਆ ਗਿਆ। ਤੇਜਿੰਦਰ ਮਹਿਤਾ ਨੇ ਦੱਸਿਆ ਕਿ ਇਨ੍ਹਾਂ ਸਾਰੇ ਉਪਰਾਲਿਆਂ ਦਾ ਉਦੇਸ਼ ਜਨਮਦਿਨ ਨੂੰ ਲੋਕ ਭਲਾਈ, ਮਨੁੱਖਤਾ ਦੀ ਸੇਵਾ ਅਤੇ ਵਾਤਾਵਰਨ ਸੰਭਾਲ ਨਾਲ ਜੋੜਨਾ ਸੀ।

ਇਸ ਦੌਰਾਨ ਅਰਵਿੰਦ ਕੇਜਰੀਵਾਲ ਨੇ ਜਨਸੇਵਾ ਦਿਵਸ ਤਹਿਤ ਕੀਤੇ ਗਏ ਕਾਰਜਾਂ ਦੀ ਸ਼ਲਾਘਾ ਕਰਦਿਆਂ ਤੇਜਿੰਦਰ ਮਹਿਤਾ ਨੂੰ ਅਸ਼ੀਰਵਾਦ ਦਿੱਤਾ। ਉਨ੍ਹਾਂ ਕਿਹਾ, “ਜਨਸੇਵਾ ਦੇ ਕਾਰਜਾਂ ਵਿੱਚ ਲੱਗੇ ਰਹੋ” ਅਤੇ ਹੋਰ ਜੋਸ਼ ਨਾਲ ਲੋਕਾਂ ਦੀ ਸੇਵਾ ਕਰਦੇ ਰਹੋ। ਉਨ੍ਹਾਂ ਤੇਜਿੰਦਰ ਮਹਿਤਾ ਨੂੰ ਪਾਰਟੀ ਦਾ ਵਫ਼ਾਦਾਰ ਸਿਪਾਹੀ ਦੱਸਦਿਆਂ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਅਤੇ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਤੱਕ ਪਹੁੰਚਾਉਣ ਲਈ ਸਰਗਰਮੀ ਨਾਲ ਕੰਮ ਕਰਨ ਲਈ ਵੀ ਕਿਹਾ।

ਕੇਜਰੀਵਾਲ ਵੱਲੋਂ ਮਿਲੇ ਅਸ਼ੀਰਵਾਦ ਅਤੇ ਹੌਸਲਾ-ਅਫ਼ਜ਼ਾਈ ਲਈ ਧੰਨਵਾਦ ਕਰਦਿਆਂ ਤੇਜਿੰਦਰ ਮਹਿਤਾ ਨੇ ਕਿਹਾ ਕਿ ਇਹ ਪ੍ਰੇਰਣਾ ਉਨ੍ਹਾਂ ਨੂੰ ਲੋਕ ਸੇਵਾ ਦੇ ਕਾਰਜ ਹੋਰ ਤਨਦੇਹੀ ਅਤੇ ਸਮਰਪਣ ਨਾਲ ਕਰਨ ਲਈ ਉਤਸ਼ਾਹਿਤ ਕਰੇਗੀ। ਉਨ੍ਹਾਂ ਕਿਹਾ ਕਿ ਪਟਿਆਲਾ ਵਿੱਚ ਲੋਕ ਭਲਾਈ ਦੇ ਕਾਰਜਾਂ ਨੂੰ ਲਗਾਤਾਰ ਅੱਗੇ ਵਧਾਉਣ ਦੇ ਨਾਲ-ਨਾਲ ਸਰਕਾਰ ਦੀਆਂ ਲੋਕ ਪੱਖੀ ਪ੍ਰਾਪਤੀਆਂ ਅਤੇ ਪਾਰਟੀ ਦੀਆਂ ਨੀਤੀਆਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਵੀ ਪੂਰੀ ਤਨਦੇਹੀ ਨਾਲ ਕੰਮ ਕੀਤਾ ਜਾਵੇਗਾ।

Related posts

ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਵਿਧਾਨ ਸਭਾ ਦੀਆਂ ਬੈਠਕਾਂ ਦੇ ਬੁਲੇਟਿਨ ਸਬੰਧੀ ਕਿਤਾਬ ਜਾਰੀ

Current Updates

1 ਅਪ੍ਰੈਲ ਤੋਂ ਵਧਣਗੀਆਂ ਸੀ ਐਨ ਜੀ ਅਤੇ ਪੀ ਐਨ ਜੀ ਗੈਸ ਦੀਆਂ ਕੀਮਤਾਂ

Current Updates

ਅੰਮ੍ਰਿਤਸਰ ਦੇ ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦਾ ਤਬਾਦਲਾ; ਡੀ.ਆਈ.ਜੀ. ਹਰਮਨਬੀਰ ਸਿੰਘ ਗਿੱਲ ਨੂੰ ਮਿਲਿਆ ਵਾਧੂ ਚਾਰਜ

Current Updates

Leave a Comment