September 13, 2026
ਖਾਸ ਖ਼ਬਰਰਾਸ਼ਟਰੀ

ਨਿਊਜ਼ੀਲੈਂਡ 300 ਦੌੜਾਂ; ਭਾਰਤ ਦੀ ਪਹਿਲੀ ਵਿਕਟ ਡਿੱਗੀ; 11 ਓਵਰਾਂ ਵਿਚ 52 ਦੌੜਾਂ

ਨਿਊਜ਼ੀਲੈਂਡ 300 ਦੌੜਾਂ; ਭਾਰਤ ਦੀ ਪਹਿਲੀ ਵਿਕਟ ਡਿੱਗੀ; 11 ਓਵਰਾਂ ਵਿਚ 52 ਦੌੜਾਂ

ਵਡੋਦਰਾ- ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ ਤਿੰਨ ਮੈਚਾਂ ਦੀ ਇੱਕ ਰੋਜ਼ਾ (ODI) ਸੀਰੀਜ਼ ਦਾ ਆਗਾਜ਼ ਅੱਜ ਵਡੋਦਰਾ ਦੇ ਬੀ ਸੀ ਏ (BCA) ਸਟੇਡੀਅਮ ਵਿੱਚ ਹੋਇਆ। ਭਾਰਤੀ ਟੀਮ ਦੇ ਕਪਤਾਨ ਸ਼ੁਭਮਨ ਗਿੱਲ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਉਧਰ ਨਿਊਜ਼ੀਲੈਂਡ ਦੀ ਟੀਮ ਦੀ ਅਗਵਾਈ ਮਾਈਕਲ ਬ੍ਰੇਸਵੈਲ ਕਰ ਰਹੇ ਹਨ। ਨਿਊਜ਼ੀਲੈਂਡ  ਨੇ ਭਾਰਤ ਨੂੰ ਜਿੱਤਣ ਲਈ 301 ਦੌੜਾਂ ਦਾ ਟੀਚਾ ਦਿੱਤਾ ਹੈ। ਭਾਰਤ ਨੇ ਪਹਿਲਾਂ ਟਾਸ ਜਿੱਤਦਿਆਂ ਨਿਊਜ਼ੀਲੈਂਡ ਨੂੰ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ। ਨਿਊਜ਼ੀਲੈਂਡ ਨੇ ਨਿਰਧਾਰਤ 50 ਓਵਰਾਂ ਵਿਚ ਅੱਠ ਵਿਕਟਾਂ ਦੇ ਨੁਕਸਾਨ ਨਾਲ 300 ਦੌੜਾਂ ਬਣਾਈਆਂ। ਭਾਰਤ ਵਲੋਂ ਮੁਹੰਮਦ ਸਿਰਾਜ, ਹਰਸ਼ਿਤ ਰਾਣਾ ਤੇ ਪ੍ਰਸਿੱਧ ਕ੍ਰਿਸ਼ਨਾ ਨੇ ਦੋ-ਦੋ ਵਿਕਟਾਂ ਹਾਸਲ ਕੀਤੀਆਂ। ਦੂਜੇ ਪਾਸੇ ਨਿਊਜ਼ੀਲੈਂਡ ਵਲੋਂ ਸਭ ਤੋਂ ਵਧ ਦੌੜਾਂ ਦਾ ਯੋਗਦਾਨ ਡੈਰੇਲ ਮਿਸ਼ੇਲ ਨੇ ਪਾਇਆ। ਉਸ ਨੇ 71 ਗੇਂਦਾਂ ਵਿਚ ਤੇਜ਼ ਰਫਤਾਰ ਨਾਲ 84 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਡੈਵੋਨ ਕੋਨਵੋ ਤੇ ਹੈਨਰੀ ਨਿਕੋਲਸ ਨੇ ਕ੍ਰਮਵਾਰ 56 ਤੇ 62 ਦੌੜਾਂ ਬਣਾਈਆਂ। ਭਾਰਤ ਦੀ ਪਹਿਲੀ ਵਿਕਟ ਰੋਹਿਤ ਸ਼ਰਮਾ ਵਜੋਂ ਡਿੱਗੀ। ਉਸ ਨੇ 29 ਗੇਂਦਾਂ ਵਿਚ 26 ਦੌੜਾਂ ਬਣਾਈਆਂ। ਭਾਰਤ ਨੇ ਇਕ ਵਿਕਟ ਦੇ ਨੁਕਸਾਨ ਨਾਲ 11 ਓਵਰਾਂ ਵਿਚ 52 ਦੌੜਾਂ ਬਣਾ ਲਈਆਂ ਹਨ। ਇਸ ਤੋਂ ਪਹਿਲਾਂ ਕੋਨਵੇ ਅਤੇ ਨਿਕੋਲਸ ਨੇ ਸ਼ਾਨਦਾਰ ਪਾਰੀ ਖੇਡੀ। ਦੋਵਾਂ ਸਲਾਮੀ ਬੱਲੇਬਾਜ਼ਾਂ ਨੇ ਭਾਰਤੀ ਸਪਿਨਰਾਂ ਖਿਲਾਫ ਹਮਲਾਵਰ ਰੁਖ ਅਪਣਾਇਆ।

ਸਟਾਰ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਮਾਸਪੇਸ਼ੀਆਂ ਵਿੱਚ ਖਿਚਾਅ (side strain) ਕਾਰਨ ਇਸ ਪੂਰੀ ਸੀਰੀਜ਼ ਤੋਂ ਬਾਹਰ ਹੋ ਗਏ ਹਨ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਅਨੁਸਾਰ ਪੰਤ ਨੂੰ ਇਹ ਸੱਟ ਸ਼ਨਿਚਰਵਾਰ ਨੂੰ ਨੈੱਟ ਪ੍ਰੈਕਟਿਸ ਦੌਰਾਨ ਬੱਲੇਬਾਜ਼ੀ ਕਰਦੇ ਹੋਏ ਲੱਗੀ ਸੀ। ਪੰਤ ਦੀ ਥਾ ਧਰੁਵ ਜੁਰੇਲ ਨੂੰ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ, ਹਾਲਾਂਕਿ ਅੱਜ ਦੇ ਮੈਚ ਵਿੱਚ ਵਿਕਟਕੀਪਿੰਗ ਦੀ ਜ਼ਿੰਮੇਵਾਰੀ ਕੇ.ਐਲ. ਰਾਹੁਲ ਨੂੰ ਸੌਂਪੀ ਗਈ ਹੈ।ਰੋਹਿਤ ਅਤੇ ਵਿਰਾਟ ਦੀ ਵਾਪਸੀ ਇਸ ਸੀਰੀਜ਼ ਰਾਹੀਂ ਭਾਰਤ ਦੇ ਦੋ ਦਿੱਗਜ ਬੱਲੇਬਾਜ਼ਾਂ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਦੀ ਮੈਦਾਨ ‘ਤੇ ਵਾਪਸੀ ਹੋਈ ਹੈ। ਦੱਸਣਯੋਗ ਹੈ ਕਿ ਇਹ ਦੋਵੇਂ ਖਿਡਾਰੀ ਹੁਣ ਸਿਰਫ਼ ਵਨਡੇਅ ਫਾਰਮੈਟ ਵਿੱਚ ਹੀ ਭਾਰਤ ਲਈ ਖੇਡਦੇ ਨਜ਼ਰ ਆਉਣਗੇ।

ਦੋਵਾਂ ਟੀਮਾਂ ਦਾ ਵੇਰਵਾ (Playing 11): ਭਾਰਤ ਦੀ ਪਲੇਇੰਗ 11 ਰੋਹਿਤ ਸ਼ਰਮਾ, ਸ਼ੁਭਮਨ ਗਿੱਲ (ਕਪਤਾਨ), ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਕੇ.ਐਲ. ਰਾਹੁਲ (ਵਿਕਟਕੀਪਰ), ਰਵਿੰਦਰ ਜਡੇਜਾ, ਵਾਸ਼ਿੰਗਟਨ ਸੁੰਦਰ, ਹਰਸ਼ਿਤ ਰਾਣਾ, ਕੁਲਦੀਪ ਯਾਦਵ, ਮੁਹੰਮਦ ਸਿਰਾਜ ਅਤੇ ਪ੍ਰਸਿੱਧ ਕ੍ਰਿਸ਼ਨਾ। ਨਿਊਜ਼ੀਲੈਂਡ ਦੀ ਪਲੇਇੰਗ 11 ਡੇਵੋਨ ਕੋਨਵੇ, ਹੈਨਰੀ ਨਿਕੋਲਸ, ਵਿਲ ਯੰਗ, ਡੇਰਿਲ ਮਿਸ਼ੇਲ, ਗਲੇਨ ਫਿਲਿਪਸ, ਮਿਸ਼ੇਲ ਹੇ (ਵਿਕਟਕੀਪਰ), ਮਾਈਕਲ ਬ੍ਰੇਸਵੈਲ (ਕਪਤਾਨ), ਜ਼ੈਕਰੀ ਫੌਲਕੇਸ, ਕ੍ਰਿਸਟੀਅਨ ਕਲਾਰਕ, ਕਾਇਲ ਜੈਮੀਸਨ ਅਤੇ ਆਦਿਤਿਆ ਅਸ਼ੋਕ।

Related posts

ਅਨੰਦਪੁਰ ਸਾਹਿਬ ’ਚ ਹੋਵੇਗਾ ਵਿਧਾਨ ਸਭਾ ਦਾ ਸੈਸ਼ਨ !

Current Updates

ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ’ਚ ਗਿਰਾਵਟ ਆਈ

Current Updates

ਵਿਸ਼ਵ ਕੱਪ ਕੁਆਲੀਫਾਇਰ ‘ਚ ਜ਼ਿੰਬਾਬਵੇ ਨੇ ਵੈਸਟਇੰਡੀਜ਼ ਨੂੰ ਹਰਾਇਆ, ਵਿੰਡੀਜ਼ ਦੀ ਟੀਮ 35 ਦੌੜਾਂ ਨਾਲ ਹਾਰੀ

Current Updates

Leave a Comment