ਸ੍ਰੀਨਗਰ- ਸ੍ਰੀਨਗਰ ਦੇ ਲਾਲ ਚੌਕ ਇਲਾਕੇ ਵਿੱਚ ਐਤਵਾਰ ਨੂੰ ਇੱਕ ਬੈਨਰ ਲੱਗਿਆ ਮਿਲਿਆ, ਜਿਸ ਵਿੱਚ ਕਸ਼ਮੀਰ ਵਿੱਚ ਲੋੜੀਂਦੇ ਚਾਰ ਅਤਿਵਾਦੀਆਂ ਬਾਰੇ ਸੁਰੱਖਿਆ ਬਲਾਂ ਨੂੰ ਜਾਣਕਾਰੀ ਦੇਣ ਦੀ ਅਪੀਲ ਕੀਤੀ ਗਈ ਹੈ। ਇਹ ਬੈਨਰ ਐਤਵਾਰ ਸਵੇਰੇ ਇੱਥੇ ਪ੍ਰਤਾਪ ਪਾਰਕ ਦੀ ਕੰਧ ‘ਤੇ ਲੱਗਿਆ ਮਿਲਿਆ। ਇਸ ਵਿੱਚ ਜਿਨ੍ਹਾਂ ਚਾਰ ਅਤਿਵਾਦੀਆਂ ਬਾਰੇ ਜਾਣਕਾਰੀ ਮੰਗੀ ਗਈ ਹੈ, ਉਨ੍ਹਾਂ ਵਿੱਚ ਮੁਹੰਮਦ ਲਤੀਫ਼ ਭੱਟ ਵੀ ਸ਼ਾਮਲ ਹੈ, ਜੋ ਇਸ ਸਾਲ ਜੁਲਾਈ ਵਿੱਚ ਅਨੰਤਨਾਗ ਵਿਖੇ ਇੱਕ ਪੁਲੀਸ ਮੁਲਾਜ਼ਮ ਦੇ ਕਤਲ ਵਿੱਚ ਸ਼ਾਮਲ ਸੀ। ਬੈਨਰ ‘ਤੇ ਹੋਰ ਤਿੰਨ ਅਤਿਵਾਦੀਆਂ ਬਿਲਾਲ ਅਹਿਮਦ ਮੀਰ, ਮੁਹੰਮਦ ਉਮਰ ਮੀਰ ਅਤੇ ਆਬਿਦ ਕਯੂਮ ਲੋਨ ਦੇ ਨਾਂ ਵੀ ਦਰਜ ਹਨ। ਇਹ ਤਿੰਨੇ ਬਾਰਾਮੂਲਾ ਜ਼ਿਲ੍ਹੇ ਦੇ ਰਹਿਣ ਵਾਲੇ ਹਨ। ਬੈਨਰ ‘ਤੇ ਲਿਖਿਆ ਹੈ, “ਇਨ੍ਹਾਂ ਅਤਿਵਾਦੀਆਂ ਦੀਆਂ ਗਤੀਵਿਧੀਆਂ ਜਾਂ ਉਨ੍ਹਾਂ ਦੇ ਟਿਕਾਣਿਆਂ ਬਾਰੇ ਭਰੋਸੇਯੋਗ ਜਾਣਕਾਰੀ ਦੇਣ ਵਾਲੇ ਵਿਅਕਤੀ ਦੀ ਪਛਾਣ ਪੂਰੀ ਤਰ੍ਹਾਂ ਗੁਪਤ ਰੱਖੀ ਜਾਵੇਗੀ ਅਤੇ ਸਹੀ ਸੂਚਨਾ ਦੇਣ ਵਾਲੇ ਨੂੰ ਢੁੱਕਵਾਂ ਨਕਦ ਇਨਾਮ ਦਿੱਤਾ ਜਾਵੇਗਾ।
