November 8, 2026
ਖਾਸ ਖ਼ਬਰਰਾਸ਼ਟਰੀ

ਰੱਖਿਆ ਮੰਤਰੀ ਨੇ ਸਿੱਕਮ ਵਿਖੇ ਦੇਸ਼ ਲਈ ਜਾਨ ਵਾਰਨ ਵਾਲੇ ਬਹਾਦਰ ਸੈਨਿਕਾਂ ਨੂੰ ਦਿੱਤੀ ਸ਼ਰਧਾਂਜਲੀ

ਰੱਖਿਆ ਮੰਤਰੀ ਨੇ ਸਿੱਕਮ ਵਿਖੇ ਦੇਸ਼ ਲਈ ਜਾਨ ਵਾਰਨ ਵਾਲੇ ਬਹਾਦਰ ਸੈਨਿਕਾਂ ਨੂੰ ਦਿੱਤੀ ਸ਼ਰਧਾਂਜਲੀ

ਨਵੀਂ ਦਿੱਲੀ-  ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਐਤਵਾਰ ਨੂੰ ਸਿੱਕਮ ਵਿੱਚ ਨਾਥੂ ਲਾ ਦੇ ਨੇੜੇ ਸ਼ੇਰੇਥਾਂਗ ਦਾ ਦੌਰਾ ਕੀਤਾ, ਜਿੱਥੇ ਉਨ੍ਹਾਂ ਨੇ ਇੱਕ ਜੰਗੀ ਯਾਦਗਾਰ (ਵਾਰ ਮੈਮੋਰੀਅਲ) ਵਿਖੇ ਬਹਾਦਰ ਸੈਨਿਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਸ਼ੇਰੇਥਾਂਗ ਪਹੁੰਚਣ ‘ਤੇ ਗੰਗਟੋਕ ਦੇ ਜ਼ਿਲ੍ਹਾ ਕੁਲੈਕਟਰ (ਡੀ ਸੀ) ਰੋਹਨ ਅਗਵਾਨੇ, ਸੀਨੀਅਰ ਪੁਲੀਸ ਕਪਤਾਨ (ਐੱਸ ਐੱਸ ਪੀ) ਡਾਕਟਰ ਸੇਰਿੰਗ ਨਾਮਗਿਆਲ ਗਿਆਤਸੋ ਅਤੇ ਗ੍ਰਹਿ ਵਿਭਾਗ ਦੇ ਸੰਯੁਕਤ ਸਕੱਤਰ ਜੌਹਨ ਗੁਰੂੰਗ ਦੇ ਨਾਲ-ਨਾਲ ਫੌਜ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ।

ਅਧਿਕਾਰੀਆਂ ਨੇ ਦੱਸਿਆ ਕਿ ਰਾਜਨਾਥ ਸਿੰਘ ਨੇ ਪੂਰਬੀ ਸਿੱਕਮ ਵਿੱਚ ਸ਼ੇਰੇਥਾਂਗ ਜੰਗੀ ਯਾਦਗਾਰ ਵਿਖੇ ਉਨ੍ਹਾਂ ਬਹਾਦਰ ਸੈਨਿਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ, ਜਿਨ੍ਹਾਂ ਨੇ ਦੇਸ਼ ਦੀ ਸੇਵਾ ਵਿੱਚ ਮਹਾਨ ਕੁਰਬਾਨੀ ਦਿੱਤੀ ਹੈ। ਉਨ੍ਹਾਂ ਨੇ ਦੇਸ਼ ਦੀ ਪ੍ਰਭੂਸੱਤਾ ਅਤੇ ਅਖੰਡਤਾ ਦੀ ਰਾਖੀ ਕਰਨ ਵਾਲੇ ਜਵਾਨਾਂ ਦੀ ਹਿੰਮਤ ਅਤੇ ਬਹਾਦਰੀ ਨੂੰ ਸਲਾਮ ਕੀਤਾ। ਉਨ੍ਹਾਂ ਦੱਸਿਆ ਕਿ ਰੱਖਿਆ ਮੰਤਰੀ ਨੇ ਇਸ ਖੇਤਰ ਵਿੱਚ ਤਾਇਨਾਤ ਸੁਰੱਖਿਆ ਬਲਾਂ ਨਾਲ ਗੱਲਬਾਤ ਕੀਤੀ ਅਤੇ ਚੁਣੌਤੀਪੂਰਨ ਹਾਲਾਤ ਵਿੱਚ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਲਈ ਉਨ੍ਹਾਂ ਦੇ ਸਮਰਪਣ ਤੇ ਸੇਵਾ ਭਾਵਨਾ ਦੀ ਸ਼ਲਾਘਾ ਕੀਤੀ। ਰਾਜਨਾਥ ਸਿੰਘ ਨੇ ਬਾਬਾ ਹਰਭਜਨ ਸਿੰਘ ਮੰਦਰ ਦਾ ਵੀ ਦੌਰਾ ਕੀਤਾ ਅਤੇ ਇਸ ਪਵਿੱਤਰ ਅਸਥਾਨ ‘ਤੇ ਮੱਥਾ ਟੇਕਿਆ, ਜਿਸ ਦੀ ਫੌਜੀ ਜਵਾਨਾਂ ਵਿੱਚ ਬਹੁਤ ਜ਼ਿਆਦਾ ਮਾਨਤਾ ਹੈ।

Related posts

पटियाला के विकास के लिए बड़े प्रोजेक्ट्स पर चर्चा, जिला योजना कमेटी की अहम बैठक

Current Updates

ਮਾਨ ਦਾ ਦਾਅਵਾ: ਸਾਡੇ ਰਾਜ ’ਚ ਕੋਈ ਪੇਪਰ ਲੀਕ ਨਹੀਂ..; ਵਿਰੋਧੀਆਂ ਨੇ 6 ਮਾਮਲੇ ਗਿਣਾ ਕੇ ਦਿੱਤੀ ਚੁਣੌਤੀ

Current Updates

ਬਿਹਾਰ ਚੋਣਾਂ: 121 ਸੀਟਾਂ ’ਤੇ 65 ਫ਼ੀਸਦ ਵੋਟਿੰਗ

Current Updates

Leave a Comment