October 5, 2026
ਖਾਸ ਖ਼ਬਰਪੰਜਾਬਰਾਸ਼ਟਰੀ

ਚੋਰੀ ਦੇ 100 ਤੋਂ ਵਧੇਰੇ ਮੋਟਰ ਸਾਈਕਲ ਬਰਾਮਦ

ਚੋਰੀ ਦੇ 100 ਤੋਂ ਵਧੇਰੇ ਮੋਟਰ ਸਾਈਕਲ ਬਰਾਮਦ

ਦੋਰਾਹਾ- ਇਥੇ ਨਹਿਰ ਨੇੜੇ ਬਣੇ ਇਕ ਗੁਦਾਮ ’ਤੇ ਪੁਲੀਸ ਨੇ ਛਾਪਾ ਮਾਰ ਕੇ 100 ਤੋਂ ਵਧੇਰੇ ਮੋਟਰ ਸਾਈਕਲ ਅਤੇ ਹੋਰ ਵਹੀਕਲਾਂ ਦੇ ਪੁਰਜ਼ੇ ਬਰਾਮਦ ਕਰਕੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ ਐੱਸ ਪੀ ਵਿਨੋਦ ਕੁਮਾਰ ਨੇ ਦੱਸਿਆ ਕਿ ਖੰਨਾ ਕਚਹਿਰੀ ਤੋਂ ਇਕ ਮੋਟਰ ਸਾਈਕਲ ਚੋਰੀ ਹੋਇਆ ਸੀ ਜੋ ਖੰਨਾ ਦੀ ਬਿੱਲਾਂ ਵਾਲੀ ਛੱਪੜੀ ਤੋਂ ਹਰਪ੍ਰੀਤ ਸਿੰਘ ਪਾਸੋਂ ਬਰਾਮਦ ਹੋਇਆ। ਉਨ੍ਹਾਂ ਦੱਸਿਆ ਕਿ ਜਦੋਂ ਚੋਰੀ ਦੇ ਇਸ ਮਾਮਲੇ ਦੀ ਤਫਤੀਸ਼ ਕੀਤੀ ਗਈ ਤਾਂ ਦੋਰਾਹਾ ਵਿਖੇ ਇਕ ਗੁਦਾਮ ’ਤੇ ਪੁਲੀਸ ਨੇ ਛਾਪਾ ਮਾਰਿਆ ਤਾਂ ਉੱਥੇ 100 ਤੋਂ ਵਧੇਰੇ ਮੋਟਰ ਸਾਈਕਲ, ਸਕੂਟਰ ਅਤੇ ਉਨ੍ਹਾਂ ਦੇ ਪੁਰਜ਼ੇ ਬਰਾਮਦ ਹੋਏ। ਉਨ੍ਹਾਂ ਦੱਸਿਆ ਕਿ ਸਬੰਧਤ ਮੁਲਜ਼ਮ ਖੰਨਾ, ਸਮਰਾਲਾ, ਪਾਇਲ, ਦੋਰਾਹਾ, ਮਾਛੀਵਾੜਾ ਆਦਿ ਇਲਾਕਿਆਂ ਤੋਂ ਕੀਮਤੀ ਮੋਟਰ ਸਾਈਕਲ, ਸਕੂਟਰ ਆਦਿ ਚੋਰੀ ਕਰਕੇ ਇਸ ਗੁਦਾਮ ਵਿਚ ਆਉਂਦੇ ਸਨ ਅਤੇ ਕੁਝ ਮੋਟਰ ਸਾਈਕਲ ਵੇਚ ਦਿੰਦੇ ਤੇ ਕੁਝ ਦੇ ਪੁਰਜ਼ੇ ਕੱਢ ਕੇ ਵੇਚ ਦਿੰਦੇ ਸਨ। ਡੀ ਐੱਸ ਪੀ ਅਨੁਸਾਰ ਮੁਲਜ਼ਮਾਂ ਅਵਤਾਰ ਸਿੰਘ ਅਤੇ ਹਰਪ੍ਰੀਤ ਸਿੰਘ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਸ਼ੱਕ ਹੈ ਕਿ ਇਨ੍ਹਾਂ ਦਾ ਵੱਡਾ ਗਰੋਹ ਹੈ, ਜਿਸ ਦੇ ਸਾਰੇ ਮੈਂਬਰਾਂ ਨੂੰ ਜਲਦ ਗ੍ਰਿਫ਼ਤਾਰ ਕੀਤਾ ਜਾਵੇਗਾ।

Related posts

ਈਡੀ ਦੀ ਦੁਰਵਰਤੋਂ ਵਿਰੁੱਧ ਕਾਂਗਰਸ ਦੇ ਸੰਸਦ ਮੈਂਬਰਾਂ ਵੱਲੋਂ ਪ੍ਰਦਰਸ਼ਨ

Current Updates

ਸਿੱਧੂ ਮੂਸੇਵਾਲਾ ਦੇ ਪਰਿਵਾਰ ਦੀ ਸ਼ਿਕਾਇਤ ’ਤੇ ਕਾਰਵਾਈ, 30 ਕਰੋੜ ਦੀ ਹੇਰਾਫੇਰੀ ਮਾਮਲੇ ’ਚ ਐਫ਼.ਆਈ.ਆਰ. ਦਰਜ

Current Updates

ਗ੍ਰਿਫ਼ਤਾਰੀ ਦੇ ਕੁਝ ਮਿੰਟਾਂ ਬਾਅਦ ਹੀ ‘ਆਪ’ ਵਿਧਾਇਕ ਪਠਾਨਮਾਜਰਾ ਹੋਏ ਪੁਲਿਸ ਦੀ ਹਿਰਾਸਤ ‘ਚੋਂ ਫ਼ਰਾਰ, ਜਾਣੋ ਕੀ ਹੈ ਪੂਰਾ ਮਾਮਲਾ

Current Updates

Leave a Comment