November 22, 2026
ਅੰਤਰਰਾਸ਼ਟਰੀਖਾਸ ਖ਼ਬਰ

ਚੀਨ ਵਿੱਚ ਭੂਚਾਲ ਦੇ ਝਟਕੇ; ਰਿਕਟਰ ਸਕੇਲ ’ਤੇ ਤੀਬਰਤਾ 5.7

ਚੀਨ ਵਿੱਚ ਭੂਚਾਲ ਦੇ ਝਟਕੇ; ਰਿਕਟਰ ਸਕੇਲ ’ਤੇ ਤੀਬਰਤਾ 5.7

ਪੇਈਚਿੰਗ-  ਚੀਨ ਵਿੱਚ ਅੱਜ ਸ਼ਨਿਚਰਵਾਰ ਨੂੰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਜਿਨ੍ਹਾਂ ਦੀ ਰਿਕਟਰ ਸਕੇਲ ’ਤੇ ਤੀਬਰਤਾ 5.7 ਮਾਪੀ ਗਈ। ਕੌਮੀ ਭੂਚਾਲ ਵਿਗਿਆਨ ਕੇਂਦਰ (ਐੱਨਸੀਐੱਸ) ਅਨੁਸਾਰ ਭੂਚਾਲ ਦਾ ਕੇਂਦਰ ਧਰਤੀ ਤੋਂ 80 ਕਿਲੋਮੀਟਰ ਦੀ ਡੂੰਘਾਈ ’ਤੇ ਸੀ। ਕੇਂਦਰ ਨੇ ਦੱਸਿਆ ਕਿ ਭੂਚਾਲ ਭਾਰਤੀ ਸਮੇਂ ਅਨੁਸਾਰ ਸ਼ਾਮ 4 ਵੱਜ ਕੇ 15 ਮਿੰਟ ਅਤੇ 37 ਸਕਿੰਟ ’ਤੇ ਆਇਆ। ਐੱਨਸੀਐੱਸ ਨੇ ਸੋਸ਼ਲ ਮੀਡੀਆ ਮੰਚ ਐਕਸ ’ਤੇ ਇਕ ਪੋਸਟ ਰਾਹੀਂ ਭੂਚਾਲ ਦੀ ਤੀਬਰਤਾ, ਸਮਾਂ, ਸਥਾਨ ਅਤੇ ਡੂੰਘਾਈ ਬਾਰੇ ਜਾਣਕਾਰੀ ਸਾਂਝੀ ਕੀਤੀ।  ਹਾਲਾਂਕਿ ਭੂਚਾਲ ਕਾਰਨ ਹੋਏ ਜਾਨੀ ਜਾਂ ਮਾਲੀ ਨੁਕਸਾਨ ਬਾਰੇ ਤੁਰੰਤ ਕੋਈ ਜਾਣਕਾਰੀ ਨਹੀਂ ਮਿਲੀ।ਚੀਨ ਵਿੱਚ ਇਸ ਮਹੀਨੇ ਪਹਿਲਾਂ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ। ਐੱਨਸੀਐੱਸ ਅਨੁਸਾਰ 5 ਨਵੰਬਰ ਨੂੰ 4.4 ਤੀਬਰਤਾ ਦਾ ਭੂਚਾਲ ਆਇਆ ਸੀ। ਇਸ ਦਾ ਕੇਂਦਰ ਧਰਤੀ ਤੋਂ ਸਿਰਫ਼ 10 ਕਿਲੋਮੀਟਰ ਦੀ ਡੂੰਘਾਈ ’ਤੇ ਸੀ।

ਡੂੰਘਾਈ ਦੇ ਆਧਾਰ ’ਤੇ ਭੂਚਾਲਾਂ ਦੀਆਂ ਤਿੰਨ ਸ਼੍ਰੇਣੀਆਂ ਅਮਰੀਕੀ ਭੂ-ਵਿਗਿਆਨ ਸਰਵੇਖਣ (ਯੂਐੱਸਜੀਐੱਸ) ਅਨੁਸਾਰ ਭੂਚਾਲਾਂ ਨੂੰ ਉਨ੍ਹਾਂ ਦੀ ਡੂੰਘਾਈ ਦੇ ਆਧਾਰ ’ਤੇ ਤਿੰਨ ਸ਼੍ਰੇਣੀਆਂ ਵਿੱਚ ਵੰਡਿਆ ਜਾਂਦਾ ਹੈ। ਧਰਤੀ ਤੋਂ 0 ਤੋਂ 70 ਕਿਲੋਮੀਟਰ ਦੀ ਡੂੰਘਾਈ ’ਤੇ ਆਉਣ ਵਾਲੇ ਭੂਚਾਲਾਂ ਨੂੰ ਘੱਟ ਡੂੰਘਾਈ ਵਾਲੇ ਭੂਚਾਲ ਕਿਹਾ ਜਾਂਦਾ ਹੈ। 70 ਤੋਂ 300 ਕਿਲੋਮੀਟਰ ਤੱਕ ਦੀ ਡੂੰਘਾਈ ਵਾਲੇ ਭੂਚਾਲ ਦਰਮਿਆਨੀ ਡੂੰਘਾਈ ਵਾਲੀ ਸ਼੍ਰੇਣੀ ਵਿੱਚ ਆਉਂਦੇ ਹਨ, ਜਦਕਿ 300 ਤੋਂ 700 ਕਿਲੋਮੀਟਰ ਤੱਕ ਦੀ ਡੂੰਘਾਈ ’ਤੇ ਆਉਣ ਵਾਲੇ ਭੂਚਾਲ ਡੂੰਘੇ ਭੂਚਾਲ ਮੰਨੇ ਜਾਂਦੇ ਹਨ।

ਡੂੰਘਾਈ ਵਧਣ ਨਾਲ ਸਤਹਿ ’ਤੇ ਝਟਕਿਆਂ ਦਾ ਅਸਰ ਘਟਦਾ ਹੈ- ਯੂਐੱਸਜੀਐੱਸ ਅਨੁਸਾਰ ਭੂਚਾਲ ਦੇ ਕੇਂਦਰ ਤੋਂ ਦੂਰੀ ਵਧਣ ਨਾਲ ਧਰਤੀ ਦੀ ਸਤਹਿ ’ਤੇ ਮਹਿਸੂਸ ਹੋਣ ਵਾਲੇ ਝਟਕਿਆਂ ਦੀ ਤੀਬਰਤਾ ਘਟਦੀ ਜਾਂਦੀ ਹੈ। ਇਸੇ ਤਰ੍ਹਾਂ ਡੂੰਘਾਈ ਦਾ ਵੀ ਝਟਕਿਆਂ ਦੇ ਅਸਰ ’ਤੇ ਮਹੱਤਵਪੂਰਨ ਪ੍ਰਭਾਵ ਪੈਂਦਾ ਹੈ। 500 ਕਿਲੋਮੀਟਰ ਦੀ ਡੂੰਘਾਈ ’ਤੇ ਆਉਣ ਵਾਲੇ ਭੂਚਾਲ ਕਾਰਨ ਸਤਹਿ ’ਤੇ ਹੋਣ ਵਾਲੀ ਹਿੱਲਜੁਲ ਉਸੇ ਤੀਬਰਤਾ ਦੇ 20 ਕਿਲੋਮੀਟਰ ਡੂੰਘਾਈ ’ਤੇ ਆਏ ਭੂਚਾਲ ਦੇ ਮੁਕਾਬਲੇ ਕਾਫ਼ੀ ਘੱਟ ਹੁੰਦੀ ਹੈ। ਯੂਐੱਸਜੀਐੱਸ ਅਨੁਸਾਰ ਭੂਚਾਲ ਧਰਤੀ ਦੀ ਉੱਪਰਲੀ ਪਰਤ ਜਾਂ ਇਸ ਤੋਂ ਹੇਠਾਂ ਮੈਂਟਲ ਵਿੱਚ ਆਉਂਦੇ ਹਨ। ਇਹ ਖੇਤਰ ਧਰਤੀ ਦੀ ਸਤ੍ਵਾ ਤੋਂ ਲਗਪਗ 800 ਕਿਲੋਮੀਟਰ ਦੀ ਡੂੰਘਾਈ ਤੱਕ ਫੈਲਿਆ ਹੋਇਆ ਹੈ।

Related posts

ਫ਼ਿਲਮ ‘ਕੱਲ੍ਹ ਹੋ ਨਾ ਹੋ’ ਦੇ ਮੁੜ ਰਿਲੀਜ਼ ਹੋਣ ਸਬੰਧੀ ਮਿਲ ਰਹੇ ਹੁੰਗਾਰੇ ਤੋਂ ਕਰਨ ਜੌਹਰ ਬਾਗ਼ੋ-ਬਾਗ਼

Current Updates

ਪੰਜਾਬ-ਹਰਿਆਣਾ ‘ਚ ਤਾਪਮਾਨ ਡਿੱਗਿਆ; 6 ਜੂਨ ਤੱਕ ਲਗਾਤਾਰ ਪਵੇਗਾ ਮੀਂਹ

Current Updates

ਸੋਨੇ ਦੀ ਕੀਮਤ ਮੁੜ ਉੱਚ ਪੱਧਰ ’ਤੇ ਪਹੁੰਚੀ

Current Updates

Leave a Comment