November 22, 2026
ਖਾਸ ਖ਼ਬਰਰਾਸ਼ਟਰੀ

4,000 ਅਗਨੀਵੀਰਾਂ ਦਾ ਡੇਟਾ ਚੋਰੀ ਕਰਕੇ ‘ਡਾਰਕ ਵੈੱਬ’ ’ਤੇ ਵੇਚਣ ਦੀ ਕੋਸ਼ਿਸ਼; 14 ਸਾਲਾ ਲੜਕਾ ਲਿਆ ਹਿਰਾਸਤ ‘ਚ

4,000 ਅਗਨੀਵੀਰਾਂ ਦਾ ਡੇਟਾ ਚੋਰੀ ਕਰਕੇ 'ਡਾਰਕ ਵੈੱਬ' ’ਤੇ ਵੇਚਣ ਦੀ ਕੋਸ਼ਿਸ਼; 14 ਸਾਲਾ ਲੜਕਾ ਲਿਆ ਹਿਰਾਸਤ 'ਚ

ਨਵੀਂ ਦਿੱਲੀ-  ਦਿੱਲੀ ਪੁਲੀਸ ਦੇ ਵਿਸ਼ੇਸ਼ ਸੈੱਲ ਨੇ ਇੱਕ ਵੈੱਬਸਾਈਟ ਨੂੰ ‘ਹੈਕ’ ਕਰਨ ਅਤੇ ਕਰੀਬ 4,000 ਅਗਨੀਵੀਰਾਂ ਨਾਲ ਸਬੰਧਤ ਸੰਵੇਦਨਸ਼ੀਲ ਡੇਟਾ ‘ਡਾਰਕ ਵੈੱਬ’ ’ਤੇ 500 ਅਮਰੀਕੀ ਡਾਲਰ ਵਿੱਚ ਵੇਚਣ ਦੀ ਕੋਸ਼ਿਸ਼ ਕਰਨ ਦੇ ਦੋਸ਼ ਹੇਠ ਹਰਿਆਣਾ ਦੇ ਬੱਲਭਗੜ੍ਹ ਦੇ ਰਹਿਣ ਵਾਲੇ 14 ਸਾਲਾ ਲੜਕੇ ਨੂੰ ਹਿਰਾਸਤ ਵਿੱਚ ਲਿਆ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਜਾਂਚਕਰਤਾਵਾਂ ਅਨੁਸਾਰ, ਰਜਿਸਟ੍ਰੇਸ਼ਨ ਕਰਵਾਉਣ ਅਤੇ ਦੂਜੇ ਸਰਕਾਰੀ ਵਿਭਾਗਾਂ ਵਿੱਚ ਰੁਜ਼ਗਾਰ ਦੇ ਮੌਕੇ ਤਲਾਸ਼ਣ ਲਈ ਸਾਬਕਾ ਅਗਨੀਵੀਰਾਂ ਵਾਸਤੇ ਤਿਆਰ ਕੀਤੀ ਗਈ ਇੱਕ ਟੈਸਟਿੰਗ (ਪਰੀਖਣ) ਵੈੱਬਸਾਈਟ ਤੱਕ ਨਾਬਾਲਗ ਨੇ ਬਿਨਾਂ ਇਜਾਜ਼ਤ ਦੇ ਪਹੁੰਚ ਬਣਾਈ ਸੀ।

ਅਧਿਕਾਰੀਆਂ ਨੇ ਦੱਸਿਆ ਕਿ ਵੈੱਬਸਾਈਟ ਤੱਕ ਪਹੁੰਚ ਬਣਾਉਣ ਤੋਂ ਬਾਅਦ ਲੜਕੇ ਨੇ ਕਥਿਤ ਤੌਰ ’ਤੇ ਉੱਥੋਂ ਜਾਣਕਾਰੀ ਕੱਢੀ ਅਤੇ ਡਾਰਕ ਵੈੱਬ ’ਤੇ ਇੱਕ ਇਸ਼ਤਿਹਾਰ ਪੋਸਟ ਕੀਤਾ। ਅਧਿਕਾਰੀਆਂ ਅਨੁਸਾਰ ਲੜਕੇ ਨੇ ਦਾਅਵਾ ਕੀਤਾ ਸੀ ਕਿ ਉਸ ਕੋਲ ਕਰੀਬ 4,000 ਅਗਨੀਵੀਰਾਂ ਦਾ ਨਿੱਜੀ ਡੇਟਾ ਹੈ ਅਤੇ ਉਹ ਇਸ ਨੂੰ 500 ਅਮਰੀਕੀ ਡਾਲਰ ਵਿੱਚ ਵੇਚ ਸਕਦਾ ਹੈ। ਅਧਿਕਾਰੀਆਂ ਮੁਤਾਬਕ, ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਜਾਣਕਾਰੀ ਹਾਸਲ ਕਰਨ ਲਈ ਕਥਿਤ ਤੌਰ ’ਤੇ ਆਰਟੀਫੀਸ਼ੀਅਲ ਇੰਟੈਲੀਜੈਂਸ (ਏ ਆਈ) ਟੂਲਜ਼ ਦੀ ਵਰਤੋਂ ਕੀਤੀ ਗਈ ਸੀ। ਹਾਲਾਂਕਿ, ਵੈੱਬਸਾਈਟ ਦੀ ਸੁਰੱਖਿਆ ਵਿੱਚ ਸੰਨ੍ਹ ਲਗਾਉਣ ਲਈ ਅਪਣਾਏ ਗਏ ਤਰੀਕੇ ਦੀ ਜਾਂਚ ਕੀਤੀ ਜਾ ਰਹੀ ਹੈ।

ਦਿੱਲੀ ਪੁਲੀਸ ਦੀ ‘ਇੰਟੈਲੀਜੈਂਸ ਫਿਊਜ਼ਨ ਐਂਡ ਸਟ੍ਰੈਟੇਜਿਕ ਅਪਰੇਸ਼ਨਜ਼’ (ਆਈ ਐੱਫ ਐੱਸ ਓ) ਇਕਾਈ ਨੇ ਨਾਬਾਲਗ ਦੇ ਡਿਜੀਟਲ ਉਪਕਰਨਾਂ ਤੋਂ ਡੇਟਾ ਬਰਾਮਦ ਕੀਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਜਾਂਚਕਰਤਾ ਹੁਣ ਇਸ ਸਮੱਗਰੀ ਦੀ ਜਾਂਚ ਕਰ ਰਹੇ ਹਨ, ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਇਸ ਵਿੱਚ ਅਸਲ ਜਾਣਕਾਰੀ ਹੈ ਜਾਂ ਨਹੀਂ ਅਤੇ ਵੈੱਬਸਾਈਟ ਤੋਂ ਕਿੰਨੀ ਜਾਣਕਾਰੀ ਚੋਰੀ ਹੋਈ ਹੈ। ਪੁਲੀਸ ਨੇ ਅਗਨੀਵੀਰਾਂ ਦਾ ਅਧਿਕਾਰਤ ਡੇਟਾਬੇਸ ਮੰਗਣ ਲਈ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਪੱਤਰ ਵੀ ਲਿਖਿਆ ਹੈ। ਇਸ ਦੀ ਵਰਤੋਂ ਬਰਾਮਦ ਹੋਈ ਜਾਣਕਾਰੀ ਨਾਲ ਮਿਲਾਨ ਕਰਨ ਅਤੇ ਉਸ ਦੀ ਅਸਲੀਅਤ ਦੀ ਪੁਸ਼ਟੀ ਕਰਨ ਲਈ ਕੀਤੀ ਜਾਵੇਗੀ। ਅਧਿਕਾਰੀਆਂ ਨੇ ਦੱਸਿਆ ਕਿ ਨਾਬਾਲਗ ਨੂੰ ਕਾਨੂੰਨ ਅਨੁਸਾਰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ ਗਈ। ਮੁੱਢਲੀ ਪੁੱਛਗਿੱਛ ਤੋਂ ਬਾਅਦ ਉਸ ਨੂੰ ਪਰਿਵਾਰ ਦੇ ਹਵਾਲੇ ਕਰ ਦਿੱਤਾ ਗਿਆ।

Related posts

ਦਿੱਲੀ ’ਚ ‘ਬੈਂਡ ਬਾਜਾ ਬਾਰਾਤ’ ਗਰੋਹ ਦੇ ਚਾਰ ਮੈਂਬਰ ਕਾਬੂ

Current Updates

ਅਡਾਨੀ ਮਾਮਲੇ ਵਿਚ ਵਿਰੋਧ ਜਾਰੀ; ਵਿਰੋਧੀ ਧਿਰਾਂ ਵੱਲੋਂ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ

Current Updates

‘ਆਪ’ ਸਰਪੰਚ ਕਤਲ ਮਾਮਲੇ ’ਚ ਦੋ ਸ਼ੂਟਰਾਂ ਸਣੇ ਸੱਤ ਗ੍ਰਿਫ਼ਤਾਰ

Current Updates

Leave a Comment