November 22, 2026
ਪੰਜਾਬ

ਅਪਰੈਂਟਿਸਸ਼ਿਪ ਵਰਕਰਾਂ ਨੂੰ ਟਾਵਰ ਤੋਂ ਉਤਾਰ ਕੇ ਧਰਨਾ ਖਦੇੜਿਆ

ਅਪਰੈਂਟਿਸਸ਼ਿਪ ਵਰਕਰਾਂ ਨੂੰ ਟਾਵਰ ਤੋਂ ਉਤਾਰ ਕੇ ਧਰਨਾ ਖਦੇੜਿਆ

ਪਟਿਆਲਾ-  ਸਹਾਇਕ ਲਾਈਨਮੈਨ ਦੀ ਨੌਕਰੀ ਦੀ ਮੰਗ ਲਈ ਚਾਰ ਦਿਨਾਂ ਤੋਂ ਭੇਡਪੁਰਾ ਪਿੰਡ ਵਿਚਲੇ ਹਾਈ ਵੋਲਟੇਜ ਵਾਲੇ ਟਾਵਰ ’ਤੇ ਚੜ੍ਹੇ ਅਪਰੈਂਟਿਸਸ਼ਿਪ ਵਰਕਰਾਂ ਨੂੰ ਅੱਜ ਪੁਲੀਸ ਨੇ ਮੀਟਿੰਗ ਦੇ ਬਹਾਨੇ ਹੇਠਾਂ ਉਤਾਰ ਲਿਆ। ਬਾਅਦ ’ਚ ਇੱਥੇ ਪਾਵਰਕੌਮ ਦੇ ਮੁੱਖ ਦਫ਼ਤਰ ਅੱਗ 10 ਦਿਨਾਂ ਤੋਂ ਚੱਲ ਰਿਹਾ ਉਨ੍ਹਾਂ ਦਾ ਪੱਕਾ ਮੋਰਚਾ ਵੀ ਖਦੇੜ ਦਿੱਤਾ ਤੇ ਕਈ ਵਰਕਰ ਹਿਰਾਸਤ ਵਿੱਚ ਵੀ ਲੈ ਲਏ। ਪੁਲੀਸ ਨੇ ਉਨ੍ਹਾਂ ਦਾ ਤੰਬੂ ਵੀ ਪੁੱਟ ਸੁੱਟਿਆ। ਤਰਕ ਦਿੱਤਾ ਗਿਆ ਕਿ ਜਦੋਂ ਮੈਨੇਜਮੈਂਟ ਵੱਲੋਂ ਉਨ੍ਹਾਂ ਦੀ ਮੰਗ ਦੀ ਪੂਰੀ ਕਰਨ ਦਾ ਭਰੋਸਾ ਦਿਵਾਇਆ ਜਾ ਚੁੱਕਾ ਹੈ ਫਿਰ ਉਹ ਐਵੇਂ ਲੋਕਾਂ ਨੂੰ ਕਿਉਂ ਪ੍ਰੇਸ਼ਾਨ ਕਰ ਰਹੇ ਹਨ।

ਜ਼ਿਕਰਯੋਗ ਹੈ ਕਿ ਇਨਾਂ ਪ੍ਰਦਰਸ਼ਨਕਾਰੀ ਵਰਕਰਾਂ ਦੀ ਪੰਜਾਬ ਭਰ ਵਿੱਚ ਗਿਣਤੀ 2437 ਹੈ। ਪਿਛਲੇ ਸਾਲ ਵੀ ਕਈ ਵਰਕਰ 10 ਦਿਨ ਟਾਵਰ ’ਤੇ ਬੈਠੇ ਰਹੇ ਸਨ। ਉਦੋਂ ਉਹ ਸਰਕਾਰ ਵੱਲੋਂ ਉਨ੍ਹਾਂ ਨੂੰ ਸਹਾਇਕ ਲਾਈਨਮੈਨ ਦੀ ਨੌਕਰੀ ਦੇਣ ਦੇ ਵਾਅਦੇ ਉਪਰੰਤ ਹੀ ਹੇਠਾਂ ਉਤਰੇ ਸਨ। ਉਂਜ ਪਾਵਰਕੌਮ ਮੈਨੇਜਮੈਂਟ ਵੱਲੋਂ ਨੌਕਰੀ ਲਈ ਲੋੜੀਂਦਾ ਟੈਸਟ ਵੀ ਜੁਲਾਈ 2025 ਵਿੱਚ ਲੈ ਲਿਆ ਗਿਆ ਸੀ। ਇਨ੍ਹਾਂ ਅਪਰੈਂਟਿਸਸ਼ਿਪ ਵਰਕਰਾਂ ਨੇ ਟੈਸਟ ਦਾ ਨਤੀਜਾ ਐਲਾਨਣ ਦੀ ਮੰਗ ਲਈ 11 ਨਵੰਬਰ ਨੂੰ ਪਾਵਰਕੌਮ ਦਫਤਰ ਮੂਹਰੇ ਪੱਕਾ ਮੋਰਚਾ ਸ਼ੁਰੂ ਕੀਤਾ ਤੇ ਫਿਰ 17 ਨਵੰਬਰ ਨੂੰ ਕਈ ਵਰਕਰ ਪਿੰਡ ਭੇਡਪੁਰਾ ਵਿਖੇ ਹਾਈ ਵੋਲਟੇਜ ਵਾਲੇ ਟਾਵਰ ’ਤੇ ਜਾ ਬੈਠੇ। ਉਨ੍ਹਾਂ ਕਿਹਾ ਸੀ ਕਿ ਉਹ ਹੁਣ ਨਿਯੁਕਤੀ ਪੱਤਰ ਲੈ ਕੇ ਹੀ ਉਤਰਨਗੇ। ਇਸੇ ਦੌਰਾਨ ਕਸੂਤੀ ਫਸੀ ਪੁਲੀਸ ਨੇ ਅੱਜ ਉਨ੍ਹਾਂ ਨੂੰ ਹੇਠਾਂ ਉਤਾਰਨ ਲਈ ਮੈਨੇਜਮੈਂਟ ਨਾਲ ਮੀਟਿੰਗ ਕਰਵਾਉਣ ਦਾ ਦਾਅ ਖੇਡਿਆ। ਭਾਵੇਂ ਇਹ ਮੀਟਿੰਗ ਕਰਵਾ ਵੀ ਦਿੱਤੀ ਗਈ ਪ੍ਰੰਤੂ ਗਿਣੀ ਮਿਥੀ ਸਾਜਿਸ਼ ਤਹਿਤ ਇਹ ਬੇਸਿੱਟਾ ਹੀ ਰਹੀ। ਫੇਰ ਇਨ੍ਹਾਂ ਵਰਕਰਾਂ ਨੂੰ ਟਾਵਰ ਵੱਲ ਨਾ ਜਾਣ ਦਿੱਤਾ ਗਿਆ ਬਲਕਿ ਮਾਲ ਰੋਡ ਵਾਲੇ ਧਰਨੇ ਵਿੱਚ ਬੈਠਣ ‘ਤੇ ਹੀ ਜ਼ੋਰ ਦਿੱਤਾ ਗਿਆ। ਬਾਅਦ ਵਿੱਚ ਉਥੋਂ ਵੀ ਇਨ੍ਹਾਂ ਵਰਕਰਾਂ ਨੂੰ ਖਦੇੜ ਦਿੱਤਾ ਗਿਆ ਤੇ ਇਹ ਪੁਲੀਸ ਉਨ੍ਹਾਂ ਦਾ ਟੈਂਟ ਵੀ ਪੁੱਟ ਕੇ ਲੈ ਗਈ। ਪੁਲੀਸ ਦੇ ਇੱਕ ਅਧਿਕਾਰੀ ਨੇ ਵਰਕਰਾਂ ਨੂੰ ਖਦੇੜਨ ਤੇ ਟੈਂਟ ਪੁੱਟਣ ਦੀ ਗੱਲ ਮੰਨਦਿਆਂ ਆਖਿਆ ਕਿ ਜਦੋਂ ਮੈਨੇਜਮੈਂਟ ਵੱਲੋਂ ਮੰਗ ਦੀ ਪੂਰਤੀ ਲਈ ਅਮਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਫਿਰ ਇਨ੍ਹਾਂ ਵੱਲੋਂ ਧਰਨਾ ਲਾ ਕੇ ਲੋਕਾਂ ਨੂੰ ਪ੍ਰੇਸ਼ਾਨ ਕਰਨਾ ਗ਼ੈਰ-ਵਾਜਬ ਹੈ

Related posts

ਐੱਸਜੀਪੀਸੀ ਪ੍ਰਧਾਨ ਦੇ ਅਹੁਦੇ ਤੋਂ ਦਿੱਤਾ ਅਸਤੀਫਾ ਵਾਪਸ ਨਹੀਂ ਲਵਾਂਗਾ: ਐਡਵੋਕੇਟ ਧਾਮੀ

Current Updates

ਸੁਖਬੀਰ ਬਾਦਲ ਵੱਲੋਂ 50 ਹਜ਼ਾਰ ਪਰਿਵਾਰਾਂ ਲਈ ਕਣਕ ਦੇਣ ਦਾ ਐਲਾਨ

Current Updates

Raja Warring ਨੇ ਲਾਰੈਂਸ ਬਿਸ਼ਨੋਈ ’ਤੇ ਆਧਾਰਿਤ ਸੀਰੀਜ਼ ‘ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ

Current Updates

Leave a Comment