September 10, 2026
ਖਾਸ ਖ਼ਬਰਪੰਜਾਬਰਾਸ਼ਟਰੀ

ਸੰਵਿਧਾਨ ਦੀ ਰੱਖਿਆ ਕਰਦੀ ਰਹੇਗੀ ਆਪਃਤੇਜਿੰਦਰ ਮਹਿਤਾ

ਸੰਵਿਧਾਨ ਦੀ ਰੱਖਿਆ ਕਰਦੀ ਰਹੇਗੀ ਆਪਃਤੇਜਿੰਦਰ ਮਹਿਤਾ

ਭਾਰਤੀ ਸੰਵਿਧਾਨ ਦਿਵਸ ਅਤੇ ਪਾਰਟੀ ਸਥਾਪਨਾ ਦਿਵਸ ਮਨਾਇਆ

ਪਟਿਆਲਾ- ਜਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਅਤੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਤੇਜਿੰਦਰ ਮਹਿਤਾ ਦੀ ਅਗਵਾਈ ਵਿੱਚ ਭਾਰਤੀ ਸੰਵਿਧਾਨ ਦਿਵਸ ਅਤੇ ਆਮ ਆਦਮੀ ਪਾਰਟੀ ਦਾ ਸਥਾਪਨਾ ਦਿਵਸ ਮਨਾਇਆ ਗਿਆ। ਇਸ ਮੌਕੇ ਤੇ ਐਮਐਲਏ ਸਮਾਣਾ ਚੇਤੰਨ ਸਿੰਘ ਜੌੜਾਮਾਜਰਾ, ਪਾਰਟੀ ਦੇ ਸੂਬਾ ਸਕੱਤਰ, ਡਿਪਟੀ ਮੇਅਰ ਜਗਦੀਪ ਜੱਗਾ ਅਤੇ ਚੇਅਰਮੈਨ ਯੂਥ ਡੇਵਲਪਮੈਂਟ ਬੋਰਡ ਪਰਮਿੰਦਰ ਸਿੰਘ ਗੋਲਡੀ ਵਿਸ਼ੇਸ ਤੌਰ ਤੇ ਸ਼ਾਮਲ ਹੋਏ। ਇਸ ਮੌਕੇ ਕੇਕ ਕੱਟਿਆ ਗਿਆ ਅਤੇ ਸੰਵਿਧਾਨ ਦਾ ਸਨਮਾਨ ਕਰਨ, ਇਸਦੀ ਰੱਖਿਆ ਕਰਨ ਅਤੇ ਪਾਰਟੀ ਅਨੁਸ਼ਾਸਨ ਅਤੇ ਅਸੂਲਾਂ ਤੇ ਚੱਲਣ ਦੀ ਕਸਮ ਵੀ ਚੁੱਕੀ ਗਈ।
ਪਾਰਟੀ ਦੇ ਲੀਡਰਾਂ ਅਤੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਮਹਿਤਾ ਨੇ ਕਿਹਾ ਕਿ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦਰ ਕੇਜਰੀਵਾਲ ਨੇ ਭਾਰਤੀ ਸੰਵਿਧਾਨ ਦੀ ਰਾਖੀ ਅਤੇ ਇਸਦੀ ਲੋਕਪੱਖੀ ਭਾਵਨਾ ਨੂੰ ਅਮਲੀ ਜਾਮਾ ਪਹਿਨਾਉਣ ਦੇ ਮਕਸਦ ਨਾਲ 13 ਸਾਲ ਪਹਿਲਾਂ ਪਾਰਟੀ ਦੀ ਨੀਂਹ ਰੱਖੀ ਸੀ। ਇਸ ਸਮੇਂ ਦੌਰਾਨ ਸਮੁੱਚੀ ਪਾਰਟੀ ਲੀਡਰਸ਼ਿਪ ਅਤੇ ਵਰਕਰ ਇਸ ਮਕਸਦ ਤੇ ਪਹਿਰਾ ਦਿੰਦੇ ਰਹੇ ਹਨ ਅਤੇ ਅੱਗੇ ਨੂੰ ਵੀ ਦਿੰਦੇ ਰਹਿਣਗੇ।
ਐਮਐਲਏ ਸ. ਜੌੜਾਮਾਜਰਾ, ਸੂਬਾ ਸਕੱਤਰ ਸ. ਜੱਗਾ ਅਤੇ ਚੇਅਰਮੈਨ ਪਰਮਿੰਦਰ ਗੋਲਡੀ ਨੇ ਕਿਹਾ ਕਿ ਭਾਰਤ ਦਾ ਸੰਵਿਧਾਨ ਸਾਡੀ ਲੋਕਤੰਤਰਕ ਪ੍ਰਣਾਲੀ ਦੀ ਰੂਹ ਹੈ, ਜਿਸ ਨੇ ਹਰ ਨਾਗਰਿਕ ਨੂੰ ਬਰਾਬਰੀ, ਆਜ਼ਾਦੀ, ਨਿਆਂ ਅਤੇ ਮੌਕੇ ਦਾ ਹੱਕ ਦਿੱਤਾ ਹੈ। ਇਹ ਦਿਨ ਸਾਡੇ ਮਹਾਨ ਸੰਵਿਧਾਨਕ ਨਿਰਮਾਤਾ ਡਾ. ਭੀਮਰਾਵ ਅੰਬੇਡਕਰ ਜੀ ਅਤੇ ਉਨ੍ਹਾਂ ਦੀ ਟੀਮ ਦੀ ਦੂਰ ਅੰਦੇਸ਼ੀ ਅਤੇ ਲੋਕਤੰਤਰਕ ਮੁੱਲਾਂ ਪ੍ਰਤੀ ਵਫ਼ਾਦਾਰੀ ਨੂੰ ਯਾਦ ਕਰਨ ਦਾ ਦਿਨ ਹੈ।
ਪਾਰਟੀ ਆਗੂਆਂ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਭਾਰਤ ਦੀ ਤਾਕਤ ਸਦਾ ਸੰਵਿਧਾਨ ਦੀ ਪਵਿੱਤਰਤਾ, ਮੌਲਿਕ ਹੱਕਾਂ ਦੀ ਰੱਖਿਆ ਅਤੇ ਸੰਸਥਾਵਾਂ ਦੀ ਸੁਤੰਤਰਤਾ ਵਿੱਚ ਹੀ ਰਹੀ ਹੈ, ਪਰ ਅੱਜ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਸੰਵਿਧਾਨ ਦੀ ਆਤਮਾ, ਸੰਸਥਾਵਾਂ ਦੀ ਖੁਦਮੁਖ਼ਤਿਆਰੀ ਅਤੇ ਲੋਕਤੰਤਰਕ ਸਿਧਾਂਤਾਂ ‘ਤੇ ਲਗਾਤਾਰ ਹਮਲੇ ਹੋ ਰਹੇ ਹਨ। ਸੰਵਿਧਾਨ ਦੀਆਂ ਧਾਰਾਵਾਂ ਤੋਂ ਲੈ ਕੇ ਮੌਲਿਕ ਹੱਕਾਂ ਤੱਕ, ਹਰ ਪੱਧਰ ‘ਤੇ ਦਬਾਅ, ਡਰ ਅਤੇ ਮਨਮਰਜ਼ੀ ਰਾਜ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜੋ ਗੰਭੀਰ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਸੰਵਿਧਾਨ ਦੀ ਰੱਖਿਆ, ਲੋਕਤੰਤਰ ਦੇ ਮਜ਼ਬੂਤੀਕਰਨ ਅਤੇ ਨਾਗਰਿਕ ਅਧਿਕਾਰਾਂ ਦੀ ਸੁਰੱਖਿਆ ਲਈ ਪੂਰੀ ਤਰ੍ਹਾਂ ਸਮਰਪਿਤ ਹੈ। ਸਾਡਾ ਸਾਰਿਆਂ ਦਾ ਫਰਜ਼ ਹੈ ਕਿ ਅਸੀਂ ਸੰਵਿਧਾਨ ਦੀ ਰੱਖਿਆ ਲਈ ਖੜ੍ਹੇ ਹੋਈਏ ਅਤੇ ਉਹਨਾਂ ਤਾਕਤਾਂ ਦਾ ਵਿਰੋਧ ਕਰੀਏ ਜੋ ਇਸ ਦੀ ਮੂਲ ਆਤਮਾ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ।
ਇਸ ਮੌਕੇ ਤੇ ਜ਼ਿਲਾ ਸਕੱਤਰ ਅਮਿਤ ਡਾਬੀ, ਚੇਅਰਮੈਨ ਮਾਰਕਿਟ ਕਮੇਟੀ ਸਮਾਣਾ ਬਲਕਾਰ ਗੱਜੂਮਾਜਰਾ, ਗੁਰਦੇਵ ਟਿਵਾਣਾ, ਜਸਵੀਰ ਤਰੈਂ, ਕੁਲਦੀਪ ਵਿਰਕ, ਹਰਦੀਪ ਚੀਮਾ, ਹਰਸ਼ ਵਿਰਕ, ਸੁਮੀਤ ਤਨੇਜਾ, ਸੁਰਿੰਦਰ ਨਿੱਕੂ, ਸਰਪੰਚ ਪਿੰਡ ਰੌਂਗਲਾ ਗੁਰਵਿੰਦਰ ਗੋਲਡੀ ਅਤੇ ਪਾਰਟੀ ਦੇ ਹੋਰ ਲੀਡਰ ਅਤੇ ਵਰਕਰ ਮੌਜੂਦ ਸਨ।

Related posts

ਪਾਕਿਸਤਾਨ ਦੀ ਕੱਟੜ ਮਾਨਸਿਕਤਾ ਨਹੀਂ ਬਦਲ ਸਕਦਾ ਭਾਰਤ: ਜੈਸ਼ੰਕਰ

Current Updates

ਸਤਿਕਾਰ ਐਕਟ ਸੋਧਾਂ ’ਤੇ ਪੰਜਾਬ ਸਰਕਾਰ ਦਾ ਜਵਾਬ ‘ਮਨਜ਼ੂਰ ਨਹੀਂ’: ਜਥੇਦਾਰ ਗੜਗੱਜ

Current Updates

ਹਰਪਾਲ ਚੀਮਾ ਦਾ ਸਿੱਧੂ ਨੂੰ ਠੋਕਵਾਂ ਜਵਾਬ “ਜੋ ਕਾਂਗਰਸ ਸਰਕਾਰ 5 ਸਾਲਾਂ ਵਿੱਚ ਨਹੀਂ ਕਰ ਸਕੀ, ਅਸੀਂ 1 ਸਾਲ ਵਿੱਚ ਕਰਕੇ ਵਿਖਾ ਦਿੱਤਾ ਹੈ”

Current Updates

Leave a Comment