ਮੁੰਬਈ- ਇੱਥੋਂ ਦੇ ਆਰ.ਜੀ.ਆਈ. ਹਵਾਈ ਅੱਡੇ ’ਤੇ ਬਹਿਰੀਨ ਤੋਂ ਆਉਣ ਵਾਲੀ ਉਡਾਣ ਵਿਚ ਬੰਬ ਹੋਣ ਦੀ ਧਮਕੀ ਮਿਲੀ ਜਿਸ ਤੋਂ ਬਾਅਦ ਇਸ ਜਹਾਜ਼ ਨੂੰ ਮੁੰਬਈ ਭੇਜਿਆ ਗਿਆ। ਇਸ ਤੋਂ ਬਾਅਦ ਇਸ ਉਡਾਣ ਦੀ ਜਾਂਚ ਕੀਤੀ ਗਈ ਪਰ ਕੋਈ ਵੀ ਸ਼ੱਕੀ ਵਸਤੂ ਨਾ ਮਿਲੀ। ਇੱਕ ਅਧਿਕਾਰੀ ਨੇ ਕਿਹਾ ਕਿ ਇਹ ਧਮਕੀ ਝੂਠੀ ਨਿਕਲੀ। ਪੁਲੀਸ ਨੇ ਕਿਹਾ ਕਿ ਆਰ.ਜੀ.ਆਈ. ਹਵਾਈ ਅੱਡੇ ਦੇ ਅਧਿਕਾਰੀਆਂ ਵਲੋਂ ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਕੇਸ ਦਰਜ ਕੀਤਾ ਗਿਆ ਹੈ। ਹਵਾਈ ਅੱਡੇ ਨੂੰ ਮਿਲੀ ਧਮਕੀ ਵਾਲੀ ਈਮੇਲ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਬਹਿਰੀਨ ਤੋਂ ਹੈਦਰਾਬਾਦ ਆਉਣ ਵਾਲੀ ਉਡਾਣ ਵਿੱਚ ਬੰਬ ਰੱਖਿਆ ਗਿਆ ਸੀ। ਇਸ ਤੋਂ ਬਾਅਦ ਇਸ ਉਡਾਣ ਨੂੰ ਮੁੰਬਈ ਮੋੜ ਦਿੱਤਾ ਗਿਆ ਜਿੱਥੇ ਇਹ ਉਡਾਣ ਸੁਰੱਖਿਅਤ ਉਤਰੀ। ਪੁਲੀਸ ਅਧਿਕਾਰੀ ਨੇ ਕਿਹਾ, ‘ਉੱਥੇ ਸੁਰੱਖਿਆ ਜਾਂਚ ਕੀਤੀ ਗਈ ਪਰ ਕੁਝ ਵੀ ਸ਼ੱਕੀ ਨਹੀਂ ਮਿਲਿਆ। ਇਸ ਮਾਮਲੇ ਦੀ ਜਾਂਚ ਜਾਰੀ ਹੈ।
