December 1, 2025
ਖਾਸ ਖ਼ਬਰਪੰਜਾਬਰਾਸ਼ਟਰੀ

ਕ੍ਰਿਕਟਰ ਅਭਿਸ਼ੇਕ ਸ਼ਰਮਾ ਦੀ ਭੈਣ ਦਾ ਵਿਆਹ ਅੱਜ, ਮੁੱਖ ਮੰਤਰੀ ਹੋਣਗੇ ਸ਼ਾਮਲ

ਕ੍ਰਿਕਟਰ ਅਭਿਸ਼ੇਕ ਸ਼ਰਮਾ ਦੀ ਭੈਣ ਦਾ ਵਿਆਹ ਅੱਜ, ਮੁੱਖ ਮੰਤਰੀ ਹੋਣਗੇ ਸ਼ਾਮਲ
ਲੁਧਿਆਣਾ- ਕ੍ਰਿਕਟਰ ਅਭਿਸ਼ੇਕ ਸ਼ਰਮਾ ਦੀ ਭੈਣ ਕੋਮਲ ਸ਼ਰਮਾ ਦਾ ਵਿਆਹ ਲੁਧਿਆਣਾ ਦੇ ਹੌਜ਼ਰੀ ਕਾਰੋਬਾਰੀ ਲਵਿਸ਼ ਓਬਰਾਏ ਦੇ ਨਾਲ ਹੋਣ ਜਾ ਰਿਹਾ ਹੈ। ਇਸ ਵਿਆਹ ਦੇ ਲਈ ਅੱਜ ਲਵਿਸ਼ ਓਬਰਾਏ ਅੱਜ ਲੁਧਿਆਣਾ ਤੋਂ ਅੰਮ੍ਰਿਤਸਰ ਬਾਰਾਤ ਲੈ ਕੇ ਰਵਾਨਾ ਹੋਏ। ਸਵੇਰੇ ਸਵੇਰੇ ਵਿਆਹ ਦੀਆਂ ਸਾਰੀਆਂ ਰਸਮਾਂ ਉਨ੍ਹਾਂ ਦੇ ਘਰ ਵਿੱਚ ਕੀਤੀਆਂ ਗਈਆਂ।
ਜਾਣਕਾਰੀ ਅਨੁਸਾਰ ਇਸ ਵਿਆਹ ਵਿੱਚ ਕ੍ਰਿਕਟਰ ਅਭਿਸ਼ੇਕ ਸ਼ਰਮਾ ਨਹੀਂ ਪਹੁੰਚਣਗੇ। ਵਿਆਹ ਸਮਾਗਮ ਵਿੱਚ ਮੁੱਖ ਮਹਿਮਾਨ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੀ ਸ਼ਾਮਲ ਹੋਣ ਜਾ ਰਹੇ ਹਨ। ਮਾਡਲ ਟਾਉਣ ਵਿੱਚ ਲਵਿਸ਼ ਨੇ ਦੱਸਿਆ ਕਿ ਕਾਨਪੁਰ ਵਿੱਚ ਪਰੈਕਟਿਸ ’ਤੇ ਹੋਣ ਕਾਰਨ ਅਭਿਸ਼ੇਕ ਸ਼ਰਮਾ ਵਿਆਹ ਸਮਾਗਮ ਵਿੱਚ ਸ਼ਾਮਲ ਨਹੀਂ ਹੋਵੇਗਾ। ਇਸ ਤੋਂ ਪਹਿਲਾਂ ਲੁਧਿਆਣਾ ਵਿੱਚ ਸ਼ਗਨ ਸਮਾਗਮ ਵਿੱਚ ਕ੍ਰਿਕਟਰ ਅਭਿਸ਼ੇਕ ਸ਼ਰਮਾ ਭਾਰਤੀ ਟੀਮ ਦੇ ਸਾਬਕਾ ਖਿਡਾਰੀ ਯੁਵਰਾਜ ਸਿੰਘ ਸਮੇਤ ਲੁਧਿਆਣਾ ਪੁੱਜੇ ਸਨ।
ਦੱਸ ਦਈਏ ਕਿ ਲੁਧਿਆਣਾ ਦੇ ਲਵਿਸ਼ ਓਬਰਾਏ ਤੇ ਕੋਮਲ ਸ਼ਰਮਾ ਦੋਵੇਂ ਕਰੀਬ ਚਾਰ ਸਾਲ ਪਹਿਲਾਂ ਵਿਆਹ ਸਮਾਗਮ ਦੌਰਾਨ ਚਾਰ ਸਾਲ ਪਹਿਲਾਂ ਅੰਮ੍ਰਿਤਸਰ ਵਿੱਚ ਮਿਲੇ ਸਨ, ਜਿਥੇ ਦੋਵਾਂ ਵਿੱਚ ਜਾਣ ਪਹਿਚਾਣ ਹੋਈ ਸੀ। ਜਿਸ ਤੋਂ ਬਾਅਦ ਦੋਹਾਂ ਨੇ ਆਪਣੇ ਪਰਿਵਾਰਾਂ ਨੂੰ ਵਿਆਹ ਲਈ ਮਨਾਇਆ। ਲਵਿਸ਼ ਦਾ ਪਰਿਵਾਰ ਗੁਰੂ ਸਿੱਖ ਪਰਿਵਾਰ ਹੈ। ਜਿਨ੍ਹਾਂ ਦਾ ਹੌਜ਼ਰੀ ਤੇ ਅਕਾਲ ਗੜ੍ਹ ਮਾਰਕੀਟ ਵਿੱਚ ਰੇਡੀਮੇਡ ਦਾ ਕਾਰੋਬਾਰ ਹੈ। ਕੋਮਲ ਤੇ ਲਵਿਸ਼ ਦੇ ਵਿਆਹ ਦੀਆਂ ਰਮਸਾਂ ਸਿੱਖ ਧਰਮ ਦੇ ਅਨੁਸਾਰ ਹੋ ਰਹੀਆਂ ਹਨ।

Related posts

ਅਮਰੀਕਾ ਦੇ ਮੁਕਾਬਲੇ ਕੈਨੇਡੀਅਨ ਡਾਲਰ 70 ਸੈਂਟ ਹੇਠਾਂ ਡਿੱਗਿਆ

Current Updates

ਸੈਂਸੈਕਸ 76000 ਦੇ ਪੱਧਰ ਤੋਂ ਹੇਠਾਂ ਡਿੱਗਿਆ

Current Updates

ਗੁਰੂ ਗੋਬਿੰਦ ਸਿੰਘ ਸਕਿੱਲ ਯੂਨੀਵਰਸਿਟੀ ਦਾ ਨਿਰਮਾਣ ਰੋਕਣਾ ਮੰਦਭਾਗਾ: ਚਰਨਜੀਤ ਸਿੰਘ ਚੰਨੀ

Current Updates

Leave a Comment