January 1, 2026
ਖਾਸ ਖ਼ਬਰਚੰਡੀਗੜ੍ਹਪੰਜਾਬਰਾਸ਼ਟਰੀ

ਦਰਿਆ ’ਤੇ ਫੌਤ ਹੋਏ ਨੌਜਵਾਨ ਦੇ ਪਰਿਵਾਰ ਦੀ ਆਰਥਿਕ ਸਹਾਇਤਾ

ਦਰਿਆ ’ਤੇ ਫੌਤ ਹੋਏ ਨੌਜਵਾਨ ਦੇ ਪਰਿਵਾਰ ਦੀ ਆਰਥਿਕ ਸਹਾਇਤਾ

ਚੰਡੀਗੜ੍ਹ-ਗੌਰਮਿੰਟ ਟੀਚਰ ਯੂਨੀਅਨ ਵੱਲੋਂ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਉਲੀਕੇ ਪ੍ਰੋਗਰਾਮ ਤਹਿਤ ਨਜ਼ਦੀਕੀ ਪਿੰਡ ਰਸੀਦਪੁਰ ਦੇ ਉਸ ਨੌਜਵਾਨ ਦੇ ਪਰਿਵਾਰ ਨੂੰ ਵਿੱਤੀ ਸਹਾਇਤਾ ਦਿੱਤੀ ਗਈ, ਜਿਸ ਦੀ ਬੰਨ੍ਹ ਬਚਾਉਣ ਦੀ ਸੇਵਾ ਦੌਰਾਨ ਮੌਤ ਹੋ ਗਈ ਸੀ। ਯੂਨੀਅਨ ਦੇ ਬਲਾਕ ਪ੍ਰਧਾਨ ਇਕਬਾਲ ਸਿੰਘ ਹਾਫਿਜ਼ਾਬਾਦ ਨੇ ਦੱਸਿਆ ਕਿ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ ਵੱਲੋਂ ਇਹ ਆਰਥਿਕ ਸਹਾਇਤਾ ਮ੍ਰਿਤਕ ਦੇ ਪਿਤਾ ਦੇ ਸਪੁਰਦ ਕੀਤੀ ਗਈ।

ਜ਼ਿਕਰਯੋਗ ਹੈ ਕਿ ਨੌਜਵਾਨ ਅਮਰਿੰਦਰ ਸਿੰਘ ਸਪੁੱਤਰ ਨਿਰਮਲ ਸਿੰਘ ਵਾਸੀ ਰਸੀਦਪੁਰ ਦਰਿਆ ਦੇ ਬੰਨ੍ਹ ਦੀ ਮੁਰੰਮਤ ਦੌਰਾਨ ਸੇਵਾ ਕਰਦਿਆਂ ਮੌਤ ਹੋ ਗਈ ਸੀ। ਉਸ ਦੇ ਪਰਿਵਾਰ ਨੂੰ ਇਕੱਠੇ ਕੀਤੇ ਫੰਡ ਵਿੱਚੋਂ 35 ਹਜ਼ਾਰ ਰੁਪਏ ਦੀ ਰਾਸ਼ੀ ਰਾਹਤ ਵਜੋਂ ਭੇਂਟ ਕੀਤੀ ਗਈ।ਅਧਿਆਪਕ ਆਗੂ ਚਾਹਲ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਮ੍ਰਿਤਕ ਦੇ ਪਰਿਵਾਰ ਦੀ ਆਰਥਿਕ ਸਹਾਇਤਾ ਕਰਕੇ ਉਸ ਦੀ ਪਤਨੀ ਅਤੇ ਬੱਚਿਆਂ ਦਾ ਭਵਿੱਖ ਸੁਰੱਖਿਅਤ ਕੀਤਾ ਜਾਵੇ। ਉਨ੍ਹਾਂ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਇਸ ਪਰਿਵਾਰ ਦੀ ਆਰਥਿਕ ਸਹਾਇਤਾ ਦੀ ਅਪੀਲ ਕੀਤੀ ਹੈ।

Related posts

ਸਰਕਾਰ ਵੱਲੋਂ ਸੀਆਰਪੀਐੱਫ ਦੀ ਸੰਸਦ ਸੁਰੱਖਿਆ ਇਕਾਈ ਭੰਗ

Current Updates

ਪਾਕਿਸਤਾਨ ਨੇ 21 ਦਿਨਾਂ ਬਾਅਦ ਬੀਐੱਸਐੱਫ ਜਵਾਨ ਭਾਰਤ ਨੂੰ ਸੌਂਪਿਆ

Current Updates

ਜੈਸ਼ੰਕਰ ਸੋਮਵਾਰ ਤੋਂ ਛੇ ਰੋਜ਼ਾ ਫੇਰੀ ਲਈ ਯੂਰਪ ਜਾਣਗੇ

Current Updates

Leave a Comment