ਨਵੀਂ ਦਿੱਲੀ-ਭਾਰਤੀ ਚੋਣ ਕਮਿਸ਼ਨ ਵੱਲੋਂ ਅੱਜ ਬਾਅਦ ਦੁਪਹਿਰ 2 ਵਜੇ ਦਿੱਲੀ ਅਸੈਂਬਲੀ ਲਈ ਚੋਣ ਪ੍ਰੋਗਰਾਮ ਦਾ ਐਲਾਨ ਕੀਤਾ ਜਾਵੇਗਾ। 70 ਮੈਂਬਰੀ ਦਿੱਲੀ ਅਸੈਂਬਲੀ ਦੀ ਮਿਆਦ 23 ਫਰਵਰੀ ਨੂੰ ਖ਼ਤਮ ਹੋ ਰਹੀ ਹੈ। ਦਿੱਲੀ ਵਿਚ ਆਮ ਕਰਕੇ ਇਕੋ ਗੇੜ ਵਿਚ ਅਸੈਂਬਲੀ ਚੋਣਾਂ ਹੁੰਦੀਆਂ ਹਨ।
ਆਮ ਆਦਮੀ ਪਾਰਟੀ ਜੋ ਪਿਛਲੇ ਦਸ ਸਾਲਾਂ ਤੋਂ ਦਿੱਲੀ ਦੀ ਸੱਤਾ ਵਿਚ ਹੈ, ਨੂੰ ਮੁੱਖ ਚੁਣੌਤੀ ਭਾਜਪਾ ਤੋਂ ਮਿਲਣ ਦੇ ਆਸਾਰ ਹਨ। ਇਸ ਤੋਂ ਇਲਾਵਾ ਕਾਂਗਰਸ ਵੀ ਆਪਣੀ ਪੁਰਾਣੀ ਸਾਖ਼ ਬਹਾਲ ਕਰਨ ਦੀ ਕੋਸ਼ਿਸ਼ ਵਿਚ ਜੁਟੀ ਹੋਈ ਹੈ।