December 1, 2025
ਖਾਸ ਖ਼ਬਰਪੰਜਾਬਰਾਸ਼ਟਰੀ

ਖਾਲਿਸਤਾਨੀ ਨਾਅਰੇ ਲਿਖਣ ਦਾ ਮਾਮਲਾ: ਪੁਲੀਸ ਦੀ ਗੋਲੀ ਲੱਗਣ ਨਾਲ ਮੁਲਜ਼ਮ ਜ਼ਖ਼ਮੀ

ਖਾਲਿਸਤਾਨੀ ਨਾਅਰੇ ਲਿਖਣ ਦਾ ਮਾਮਲਾ: ਪੁਲੀਸ ਦੀ ਗੋਲੀ ਲੱਗਣ ਨਾਲ ਮੁਲਜ਼ਮ ਜ਼ਖ਼ਮੀ

ਅੰਮ੍ਰਿਤਸਰ- ਇੱਥੇ ਹਥਿਆਰ ਬਰਾਮਦਗੀ ਲਈ ਮੁਲਜ਼ਮ ਨੁੂੰ ਲੈਕੇ ਗਈ ਪੁਲੀਸ ਪਾਰਟੀ ਤੇ ਹਮਲਾ ਹੋਇਆ। ਹਾਲਾਂਕਿ ਪੁਲੀਸ ਵੱਲੋਂ ਕੀਤੀ ਗਈ ਜਵਾਬੀ ਕਾਰਵਾਈ ਦੌਰਾਨ ਮੁਲਜ਼ਮ ਦੇ ਗੋਲੀ ਲੱਗੀ, ਜਿਸ ਨੁੂੰ ਇਲਾਜ ਵਾਸਤੇ ਹਸਪਤਾਲ ਭੇਜਿਆ ਗਿਆ ਹੈ। ਜ਼ਖ਼ਮੀ ਹੋਏ ਮੁਲਜ਼ਮ ਦੀ ਸ਼ਨਾਖਤ ਜਸ਼ਨਪ੍ਰੀਤ ਸਿੰਘ ਵਾਸੀ ਪਿੰਡ ਦਰਗਾਬਾਦ ਥਾਣਾ ਕੋਟਲੀ ਸੂਰਤ ਮੱਲੀਆਂ ਬਟਾਲਾ ਵੱਜੋਂ ਹੋਈ ਹੈ ਡਿਪਟੀ ਕਮਿਸ਼ਨਰ ਰਵਿੰਦਰ ਪਾਲ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਇਸ ਵਿਅਕਤੀ ਨੂੰ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ਤੇ ਖਾਲਿਸਤਾਨ ਪੱਖੀ ਨਾਅਰੇ ਲਿਖਣ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਸੀ। ਇਹ ਵਿਅਕਤੀ ਵਿਦੇਸ਼ਾਂ ਵਿੱਚ ਰਹਿ ਰਹੇ ਆਪਣੇ ਹੈਂਡਲਰਾਂ ਦੇ ਨਿਰਦੇਸ਼ ਤੇ ਕੰਮ ਕਰ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਇਸ ਵਿਅਕਤੀ ਵੱਲੋਂ ਕੀਤੇ ਗਏ ਖੁਲਾਸੇ ਤੋਂ ਬਾਅਦ ਪੁਲੀਸ ਇਸ ਨੂੰ ਹਥਿਆਰ ਬਰਾਮਦ ਕਰਨ ਵਾਸਤੇ ਹਵਾਈ ਅੱਡਾ ਰੋਡ ‘ਤੇ ਇੱਕ ਨਾਲੇ ਦੇ ਕੋਲ ਲੈ ਕੇ ਗਈ ਸੀ, ਜਿੱਥੇ ਇਸ ਨੇ ਨੌ ਐੱਮਐੱਮ ਦਾ ਗਲੋਕ ਪਿਸਤੋਲ ਲੁਕਾਇਆ ਹੋਇਆ ਸੀ।

ਉਨ੍ਹਾਂ ਦੱਸਿਆ ਕਿ ਹਥਿਆਰ ਬਰਾਮਦ ਕਰਨ ਦੀ ਪ੍ਰਕਿਰਿਆ ਦੌਰਾਨ ਮੁਲਜ਼ਮ ਨੇ ਬਰਾਮਦ ਕੀਤੇ ਹਥਿਆਰ ਨਾਲ ਪੁਲੀਸ ਪਾਰਟੀ ਤੇ ਗੋਲੀ ਚਲਾਈ। ਇਸ ਦੌਰਾਨ ਐਸਐਚਓ ਥਾਣਾ ਛਾਉਣੀ ਇੰਸਪੈਕਟਰ ਮੋਹਿਤ ਕੁਮਾਰ ਨੇ ਮੁਲਜ਼ਮ ਨੂੰ ਗੋਲੀ ਚਲਾਉਣ ਤੋਂ ਰੋਕਣ ਲਈ ਚੇਤਾਵਨੀ ਦਿੰਦੇ ਹੋਏ ਹਵਾਈ ਫਾਇਰ ਕੀਤਾ ਪਰ ਮੁਲਜ਼ਮ ਨੇ ਮੁੜ ਪੁਲੀਸ ਤੇ ਗੋਲੀ ਚਲਾਈ ਤਾਂ ਪੁਲੀਸ ਇੰਸਪੈਕਟਰ ਨੇ ਸਵੇ ਰੱਖਿਆ ਅਤੇ ਪੁਲੀਸ ਪਾਰਟੀ ਨੂੰ ਬਚਾਉਣ ਲਈ ਮੁਲਜਮ ਤੇ ਗੋਲੀ ਚਲਾਈ। ਇਹ ਗੋਲੀ ਮੁਲਜਮ ਦੀ ਲੱਤ ਵਿੱਚ ਲੱਗੀ ਹੈ ਅਤੇ ਉਹ ਜ਼ਖ਼ਮੀ ਹੋ ਗਿਆ। ਉਸ ਨੂੰ ਇਲਾਜ ਵਾਸਤੇ ਹਸਪਤਾਲ ਭੇਜਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਮੁਲਜ਼ਮ ਦੇ ਖਿਲਾਫ ਅਸਲਾ ਐਕਟ ਹੇਠ ਥਾਣਾ ਏਅਰਪੋਰਟ ਵਿਖੇ ਵੱਖਰਾ ਕੇਸ ਦਰਜ ਕੀਤਾ ਗਿਆ ਹੈ। ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

ਦੱਸਣ ਯੋਗ ਹੈ ਕਿ ਇਸ ਮੁਲਜਮ ਸਮੇਤ ਇੱਕ ਨਾਬਾਲਗ ਨੂੰ ਪੁਲੀਸ ਪਾਰਟੀ ਨੇ ਖਾਲਸਾ ਕਾਲਜ ਜ਼ਿਲ੍ਹਾ ਅਦਾਲਤ ਅਤੇ ਇੱਕ ਧਰਮ ਅਸਥਾਨ ਦੀਆਂ ਬਾਹਰਲੀਆਂ ਕੰਧਾਂ ਤੇ ਖਾਲਿਸਤਾਨ ਪੱਖੀ ਨਾਅਰੇ ਲਿਖਣ ਦੇ ਦੋਸ਼ ਹੇਠ ਬੀਤੇ ਕੱਲ ਗ੍ਰਿਫ਼ਤਾਰ ਕੀਤਾ ਸੀ।

Related posts

ਆਕਾਸ਼ ਪ੍ਰਾਈਮ ਮਿਜ਼ਾਈਲ ਦਾ ਸਫ਼ਲ ਪ੍ਰੀਖਣ

Current Updates

ਹਿੱਕ ਦੇ ਜ਼ੋਰ ਨਾਲ ਗਾਉਂਦਾ ਸੀ ਸੁਰਜੀਤ ਬਿੰਦਰਖੀਆ, ਪੜ੍ਹੋ ਉਸ ਦੀ ਜ਼ਿੰਦਗੀ ਨਾਲ ਜੁੜੀਆਂ ਖ਼ਾਸ ਗੱਲਾਂ

Current Updates

ਗੋਆ: 11.67 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਸਮੇਤ ਇੱਕ ਗ੍ਰਿਫ਼ਤਾਰ

Current Updates

Leave a Comment