December 1, 2025
ਖਾਸ ਖ਼ਬਰਚੰਡੀਗੜ੍ਹਪੰਜਾਬਰਾਸ਼ਟਰੀ

ਪੱਤਰਕਾਰ ਨਾਲ ਕੁੱਟਮਾਰ ਕਰਨ ਵਾਲੇ ਦੋ ਪੰਜਾਬ ਪੁਲੀਸ ਮੁਲਾਜ਼ਮ ਮੁਅੱਤਲ, ਮਾਮਲਾ ਦਰਜ

ਪੱਤਰਕਾਰ ਨਾਲ ਕੁੱਟਮਾਰ ਕਰਨ ਵਾਲੇ ਦੋ ਪੰਜਾਬ ਪੁਲੀਸ ਮੁਲਾਜ਼ਮ ਮੁਅੱਤਲ, ਮਾਮਲਾ ਦਰਜ

ਚੰਡੀਗੜ੍ਹ- ਇੱਥੇ ਇੱਕ ਸਥਾਨਕ ਪੱਤਰਕਾਰ ਨਾਲ ਕਥਿਤ ਤੌਰ ’ਤੇ ਕੁੱਟਮਾਰ ਕਰਨ ਦੇ ਦੋਸ਼ ਵਿੱਚ ਪੰਜਾਬ ਪੁਲੀਸ ਦੇ ਦੋ ਕਮਾਂਡੋ ਮੁਅੱਤਲ ਕਰ ਦਿੱਤੇ ਗਏ ਹਨ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵੱਡੇ ਪੱਧਰ ’ਤੇ ਵਾਇਰਲ ਹੋ ਰਹੀ ਹੈ।

ਡੀਐੱਸਪੀ ਸੰਜੀਵ ਕੁਮਾਰ ਨੇ ਦੱਸਿਆ ਕਿ ਇਹ ਘਟਨਾ 1 ਅਗਸਤ ਨੂੰ ਵਾਪਰੀ ਸੀ ਅਤੇ ਬਾਅਦ ਵਿੱਚ ਇਸ ਸਬੰਧ ਵਿੱਚ ਇੱਕ ਐੱਫਆਈਆਰ ਦਰਜ ਕੀਤੀ ਗਈ ਸੀ। ਵੀਡੀਓ ਵਿੱਚ ਦੋ ਪੁਲਿਸ ਮੁਲਾਜ਼ਮ, ਜਿਨ੍ਹਾਂ ਵਿੱਚੋਂ ਇੱਕ ਵਰਦੀ ਵਿੱਚ ਅਤੇ ਦੂਜਾ ਸਾਦੇ ਕੱਪੜਿਆਂ ਵਿੱਚ ਹੈ, ਪੱਤਰਕਾਰ ਬਲਵਿੰਦਰ ਸਿੰਘ ਨੂੰ ਘੜੀਸਦੇ ਅਤੇ ਕੁੱਟਮਾਰ ਕਰਦੇ ਦਿਖਾਈ ਦੇ ਰਹੇ ਹਨ। ਇਸ ਦੌਰਾਨ ਵਰਦੀ ਪਾਏ ਪੁਲੀਸ ਮੁਲਾਜ਼ਮ ਨੇ ਉਸ ਨੂੰ ਲੱਤ ਮਾਰੀ, ਜਿਸ ਕਾਰਨ ਉਹ ਸੜਕ ’ਤੇ ਡਿੱਗ ਗਿਆ। ਜਦੋਂ ਉਹ ਪਾਣੀ ਦੇ ਛੱਪੜ ਵਿੱਚ ਬੇਸਹਾਰਾ ਪਿਆ ਸੀ, ਤਾਂ ਦੋਵੇਂ ਪੁਲਿਸ ਮੁਲਾਜ਼ਮ ਉੱਥੋਂ ਚਲੇ ਗਏ।

ਜਦੋਂ ਉਨ੍ਹਾਂ ਤੋਂ ਪੱਤਰਕਾਰ ’ਤੇ ਹਮਲੇ ਦਾ ਕਾਰਨ ਪੁੱਛਿਆ ਗਿਆ ਤਾਂ ਡੀ.ਐਸ.ਪੀ. ਨੇ ਕਿਹਾ, ‘‘ਦੋਵੇਂ ਪੁਲੀਸ ਅਧਿਕਾਰੀ ਡਿਊਟੀ ਦੇ ਸਿਲਸਿਲੇ ਵਿੱਚ ਇੱਥੇ ਇੱਕ ਹੋਟਲ ਵਿੱਚ ਠਹਿਰੇ ਹੋਏ ਸਨ। ਪੱਤਰਕਾਰ ਬਲਵਿੰਦਰ ਉਨ੍ਹਾਂ ਕੋਲ ਪਹੁੰਚਿਆ ਅਤੇ ਉਨ੍ਹਾਂ ਦੀ ਡਿਊਟੀ ਬਾਰੇ ਕੁਝ ਸਵਾਲ ਪੁੱਛੇ। ਅਚਾਨਕ ਦੋਵਾਂ ਵਿਚਕਾਰ ਬਹਿਸ ਹੋ ਗਈ, ਜਿਸ ਤੋਂ ਬਾਅਦ ਇਹ ਘਟਨਾ ਵਾਪਰੀ।’’

ਪੁਲੀਸ ਅਧਿਕਾਰੀ ਨੇ ਅੱਗੇ ਦੱਸਿਆ ਕਿ ਪੱਤਰਕਾਰ ਦੀ ਸ਼ਿਕਾਇਤ ‘ਤੇ 2 ਅਗਸਤ ਨੂੰ ਐੱਫਆਈਆਰ ਦਰਜ ਕੀਤੀ ਗਈ ਸੀ ਅਤੇ ਦੋਵਾਂ ਸਬ-ਇੰਸਪੈਕਟਰਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।

Related posts

ਪੰਜਾਬ ਜ਼ਿਮਨੀ ਚੋਣਾਂ ਲਾਈਵ: ਚਾਰ ਵਿਧਾਨ ਸਭਾ ਹਲਕਿਆਂ ਦੀਆਂ ਜ਼ਿਮਨੀ ਚੋਣਾਂ ਲਈ ਵੋਟਿੰਗ ਜਾਰੀ, 3 ਵਜੇ ਤੱਕ 49.61 ਫ਼ੀਸਦ ਪੋਲਿੰਗ

Current Updates

ਗਿੱਦੜਪਿੰਡੀ ਪੁਲ ਕੋਲ ਸਤਲੁਜ ਦਰਿਆ ਦਾ ਪਾਣੀ ਖਤਰੇ ਦੇ ਨਿਸ਼ਾਨ ਨੂੰ ਟੱਪਿਆ

Current Updates

ਪਾਕਿ ਵੱਲੋਂ ਜੰਗਬੰਦੀ ਦਾ ਉਲੰਘਣ; ਸ੍ਰੀਨਗਰ ਤੇ ਜੰਮੂ ਵਿਚ ਸੁਣਾਈ ਦਿੱਤੇ ਧਮਾਕੇ

Current Updates

Leave a Comment