December 1, 2025
ਖਾਸ ਖ਼ਬਰਰਾਸ਼ਟਰੀ

ਜੰਮੂ ਕਸ਼ਮੀਰ ਦੇ ਗੰਦਰਬਲ ’ਚ ਆਈਟੀਬੀਪੀ ਜਵਾਨਾਂ ਨੂੰ ਲਿਜਾ ਰਹੀ ਬੱਸ ਸਿੰਧ ਦਰਿਆ ’ਚ ਡਿੱਗੀ

ਜੰਮੂ ਕਸ਼ਮੀਰ ਦੇ ਗੰਦਰਬਲ ’ਚ ਆਈਟੀਬੀਪੀ ਜਵਾਨਾਂ ਨੂੰ ਲਿਜਾ ਰਹੀ ਬੱਸ ਸਿੰਧ ਦਰਿਆ ’ਚ ਡਿੱਗੀ

ਜੰਮੂ-  ਜੰਮੂ ਕਸ਼ਮੀਰ ਦੇ ਗੰਦਰਬਲ ਜ਼ਿਲ੍ਹੇ ਵਿਚ ਸੁਰੱਖਿਆ ਬਲਾਂ ਨੂੰ ਲਿਜਾ ਰਹੀ ਬੱਸ ਅੱਜ ਸਵੇਰੇ ਸਿੰਧ ਦਰਿਆ ਵਿਚ ਡਿੱਗ ਗਈ ਹੈ। ਹਾਲਾਂਕਿ ਬੱਸ ਵਿਚ ਸਵਾਰ ਸਾਰੇ ਜਵਾਨਾਂ ਨੂੰ ਬਚਾ ਲਿਆ ਗਿਆ ਹੈ। ਬੱਸ ਦੇ ਡਰਾਈਵਰ ਨੂੰ ਸੱਟਾਂ ਲੱਗੀਆਂ ਹਨ, ਜਿਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।

ਅਧਿਕਾਰੀਆਂ ਨੇ ਦੱਸਿਆ ਕਿ ਭਾਰੀ ਮੀਂਹ ਦੌਰਾਨ ਗੰਦਰਬਲ ਜ਼ਿਲ੍ਹੇ ਦੇ ਕੁਲਨ ਵਿੱਚ ਆਈਟੀਬੀਪੀ ਦੇ ਜਵਾਨਾਂ ਨੂੰ ਲੈ ਕੇ ਜਾ ਰਹੀ ਬੱਸ ਸਿੰਧ ਦਰਿਆ ਵਿੱਚ ਡਿੱਗ ਗਈ। ਬੱਸ ਵਿੱਚ ਸਵਾਰ ਸਾਰੇ ਜਵਾਨਾਂ ਨੂੰ ਬਚਾ ਲਿਆ ਗਿਆ, ਹਾਲਾਂਕਿ ਇਹ ਫੌਰੀ ਸਪੱਸ਼ਟ ਨਹੀਂ ਹੋ ਸਕਿਆ ਕਿ ਬੱਸ ਵਿੱਚ ਕਿੰਨੇ ਜਵਾਨ ਸਨ। ਅਧਿਕਾਰੀ ਨੇ ਕਿਹਾ, “ਡਰਾਈਵਰ ਨੂੰ ਸੱਟਾਂ ਲੱਗੀਆਂ ਹਨ ਅਤੇ ਉਸ ਨੂੰ ਹਸਪਤਾਲ ਭੇਜ ਦਿੱਤਾ ਗਿਆ ਹੈ।”

Related posts

ਬੱਚਿਆਂ ’ਤੇ ਤਣਾਅ: 13 ਸਾਲਾ ਸਕੂਲੀ ਵਿਦਿਆਰਥਣ ਵੱਲੋਂ ਖੁਦਕੁਸ਼ੀ

Current Updates

ਅਮਰੀਕਾ ਅਤੇ ਭਾਰਤ ਵਿਚਕਾਰ ਵਪਾਰਕ ਗੱਲਬਾਤ ਸ਼ੁਰੂ

Current Updates

ਜਲੰਧਰ: ਬੰਦੂਕ ਦੀ ਨੋਕ ’ਤੇ ਸੁਨਿਆਰੇ ਦੀ ਦੁਕਾਨ ’ਚ ਲੁੱਟ-ਖੋਹ

Current Updates

Leave a Comment