July 8, 2025
ਖਾਸ ਖ਼ਬਰਰਾਸ਼ਟਰੀ

ਕੋਵਿਡ ਟੀਕਾਕਰਨ ਅਤੇ ਦਿਲ ਦੇ ਦੌਰੇ ਕਾਰਨ ਹੋਣ ਵਾਲੀਆਂ ਮੌਤਾਂ ਦਾ ਕਈ ਲਾਗਾ ਦੇਗਾ ਨਹੀਂ: ਸਰਕਾਰ

ਕੋਵਿਡ ਟੀਕਾਕਰਨ ਅਤੇ ਦਿਲ ਦੇ ਦੌਰੇ ਕਾਰਨ ਹੋਣ ਵਾਲੀਆਂ ਮੌਤਾਂ ਦਾ ਕਈ ਲਾਗਾ ਦੇਗਾ ਨਹੀਂ: ਸਰਕਾਰ

ਨਵੀਂ ਦਿੱਲੀ- ਕਰਨਾਟਕ ਦੇ ਮੁੱਖ ਮੰਤਰੀ ਸਿੱਧਾਰਮੱਈਆ ਵੱਲੋਂ ਹਸਨ ਜ਼ਿਲ੍ਹੇ ਵਿੱਚ ਦਿਲ ਦੇ ਦੌਰੇ ਕਾਰਨ ਹੋਣ ਵਾਲੀਆਂ ਮੌਤਾਂ ਨੂੰ ਕੋਵਿਡ-ਰੋਕੂ ਟੀਕਿਆਂ ਨਾਲ ਜੋੜਨ ਤੋਂ ਬਾਅਦ, ਕੇਂਦਰੀ ਸਿਹਤ ਮੰਤਰਾਲੇ ਨੇ ਅੱਜ ਕਿਹਾ ਕਿ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈਸੀਐਮਆਰ) ਅਤੇ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਏਮਜ਼) ਵੱਲੋਂ ਕੀਤੇ ਗਏ ਵਿਆਪਕ ਅਧਿਐਨਾਂ ਤੋਂ ਸਪਸ਼ਟ ਹੈ ਕਿ ਐਂਟੀ-ਕੋਵਿਡ ਟੀਕਿਆਂ ਅਤੇ ਦਿਲ ਦੇ ਦੌਰੇ ਕਰਕੇ ਅਚਾਨਕ ਹੋਣ ਵਾਲੀਆਂ ਮੌਤਾਂ ਵਿਚਕਾਰ ਕੋਈ ਸਬੰਧ ਨਹੀਂ ਹੈ।

ਸਿੱਧਾਰਮੱਈਆ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਕੋਵਿਡ ਟੀਕੇ ਨੂੰ ‘ਕਾਹਲੀ ਵਿਚ ਮਨਜ਼ੂਰੀ ਦੇਣਾ ਤੇ ਲੋਕਾ ਨੂੰ ਲਾਉਣਾ’ ਵੀ ਇਨ੍ਹਾਂ ਮੌਤਾ ਦਾ ਇਕ ਕਾਰਨ ਹੋ ਸਕਦਾ ਹੈ। ਉਨ੍ਹਾਂ ਸਾਰੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਨੂੰ ਛਾਤੀ ਵਿਚ ਦਰਦ ਜਾਂ ਸਾਹ ਲੈਣ ਵਿਚ ਤਕਲੀਫ਼ ਹੋਵੇ ਤਾਂ ਉਹ ਫੌਰੀ ਸਿਹਤ ਕੇਂਦਰ ਵਿਚ ਜਾਂਚ ਕਰਵਾਉਣ ਤੇ ਇਸ ਨੂੰ ਨਜ਼ਰਅੰਦਾਜ਼ ਨਾ ਕਰਨ।

ਮੰਤਰਾਲੇ ਨੇ ਕਿਹਾ ਕਿ ਦੇਸ਼ ਦੀਆਂ ਕਈ ਏਜੰਸੀਆਂ ਜ਼ਰੀਏ ਅਚਾਨਕ ਤੇ ਅਸਪਸ਼ਟ ਕਾਰਨਾਂ ਕਰਕੇ ਹੋਈਆਂ ਮੌਤਾਂ ਦੀ ਜਾਂਚ ਕੀਤੀ ਗਈ ਹੈ ਤੇ ਇਨ੍ਹਾਂ ਅਧਿਐਨਾਂ ਤੋਂ ਇਹ ਸਾਬਤ ਹੋ ਗਿਆ ਕਿ ਕੋਵਿਡ 19 ਟੀਕਾਕਰਨ ਤੇ ਚਾਣਚੱਕ ਹੋਣ ਵਾਲੀਆਂ ਮੌਤਾਂ ਵਿਚ ਕੋਈ ਸਿੱਧਾ ਸਬੰਧ ਨਹੀਂ ਹੈ। ਮੰਤਰਾਲੇ ਨੇ ਕਿਹਾ ਕਿ ICMR ਅਤੇ ਨੈਸ਼ਨਲ ਸੈਂਟਰ ਫਾਰ ਡਿਜ਼ੀਜ਼ ਕੰਟਰੋਲ (NCDC) ਵੱਲੋਂ ਕੀਤੇ ਗਏ ਅਧਿਐਨ ਇਸ ਗੱਲ ਦੀ ਪੁਸ਼ਟੀ ਕਰਦੇ ਹਨ ਕਿ COVID-19 ਟੀਕੇ ਭਾਰਤ ਵਿੱਚ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਹਨ ਅਤੇ ਉਨ੍ਹਾਂ ਦੇ ਗੰਭੀਰ ਮਾੜੇ ਪ੍ਰਭਾਵਾਂ ਦੇ ਮਾਮਲੇ ਬਹੁਤ ਘੱਟ ਹਨ।

ਮੰਤਰਾਲੇ ਨੇ ਬਿਆਨ ਵਿੱਚ ਕਿਹਾ ਕਿ ਅਚਾਨਕ ਦਿਲ ਦਾ ਦੌਰਾ ਪੈਣ ਪਿੱਛੇ ਕਈ ਕਾਰਨ ਹੋ ਸਕਦੇ ਹਨ ਜਿਵੇਂ ਕਿ ਜੈਨੇਟਿਕ ਕਾਰਨ, ਜੀਵਨ ਸ਼ੈਲੀ, ਪਹਿਲਾਂ ਤੋਂ ਮੌਜੂਦ ਬਿਮਾਰੀਆਂ ਅਤੇ ਕੋਵਿਡ ਤੋਂ ਬਾਅਦ ਦੀਆਂ ਪੇਚੀਦਗੀਆਂ। ICMR ਅਤੇ NCDC ਖਾਸ ਕਰਕੇ 18 ਤੋਂ 45 ਸਾਲ ਦੀ ਉਮਰ ਦੇ ਬਾਲਗਾਂ ਵਿੱਚ ਅਚਾਨਕ ਅਤੇ ਅਸਪਸ਼ਟ ਮੌਤਾਂ ਦੇ ਕਾਰਨਾਂ ਨੂੰ ਸਮਝਣ ਲਈ ਇਕੱਠੇ ਕੰਮ ਕਰ ਰਹੇ ਹਨ। ਇਸ ਉਦੇਸ਼ ਲਈ ਦੋ ਪੂਰਕ ਅਧਿਐਨ ਕੀਤੇ ਗਏ ਸਨ, ਜਿਨ੍ਹਾਂ ਵਿੱਚ ਵੱਖ-ਵੱਖ ਖੋਜ ਤਰੀਕਿਆਂ ਦੀ ਵਰਤੋਂ ਕੀਤੀ ਗਈ ਸੀ।

ਇੱਕ ਅਧਿਐਨ ਪਿਛਲਾ ਡੇਟਾ (ਪਿਛਲੇ ਰਿਕਾਰਡ) ’ਤੇ ਅਧਾਰਤ ਸੀ, ਜਦੋਂ ਕਿ ਦੂਜਾ ਅਸਲ-ਸਮੇਂ ਦੀ ਜਾਂਚ ’ਤੇ ਕੇਂਦਰਿਤ ਸੀ। ਮੰਤਰਾਲੇ ਨੇ ਕਿਹਾ ਕਿ ਇਹ ਅਧਿਐਨ ਮਈ ਅਤੇ ਅਗਸਤ 2023 ਦੇ ਵਿਚਕਾਰ ਦੇਸ਼ ਦੇ 19 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਸਥਿਤ 47 ਤੀਜੇ ਦਰਜੇ ਦੇ ਹਸਪਤਾਲਾਂ ਵਿੱਚ ਕੀਤਾ ਗਿਆ ਸੀ। ਇਸ ਅਧਿਐਨ ਵਿੱਚ ਉਹ ਵਿਅਕਤੀ ਸ਼ਾਮਲ ਸਨ ਜੋ ਪੂਰੀ ਤਰ੍ਹਾਂ ਤੰਦਰੁਸਤ ਦਿਖਾਈ ਦਿੰਦੇ ਸਨ, ਪਰ ਅਕਤੂਬਰ 2021 ਅਤੇ ਮਾਰਚ 2023 ਦੇ ਵਿਚਕਾਰ ਅਚਾਨਕ ਮਰ ਗਏ। ਲੱਭਤਾਂ ਨੇ ਸਪੱਸ਼ਟ ਕੀਤਾ ਹੈ ਕਿ COVID-19 ਟੀਕਾਕਰਨ ਨੌਜਵਾਨ ਬਾਲਗਾਂ ਵਿੱਚ ਅਚਾਨਕ ਮੌਤ ਦੇ ਜੋਖਮ ਨੂੰ ਨਹੀਂ ਵਧਾਉਂਦਾ।

ਦੂਜੇ ਅਧਿਐਨ ਦਾ ਸਿਰਲੇਖ ‘ਨੌਜਵਾਨਾਂ ਵਿੱਚ ਅਚਾਨਕ ਮੌਤ ਦੇ ਕਾਰਨਾਂ ਦੀ ਪਛਾਣ ਕਰਨਾ’ ਹੈ। ਇਹ ਅਧਿਐਨ ਵਰਤਮਾਨ ਵਿੱਚ ਏਮਜ਼, ਨਵੀਂ ਦਿੱਲੀ ਵੱਲੋਂ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ ਦੇ ਸਹਿਯੋਗ ਅਤੇ ਫੰਡਿੰਗ ਨਾਲ ਕੀਤਾ ਜਾ ਰਿਹਾ ਹੈ। ਬਿਆਨ ਵਿੱਚ ਕਿਹਾ ਗਿਆ ਹੈ ਕਿ ਇਸ ਅਧਿਐਨ ਦਾ ਉਦੇਸ਼ ਨੌਜਵਾਨਾਂ ਦੀ ਅਚਾਨਕ ਮੌਤ ਦੇ ਆਮ ਕਾਰਨਾਂ ਦੀ ਪਛਾਣ ਕਰਨਾ ਹੈ। ਇਸ ਅਧਿਐਨ ਦੇ ਸ਼ੁਰੂਆਤੀ ਅੰਕੜਿਆਂ ਦੀ ਸਮੀਖਿਆ ਤੋਂ ਪਤਾ ਚੱਲਦਾ ਹੈ ਕਿ ਦਿਲ ਦਾ ਦੌਰਾ ਇਸ ਉਮਰ ਵਰਗ ਵਿੱਚ ਅਚਾਨਕ ਮੌਤ ਦਾ ਪ੍ਰਮੁੱਖ ਕਾਰਨ ਬਣਿਆ ਹੋਇਆ ਹੈ।

ਇਹ ਅਧਿਐਨ ਦਰਸਾਉਂਦਾ ਹੈ ਕਿ ਭਾਰਤ ਵਿੱਚ ਨੌਜਵਾਨਾਂ ’ਚ ਅਚਾਨਕ ਮੌਤ ਦੇ ਕਾਰਨਾਂ ਦੇ ਰੁਝਾਨ ਵਿੱਚ ਕੋਈ ਵੱਡਾ ਬਦਲਾਅ ਨਹੀਂ ਦੇਖਿਆ ਗਿਆ ਹੈ। ਜ਼ਿਆਦਾਤਰ ਮਾਮਲਿਆਂ ਵਿੱਚ ਜੈਨੇਟਿਕ ਪਰਿਵਰਤਨ ਨੂੰ ਸੰਭਾਵਿਤ ਕਾਰਨ ਵਜੋਂ ਪਛਾਣਿਆ ਗਿਆ ਹੈ। ਅਧਿਐਨ ਪੂਰਾ ਹੋਣ ਤੋਂ ਬਾਅਦ ਅੰਤਿਮ ਲੱਭਤਾਂ ਸਾਂਝੀਆਂ ਕੀਤੀਆਂ ਜਾਣਗੀਆਂ।

ਇਨ੍ਹਾਂ ਦੋ ਅਧਿਐਨਾਂ ਨੇ ਭਾਰਤ ਵਿੱਚ 18 ਤੋਂ 45 ਸਾਲ ਦੀ ਉਮਰ ਦੇ ਨੌਜਵਾਨਾਂ ਵਿੱਚ ਅਚਾਨਕ ਮੌਤ ਦੇ ਕਾਰਨਾਂ ਦੀ ਇੱਕ ਬਿਹਤਰ ਅਤੇ ਵਿਆਪਕ ਤਸਵੀਰ ਪੇਸ਼ ਕੀਤੀ ਹੈ। ਸਿਹਤ ਮੰਤਰਾਲੇ ਨੇ ਕਿਹਾ ਕਿ ਬਿਨਾਂ ਕਿਸੇ ਠੋਸ ਸਬੂਤ ਦੇ ਖ਼ਦਸ਼ਿਆਂ ’ਤੇ ਆਧਾਰਿਤ ਦਾਅਵੇ ਨਾ ਸਿਰਫ਼ ਗੁੰਮਰਾਹਕੁਨ ਹਨ ਬਲਕਿ ਟੀਕਿਆਂ ਵਿੱਚ ਲੋਕਾਂ ਦੇ ਵਿਸ਼ਵਾਸ ਨੂੰ ਵੀ ਕਮਜ਼ੋਰ ਕਰ ਸਕਦੇ ਹਨ, ਜਦੋਂ ਕਿ ਇਨ੍ਹਾਂ ਟੀਕਿਆਂ ਨੇ ਕੋਵਿਡ-19 ਮਹਾਮਾਰੀ ਦੌਰਾਨ ਲੱਖਾਂ ਜਾਨਾਂ ਬਚਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਉਨ੍ਹਾਂ ਕਿਹਾ ਕਿ ਅਜਿਹੇ ਬੇਬੁਨਿਆਦ ਦਾਅਵਿਆਂ ਨਾਲ ਦੇਸ਼ ਵਿੱਚ ਟੀਕਾਕਰਨ ਕਰਵਾਉਣ ਨੂੰ ਲੈ ਕੇ ਝਿਜਕ ਨੂੰ ਵਧ ਸਕਦੀ ਹੈ, ਜੋ ਜਨਤਕ ਸਿਹਤ ਲਈ ਗੰਭੀਰ ਖ਼ਤਰਾ ਪੈਦਾ ਕਰ ਸਕਦੇ ਹਨ।

Related posts

ਨੁੱਕੜ ਨਾਟਕ ‘ਹੁਣ ਤਾਂ ਸੁਧਰੋ ਯਾਰੋ’ ਖੇਡਿਆ

Current Updates

ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਐੱਸਐੱਮ ਕ੍ਰਿਸ਼ਨਾ ਦਾ ਦੇਹਾਂਤ

Current Updates

ਮੋਦੀ ਅਤੇ ਟਰੰਪ ਦੀ ਮੁਲਾਕਾਤ ਅੱਜ

Current Updates

Leave a Comment